ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਜਿਰੇਹ (ਪ੍ਰਮੇਸ਼ਰ ਸਾਡਾ ਇੰਤਜਾਮ ਕਰਨ ਵਾਲਾ)
ਅਤੇ ਮੇਰਾ ਪ੍ਰਮੇਸ਼ਰ ਆਪਣੀ ਮਹਿਮਾ ਦੇ ਧੰਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜਰੂਰਤਾਂ ਮਸੀਹ ਯਿਸ਼ੂ ਵਿਚ ਪੂਰੀਆਂ ਕਰੇਗਾ। ( ਫਿਲ ੪:੧੯ ਨਵਾਂ ਸੰਸਕਰਣ)
ਨਵੰਬਰ ੨੦੦੦ ਵਿਚ ਪ੍ਰਮੇਸ਼ਰ ਨੇ ਦਰਵਾਜਾ ਖੋਲਿਆ ਕਿ ਮੈਂ ਪੂਰੇ ਮਿਸਰ ਦੇ ਵਿਚ ਖੁਸ਼ਖਬਰੀ ਦਾ ਪ੍ਰਚਾਰ ਕਰਾਂ। ਇਹ ਮੇਰੀ ਸੇਵਕਾਈ ਦੇ ਵਿਚ ਸਭ ਤੋਂ ਮਹਾਨ ਮੌਕਾ ਸੀ ਜੋ ਕਿ ਮੈਨੂੰ ਕਦੇ ਵੀ ਮਿਲਿਆ ਸੀ। ਮੇਰਾ ਦਿਲ ਉਤੇਜਨਾ ਨਾਲ ਭਰਿਆ ਹੋਇਆ ਸੀ ਜਦ ਅਸੀਂ ਇਨ੍ਹਾਂ ਸਭਾਵਾਂ ਦੇ ਲਈ ਪ੍ਰਾਥਨਾ ਕਰ ਰਹੇ ਸੀ ਅਤੇ ਤਿਆਰੀ ਕਰ ਰਹੇ ਸੀ। ਮੇਰੇ ਅੰਦਰ ਇੱਕ ਗਹੀ ਰੀ ਸੋਚ ਸੀ ਕਿ ਪ੍ਰਮੇਸ਼ਰ ਕੁਝ ਵੱਡਾ ਕੰਮ ਮਿਸਰ ਵਿਚ ਕਰਨ ਵਾਲਾ ਸੀ।
ਮਿਸਰ ਦੇ ਵਿਚ ਇਨ੍ਹਾਂ ਸਭਾਵਾਂ ਦੇ ਹੋਣ ਤੋਂ ਕੁਝ ਮਹੀਨੇ ਪਹੀ ਲਾਂ ਮੈਂ ਬਿੱਲੀ ਗ੍ਰੇਹਮ ਦੀ ਖੁਸ਼ਖਬਰੀ ਤੇ ਹੋਣ ਵਾਲੀ ਕਾਂਗਰਸ ਵਿਚ ਹਾਜਿਰ ਹੋਣ ਵਾਲਾ ਸੀ। ਕੋਈ ੧੦੦੦੦ ਤੋਂ ਵੀ ਵਧ ਪਾਸਟਰ, ਪ੍ਰਚਾਰਕ ਅਤੇ ਕ੍ਲਿਸਿਆਂ ਦੇ ਆਗੂ ਇਸ ਕਾਂਗਰਸ ਵਿਚ ਸ਼ਿਰਕਤ ਕਰਨ ਵਾਲੇ ਸਨ। ਪੂਰੇ ਸੰਸਾਰ ਦੇ ਵਿਚੋਂ ਆਏ ਹੋਏ ਲੋਕ ਪੂਰੇ ਸ਼ਹੀ ਰ ਦੇ ਹੋਟਲਾਂ ਨੂੰ ਭਰ ਦੇਣ ਵਾਲੇ ਸਨ।
ਮੇਰੀ ਪਤਨੀ ਅਤੇ ਮੈਂ ਪਹੀ ਲੇ ਦਿਨ ਇੱਕ ਬੱਸ ਵਿਚ ਬੈਠ ਕੇ ਇੰਤਜਾਰ ਕਰ ਰਹੇ ਸੀ ਕਿ ਅਸੀਂ ਕਾਨਫਰੰਸ ਦੇ ਵਾਸਤੇ ਹੋਟਲ ਤੋਂ ਜਾਵਾਂਗੇ। ੨ ਮਿਸਰ ਦੇ ਆਗੂਆਂ ਵੀ ਉਸੇ ਹੀ ਬੱਸ ਵਿਚ ਬੈਠ ਗਏ। ਮੈਂ ਇਹ ਵਿਸ਼ਵਾਸ ਨਹੀ ਕਰ ਪਾ ਰਿਹਾ ਸੀ। ਇਹ ਉਹ ਵਿਅਕਤੀ ਸਨ ਜੋ ਮੇਰੀਆਂ ਸਭਾਵਾਂ ਦੇ ਲਈ ਸੰਚਾਲਨ ਕਰ ਰਹੇ ਸਨ। ਅਤੇ ਹੁਣ ਅਸੀਂ ਇੱਕੋ ਹੀ ਬੱਸ ਵਿਚ ਬੈਠ ਕੇ ਇੱਕੋ ਹੀ ਹੋਟਲ ਦੇ ਵੱਲ ਜਾ ਰਹੇ ਸੀ। ਇਹ ਇੱਕ ਈਸ਼ਵਰੀ ਮੁਲਾਕਾਤ ਸੀ।
ਅਸੀਂ ਅਗਲਿਆਂ ਕੁਝ ਰਾਤਾਂ ਯੋਜਨਾਵਾਂ ਬਣਾਉਂਦੀਆਂ ਬਿਤਾਈਆਂ ਕਿ ਅਸੀਂ ਕਿਵੇਂ ਖੁਸ਼ਖਬਰੀ ਦੇ ਕੰਮ ਨੂੰ ਮਿਸਰ ਵਿਚ ਕਰ ਪਾਵਾਂਗੇ। ਸਾਡੇ ਦਿਲਾਂ ਨੂੰ ਅੱਗ ਲੱਗੀ ਹੋਈ ਸੀ ਕਿ ਕਿਵੇਂ ਅਸੀਂ ਪੂਰੇ ਮਿਸਰ ਦੇ ਵਿਚ ਅਸੀਂ ਖੁਸ਼ਖਬਰੀ ਦਾ ਪਿਆਰ ਵੰਡਣਾ ਚਾਹੁੰਦੇ ਸੀ। ਪਰ ਹਰ ਵਾਰ ਜਦ ਵੀ ਉਨ੍ਹਾਂ ਨੇ ਨਵੇਂ ਲੋਕਾਂ ਤੱਕ ਪਹੁੰਚਣ ਦੀ ਗੱਲ ਕੀਤੀ ਤਾਂ ਉਸਦੇ ਨਾਲ ਨਵੇਂ ਖਰਚੇ ਦੀ ਵੀ ਗੱਲ ਕੀਤੀ। ਦੂਸਰੇ ਸ਼ਬਦਾਂ ਵਿਚ ਸਾਨੂੰ ਹੋਰ ਕਯੀ ਹਜਾਰ ਡਾਲਰਾਂ ਦੀ ਲੋੜ ਸੀ। ਪਰ ਇੱਕ ਬਹੁਤ ਵੱਡੀ ਸਮਸਿਆ ਸੀ ਕਿ ਸਾਡੇ ਕੋਲ ਕੋਈ ਵੀ ਪੈਸੇ ਦਾ ਇੰਤਜਾਮ ਨਹੀ ਸੀ।
ਮੈਨੂੰ ਇੱਕ ਫੈਸਲਾਂ ਲੈਣਾ ਪੈਣਾ ਸੀ। ਕੀ ਮੈਂ ਆਪਣੇ ਮਿਸਰੀ ਭਰਾਵਾਂ ਨੂੰ ਇਹ ਦੱਸਾ ਕਿ ਜੋ ਅਸੀਂ ਸੁਫਨਾ ਲੈ ਰਹੇ ਸੀ ਉਹ ਅਸੀਂ ਨਹੀ ਕਰ ਪਾਵਾਂਗੇ। ਜਾਂ ਫਿਰ ਮੈਂ ਵਿਸ਼ਵਾਸ ਦੇ ਨਾਲ ਕਦਮ ਉਠਾਵਾਂ ਅਤੇ ਪ੍ਰਮੇਸ਼ਰ ਤੇ ਭਰੋਸਾ ਕਰਾਂ ਕਿ ਉਹ ਇੰਤਜਾਮ ਕਰੇਗਾ? ਬਹੁਤ ਜਿਆਦਾ ਪ੍ਰਾਥਨਾ ਅਤੇ ਸੋਚਣ ਤੋਂ ਬਾਅਦ, ਮੈਂ ਇਹ ਵੇਖਿਆ ਕਿ ਇਹ ਮੌਕਾ ਪ੍ਰਮੇਸ਼ਰ ਨੇ ਦਿਤਾ ਹੈ। ਉਸਨੇ ਸਾਨੂੰ ਹੋਟਲ ਵਿਚ ਇਕਠਿਆ ਕੀਤਾ ਸੀ, ਇਹ ਉਸਦਾ ਸੁਫਨਾ ਸੀ ਸਾਡਾ ਨਹੀ ਸੀ। ਇਸ ਲਈ ਮੈਂ ਇਸ ਸਿੱਟੇ ਤੇ ਪਹੁੰਚਿਆ ਕਿ ਅਸੀਂ ਉਸ ਤੇ ਭਰੋਸਾ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਪੈਸੇ ਦਾ ਇੰਤਜਾਮ ਕਰੇਗਾ ਜਿਸਦੀ ਸਾਨੂੰ ਲੋੜ ਹੈ।
ਜਦ ਮੈਂ ਆਪਣੇ ਦਫਤਰ ਵਿਚ ਆਇਆ ਤਾਂ ਮੈਂ ਆਪਣੇ ਵਾਇਦੇ ਜੋ ਮੈਂ ਮਿਸਰੀ ਆਗੂਆਂ ਨਾਲ ਕੀਤੇ ਸਨ ਆਪਣੇ ਦਫਤਰ ਵਾਲਿਆਂ ਨਾਲ ਵੰਡੇ। ਮੈਂ ਵੇਖਿਆ ਕਿ ਮੈਂ ਆਪਣੇ ਹੀ ਫੈਸ੍ਲੇ ਦੇ ਨਾਲ ਸੰਗਰਸ਼ ਕਰ ਰਿਹਾ ਸੀ ਜਦ ਮੈਂ ਇਹ ਆਪਣੀ ਟੀਮ ਨਾਲ ਵੰਡ ਰਿਹਾ ਸੀ। ਮੈਂ ਜਾਣਦਾ ਸੀ ਕਿ ਇਨੇਂ ਥੋੜੇ ਸਮੇਂ ਵਿਚ ਇਨੇਂ ਸਾਰੇ ਪੈਸੇ ਦੇ ਨਾਲ ਆਉਣਾ ਅਸੰਭਵ ਸੀ।
ਪਰ ਇਹ ਉਹ ਸਥਿਤੀ ਸੀ ਜਿਸਦੇ ਵਿਚ ਪ੍ਰਮੇਸ਼ਰ ਮੈਨੂੰ ਰਖਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਮੈਂ ਬਿਲਕੁਲ ਮਦਦ ਰਹੀ ਤ ਹੋ ਜਾਵਾਂ। ਉਹ ਉਹ ਕਰ ਸਕਦਾ ਸੀ ਜੋ ਕਿ ਮੈਂ ਬਿਲਕੁਲ ਹੀ ਕਰਨ ਦੇ ਯੋਗ ਨਹੀ ਸੀ। ਉਹ ਮੈਨੂੰ ਕਿਸੇ ਕੰਮ ਵਾਸਤੇ ਬੁਲਾਉਣ ਜਾ ਰਿਹਾ ਸੀ ਅਤੇ ਬਾਅਦ ਵਿਚ ਉਹ ਮੈਨੂੰ ਵਿਖਾਉਣ ਜਾ ਰਿਹਾ ਸੀ ਕਿ ਮੇਰੇ ਕੋਲ ਕੋਈ ਵੀ ਤਾਕਤ ਨਹੀ ਹੈ ਕਿ ਮੈਂ ਉਸ ਕੰਮ ਨੂੰ ਨੇਪੜੇ ਚਾੜ ਸਕਾਂ। ਮੈਂ ਉਸ ਨੂੰ ਯਹੋਵਾਹ ਜਿਰੇਹ (ਪ੍ਰਮੇਸ਼ਰ ਸਾਡਾ ਇੰਤਜਾਮ ਕਰਨ ਵਾਲਾ) ਦੇ ਤੌਰ ਤੇ ਜਾਣਨ ਵਾਲਾ ਸੀ। ਮੇਰੇ ਮਸੀਰ ਦੇ ਵਿਚ ਜਾਣ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਰਹੀ ਗਿਆ ਸੀ, ਪ੍ਰਮੇਸ਼ਰ ਨੇ ਪੈਸੇ ਦਾ ਬਹੁਤ ਹੀ ਅਜੀਬ ਢੰਗ ਦੇ ਨਾਲ ਇੰਤਜਾਮ ਕਰ ਦਿੱਤਾ। ਇਸਦੇ ਦੁਆਰਾ ਉਸਦਾ ਰਾਜ ਹਜਾਰਾਂ ਮਿਸਰੀ ਲੋਕਾਂ ਦੇ ਜੀਵਨ ਵਿਚ ਆਇਆ, ਕਯੀ ਹਜਾਰ ਮਿਸਰੀ ਲੋਕਾਂ ਨੇ ਮਸੀਹ ਨੂੰ ਆਪਣਾ ਮੁਕਤੀ ਦਾਤਾ ਤੇ ਪ੍ਰਭੂ ਕਰ ਕੇ ਸਵੀਕਾਰ ਕਰ ਲਿਆ।
ਕਯੀ ਹਜਾਰ ਸਾਲ ਪਹੀ ਲਾਂ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਪਹੀ ਲੀ ਵਾਰ ਯਹੋਵਾਹ ਜਿਰੇਹ ਦੇ ਤੌਰ ਤੇ ਵਿਖਿਆ ਸੀ। ਉਸਨੇ ਆਪਣੇ ਆਪ ਨੂੰ ਪ੍ਰਮੇਸ਼ਰ ਇੰਤਜਾਮ ਕਰਨ ਵਾਲੇ ਦੇ ਤੌਰ ਤੇ ਅਬ੍ਰਾਹਾਮ ਨੂੰ ਵਿਖਾਇਆ ਸੀ। ਉਹ ੯੯ ਸਾਲ ਦਾ ਸੀ। ਪ੍ਰਮੇਸ਼ਰ ਨੇ ਅਬ੍ਰਾਹਾਮ ਨੂੰ ਕਿਹਾ ਕਿ ਉਹ ਉਸ ਨੂੰ ਇੱਕ ਪੁੱਤਰ ਦੇਵੇਗਾ। ਪ੍ਰਮੇਸ਼ਰ ਆਪਣੇ ਵਾਇਦੇ ਦਾ ਸਚਾ ਸੀ। ਬਜੁਰਗ ਉਮਰ ਦੇ ਵਿਚ ਪ੍ਰਮੇਸ਼ਰ ਨੇ ਅਬਰਾਹਮ ਨੂੰ ਅਤੇ ਸਾਰਾਹ ਨੂੰ ਇੱਕ ਪੁਤਰ ਦਿੱਤਾ। ਪਰ ਪ੍ਰਮੇਸ਼ਰ ਚਾਹੁੰਦਾ ਸੀ ਕਿ ਅਬਰਾਹਮ ਉਸ ਨੂੰ ਹੋ ਵੀ ਗਹੀ ਰਾਈ ਦੇ ਨਾਲ ਜਾਣੇ। ਇਸ ਲਈ ਪ੍ਰਮੇਸ਼ਰ ਨੇ ਅਬ੍ਰਾਹਾਮ ਦੀ ਪ੍ਰੀਖਿਆ ਲਈ। ਉਸ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਹੈ, ਉਸ ਲਈ ਬਲਿਦਾਨ ਕਰ ਦੇਵੇ। ਕੋਈ ਵੀ ਅਬਰਾਹਮ ਦੇ ਦਰਦ ਅਤੇ ਗੜਬੜ ਨੂੰ ਮਹੀ ਸੂਸ ਕਰ ਸਕਦਾ ਹੈ ਜੋ ਕਿ ਅਬਰਾਹਮ ਨੇ ਕੀਤੀ। ਉਸਦਾ ਦਿਲ ਦੁਖੀ ਸੀ ਪਰ ਉਹ ਪ੍ਰਮੇਸ਼ਰ ਦੇ ਪ੍ਰਤੀ ਵਫਾਦਾਰ ਸੀ। ਉਸ ਨੇ ਇਹ ਫੈਸਲਾਂ ਕੀਤਾ ਕਿ ਉਹ ਇਸਹਾਕ ਨੂੰ ਬਲਿਦਾਨ ਦੇ ਰੂਪ ਵਿਚ ਦੇ ਦੇਵੇਗਾ।
ਪਰ ਸਹੀ ਸਮੇਂ ਦੇ ਉੱਪਰ, ਪ੍ਰਮੇਸ਼ਰ ਨੇ ਅਬਰਾਹਮ ਨੂੰ ਕਿਹਾ, “ਨਹੀ”। ਪ੍ਰਮੇਸ਼ਰ ਨੇ ਬਲਿਦਾਨ ਦਾ ਇੰਤਜਾਮ ਕਰ ਦਿੱਤਾ। ਅਤੇ ਉਹ ਸੀ ਇੱਕ ਲੇਲਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਬਜੁਰਗ ਵਿਅਕਤੀ ਨੇ ਉਸ ਵੇਲੇ ਕਿਨ੍ਹਾਂ ਅਨੰਦ ਅਨੁਭਵ ਕੀਤਾ ਹੋਵੇਗਾ?ਮੈਂ ਇਹ ਵੇਖ ਸਕਦਾ ਹਾਂ ਕਿ ਉਹ ਰੋ ਰਿਹਾ ਸਿਆ ਤੇ ਉਹ ਹੱਸ ਰਿਹਾ ਸੀ ਉਸ ਇੰਤਜਾਮ ਦੇ ਉੱਪਰ ਜੋ ਪ੍ਰਮੇਸ਼ਰ ਨੇ ਕੀਤਾ ਸੀ। ਪ੍ਰਮੇਸ਼ਰ ਨੇ ਅਬਰਾਹਮ ਨੂੰ ਸਭ ਤੋਂ ਅਸੰਭਵ ਕਰਨ ਲਈ ਬੁਲਾਇਆ। ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ। ਫਿਰ ਪ੍ਰ੍ਮ੍ਸ਼ਰ ਨੇ ਬਲਿਦਾਨ ਲਈ ਇੰਤਜਾਮ ਵੀ ਕਰ ਦਿੱਤਾ। ਸਿੱਟੇ ਵਜੋਂ ਬਾਈਬਲ ਦਸਦੀ ਹੈ ਕਿ “ਅਬਰਾਹਮ ਨੇ ਉਸ ਥਾਂ ਦਾ ਨਾਮ ਯਹੋਵਾਹ ਜਿਰੇਹ ਰਖਿਆ” (ਉਤਪਤ ੨੨:੧੪ ਪੁਰਾਣਾ ਸੰਸਕਰਣ)
ਕੀ ਪ੍ਰਮੇਸ਼ਰ ਨੇ ਤੁਹਾਨੂੰ ਕੁਝ ਅਸੰਭਵ ਕਰਨ ਲਈ ਸਦਿਆ ਹੈ? ਅਗਰ ਹਾਂ, ਤਾਂ ਸਾਇਦ ਉਹ ਜਿਨ੍ਹੀ ਤੁਸੀਂ ਸੋਚਦੇ ਹੋ ਉਸ ਤੋਂ ਗਹੀ ਰੀ ਹੈ। ਸਾਇਦ ਉਹ ਤੁਹਾਨੂੰ ਬੁਲਾ ਰਿਹਾ ਹੈ ਕਿ ਤੁਸੀਂ ਵੀ ਉਸ ਨੂੰ ਜਾਨੋ – ਯਹੋਵਾਹ ਜਿਰੇਹ ਦੇ ਤੌਰ ਤੇ।
ਪੈਦਾਇਸ਼ 22:1-14
1 ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਖਣ ਦਾ ਨਿਰਣਾ ਕੀਤਾ। ਪਰਮੇਸ਼ੁਰ ਨੇ ਉਸਨੂੰ ਆਖਿਆ, “ਅਬਰਾਹਾਮ!”ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!” 2 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ – ਉਹ ਪੁੱਤਰ ਜਿਸਨੂੰ ਤੂੰ ਪਿਆਰ ਕਰਦਾ ਹੈਂ। ਉਸਨੂੰ ਇਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।” 3 ਸਵੇਰੇ ਅਬਰਾਹਾਮ ਉਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚਲੇ ਗਏ ਜਿਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। 4 ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸਨੇ ਉਹ ਥਾਂ ਦੇਖੀ ਜਿਥੇ ਉਹ ਜਾ ਰਿਹਾ ਸੀ। 5 ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇਥੋ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”
6 ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁਕਿਆ। ਅਤੇ ਉਹ ਦੋਵੇਂ ਇਕਠੇ ਤੁਰ ਪਏ। 7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿਥੇ ਹੈ ਜਿਸਨੂੰ ਅਸੀਂ ਬਲੀ ਚੜਾਵਾਂਗੇ?” 8 ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚਲੇ ਗਏ। 9 ਉਹ ਉਸ ਥਾਂ ਗਏ ਜਿਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ।
10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ। 11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ ਅਬਰਾਹਾਮ!”ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।” 13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈਕੇ ਇਸਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸਕਦਾ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
