Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਇਲੋਹਿਮ- ਪ੍ਰਮੇਸ਼ਰ ਸਾਡਾ ਸ੍ਰਿਸ਼ਟੀ ਕਰਤਾ ਅਤੇ ਰਾਜਾ

“ਆਦਿ ਵਿਚ ਪ੍ਰਮੇਸ਼ਰ ਨੇ ਸਵਰਗਾ ਤੇ ਧਰਤੀ ਨੂੰ ਬਣਾਇਆ” (ਉਤਪਤ ੧:੧ ਪੁਰਾਣਾ ਸੰਸਕਰਣ)

ਇਹ ਇੱਕ ਇਹੋ ਜਿਹਾ ਪਲ ਸੀ, ਜਿਸ ਨੂੰ ਵੇਖਣ ਦੀ ਮੈਂ ਕਦੇ ਵੀ ਕਲਪਨਾ ਨਹੀ ਕੀਤੀ ਸੀ। ਸ਼ਾਇਦ ਇਸ ਨੂੰ ਮੈਂ ੨੦ਵੀ ਸਦੀ ਦੇ ਇਤਿਹਾਸ ਵਿਚ ਵਿਚ ਪ੍ਰਮੇਸ਼ਰ ਦੇ ਆਤਮਾ ਦਾ ਸਭ ਤੋਂ ਵੱਡਾ ਚਲਣ ਕਹਾਂਗਾ। ਇਹ ਇੱਕ ਸਮਾਂ ਸੀ ਜਦੋ ਪੂਰਾ ਦੇਸ਼ ਇਸ ਸਚਾਈ ਨੇ ਨਾਲ ਜਾਗ ਉਠਿਆ ਕਿ ਕਿ ਇੱਕ ਪ੍ਰਮੇਸ਼ਰ ਹੈ ਜੋ ਰਾਜ ਕਰਦਾ ਹੈ ਅਤੇ ਉਹ ਇਨਸਾਨ ਦੇ ਇਤਿਹਾਸ ਦੇ ਵਿਚ ਸ਼ਾਸਨ ਕਰਦਾ ਹੈ। ਇਹ ਇੱਕ ਸਮਾਂ ਸੀ ਜਦੋਂ ਨਾਸਤਿਕਤਾ ਦੀ  ਆਤਮਾ ਇੱਕ ਪਲ ਵਿਚ ਹੀ ਦੇਸ਼ ਵਿਚੋਂ ਬਾਹਰ ਨਿਕਲ ਗਈ।

ਉਹ ਸਮਾਂ ਸੀ ਰੋਮਾਨੀਆਂ ਦੇ ਅੰਦੋਲਨ ਦੀ ਸਮਾਪਤੀ ਦਾ, ਜਨਵਰੀ ੧, ੧੯੯੦ ਨੂੰ ਮੈਂ ਅੰਦੋਲਨ ਦੀ ਸਮਾਪਤੀ ਦੇ ਦਿਨਾਂ ਵਿਚ ਰੋਮਾਨੀਆਂ ਦੇ ਵਿਚ ਪ੍ਰਵੇਸ਼ ਕੀਤਾ। ਇੱਕ ਹਫਤਾ ਪਹਿਲਾਂ ਨਿਕੋਲੋ ਕੇਕ੍ਸੁ ਜੋ ਕਿ ਰੋਮਾਨੀਆਂ ਦਾ ਪ੍ਰਮੇਸ਼ਰ ਨੂੰ ਨਫਰਤ ਕਰਨ ਵਾਲਾ ਤਾਨਾਸ਼ਾਹ ਸੀ, ਉਸ ਨੂੰ ਮਾਰ ਦਿੱਤਾ ਗਿਆ ਸੀ। ਨਿਕੋਲੋ ਨੇ ਮਸੀਹੀਆਂ ਨੂੰ ਬਹੁਤ ਹੀ  ਬੁਰੀ ਤਰਾਂ ਸਤਾਇਆ ਸੀ। ਨਰਸਰੀ ਕਲਾਸ ਤੋਂ ਲੈ ਕੇ ਕਾਲਜ ਦੀ ਡਿਗਰੀ ਤੱਕ ਇਹ ਸਿਖਿਆ ਦਿੱਤੀ ਜਾਦੀ ਸੀ, ਕਿ ਪ੍ਰਮੇਸ਼ਰ ਦੀ ਕੋਈ ਹੋਂਦ ਨਹੀ ਹੈ। ਪਰ ਜਦ ਮੈਂ ਉਨ੍ਹਾਂ ਅੰਦੋਲਨ ਦੀ ਸਮਾਪਤੀ ਦੇ ਦਿਨਾਂ ਵਿਚ ਰੋਮਾਨੀਆਂ ਦੀਆਂ ਗਲੀਆਂ ਦੇ ਵਿਚੋਂ ਦੀ ਲੰਘਿਆ, ਤਾਂ ਲੋਕ ਮੇਰੇ ਆਲੇ ਦੁਆਲੇ ਇਕਠੇ ਹੋ ਜਾਂਦੇ ਸਨ ਅਤੇ ਇਹ ਨਾਹਰੇ ਲਾਉਂਦੇ ਸਨ, “ਇਕਸਿਤ ਦੁਮਿਨਿਜੋ! ਇਕਸਿਤ ਦੁਮਿਨਿਜੋ!( ਇੱਕ ਪ੍ਰਮੇਸ਼ਰ ਹੈ, ਇੱਕ ਪ੍ਰਮੇਸ਼ਰ ਹੈ)

ਪੂਰੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ਵਾਸ ਆ ਗਿਆ। ਇਹ ਦੇਸ਼ ਹਾਲੇ ਮਸੀਹ ਵਿਚ ਨਹੀ ਆਇਆ ਹੈ। (ਇਹ ਅੱਜ ਕਲੀਸਿਯਾ ਦਾ ਕੰਮ ਹੈ) ਪਰ ਇੱਕ ਈਸ਼ਰੀ ਸਮੇਂ ਦੇ ਵਿਚ ਪੂਰੇ ਦੇਸ਼ ਵਿਚ ਇਹ ਜਾਗ੍ਰਤੀ ਆ ਗਈ ਕਿ ਇੱਕ ਪ੍ਰਮੇਸ਼ਰ ਹਿਆ ਤੇ ਉਹ ਮਨੁਖਤਾ ਦੇ ਇਤਿਹਾਸ ਵਿਚ ਰਾਜ ਕਰਦਾ ਹੈ। ਅਤੇ ਉਹ ਸਾਡਾ ਸ੍ਰਿਸ਼ਟੀ ਕਰਤਾ ਅਤੇ ਰਾਜਾ ਹੈ। ਅਤੇ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਮੇਸ਼ਰ ਕੋਲ ਆਉਣ ਦਾ ਇਹ ਪਹਿਲਾ ਕਦਮ ਹੈ। ਇਹ ਪਹਿਲਾ ਕਦਮ ਹੈ ਜਿਸ ਦੇ ਦੁਆਰਾ ਅਸੀਂ ਆਪਣੇ ਜੀਵਨ ਵਿਚ, ਆਪਣੇ ਪਰਿਵਾਰ ਵਿਚ ਅਤੇ ਆਪਣੇ ਦੇਸ਼ਾਂ ਵਿਚ ਜਿੱਤ ਦਾ ਅਹਿਸਾਸ ਕਰਦੇ ਹਾਂ।

ਸਭ ਤੋਂ ਪਹਿਲਾ ਨਾਮ ਜਿਹੜਾ ਪ੍ਰਮੇਸ਼ਰ ਦੇ ਲਈ ਇਸਤੇਮਾਲ ਕੀਤਾ ਗਿਆ ਹੈ, ਉਹ ਹੈ, ਇਲੋਹਿਮ। ਉਤਪਤ ੧:੧ ਵਿਚ ਲਿਖਿਆ ਹੈ, “ਆਦਿ ਵਿਚ ਇਲੋਹਿਮ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ।” ਜੇਕਰ ਇੱਕ ਵਿਅਕਤੀ ਪ੍ਰਮੇਸ਼ਰ ਨੂੰ ਇਲੋਹਿਮ ਦੇ ਤੌਰ ਤੇ ਨਹੀ ਜਾਣਦਾ ਹੈ ਤਾਂ ਉਹ ਆਪਣੇ ਜੀਵਨ ਵਿਚ ਜਿੱਤ ਦਾ ਤਜਰਬਾ ਨਹੀ ਕਰ ਸਕਦਾ ਹੈ। ਉਹ ਦੇਸ਼ ਜਿਹੜਾ ਇਲੋਹਿਮ ਨੂੰ ਨਹੀ ਜਾਣਦਾ ਹੈ ਉਹ ਉਨ੍ਹਾਂ ਬਰਕਤਾ ਨੂੰ ਵੀ ਨਹੀ ਜਾਂ ਸਕਦਾ ਜੋ ਉਸ ਦੇਸ਼ ਲਈ ਰਖੀਆਂ ਹੋਈਆਂ ਹਨ।

“ਇਲੋਹਿਮ” ਸ਼ਬਦ ੩੦ ਵਾਰ ਉਤਪਤ ੧ ਅਧਿਆਏ ਵਿਚ ਆਉਂਦਾ ਹੈ ਅਤੇ ੨੦੦੦ ਵਾਰ ਇਹ ਸ਼ਬਦ ਪੁਰਾਣੇ ਨੇਮ ਵਿਚ ਆਉਂਦਾ ਹੈ। ਇਸਦਾ ਬੁਨਿਆਦੀ ਅਰਥ ਇਹ ਹੈ ਕਿ ਇੱਕ ਪ੍ਰਮੇਸ਼ਰ ਹੈ ਜਿਸਨੇ ਸਾਨੂੰ ਬਣਾਇਆ ਹੈ ਅਤੇ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਅਤੇ ਸ਼ਾਸ਼ਨ  ਕਰਦਾ ਹੈ। ਉਹ ਸ੍ਰਿਸ਼ਟੀ ਕਰਤਾ ਹੈ ਅਤੇ ਉਹ ਰਾਜ ਕਰਦਾ ਹੈ, ਇਹ ਗਿਆਂਨ  ਸਾਡੀ ਜਿੱਤ ਦਾ ਅਧਾਰ ਹੈ। ਇਹ ਉਹ ਗਿਆਂਨ ਦਾ ਅਧਾਰ ਹੈ ਜਿਥੋ ਸਾਡੀ ਅਰਾਧਨਾ ਅਤੇ ਸਤੁਤੀ ਵਹਿੰਦੀ ਹੈ। ਇਹ ਉਹ ਗਯਾਨ ਹੈ ਜੋ ਕਿ ਸਾਨੂੰ ਸਾਡੀ ਜਿੰਦਗੀ ਦਾ ਮਕਸਦ ਅਤੇ ਅਰਥ ਸਮਝਣ ਵਿਚ ਮਦਦ ਕਰਦਾ ਹੈ।

“ਇਲੋਹਿਮ” ਸ਼ਬਦ ਵਿਚ ਤ੍ਰਿਏਕਤਾ ਦਾ ਭੇਦ ਛਿਪਿਆ ਹੋਇਆ ਹੈ। ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁਛਿਆ ਹੈ ਕਿ ਬਾਈਬਲ ਵਿਚ ਤ੍ਰਿਏਕਤਾ ਕਿਥੇ ਪਾਈ ਜਾਂਦੀ ਹੈ। ਇਹ ਬਾਈਬਲ ਦੀ ਪਹਿਲੀ ਆਇ਼ਤ ਵਿਚ ਪਾਈ ਜਾਂਦੀ ਹੈ। “ਇਲੋਹਿਮ” ਇੱਕ ਬਹੁਵਚਨ ਨਾਮ ਹੈ ਜਿਸਦੇ ਨਾਲ ਵਿਸ਼ੇਸਣ ਅਤੇ ਕਿਰਿਆ ਇੱਕ ਵਚਨ ਦੇ ਨਾਲ ਲਗਾਈ ਜਾਂਦੀ ਹੈ। ਉਧਾਰਨ ਦੇ ਤੌਰ ਤੇ  ਉਤਪਤ ੧:੧ ਵਿਚ, “ਇਲੋਹਿਮ” ਸ਼ਬਦ ਬਹੁਵਚਨ ਹੈ ਪਰ ਜੋ ਕਿਰਿਆ “ਰਚਿਆ” ਸ਼ਬਦ ਲਈ ਹੈ ਉਹ ਇੱਕ ਵਚਨ ਹੈ ਅਤੇ ਇਹ ਇੱਕ ਨਾਮ ਲਈ ਵਰਤੀ ਗਈ ਹੈ। ਯਸਾਯਾਹ ੪੫:੫ ਵਿਚ ਵੀ ਬਾਈਬਲ ਦਸਦੀ ਹੈ, “ਮੈਂ ਪ੍ਰਭੂ ਹਾਂ, ਅਤੇ ਕੋਈ ਹੋਰ ਨਹੀ ਹੈ। ਕੋਈ ਹੋਰ ਪ੍ਰਮੇਸ਼ਰ ਮੇਰੇ ਤੁੱਲ ਨਹੀ ਹੈ।” ਇਥੇ ਵੀ ਵਿਸ਼ੇਸ਼ਣ ਜੋ ਪ੍ਰਮੇਸ਼ਰ ਲਈ ਵਰਤਿਆ ਗਿਆ ਹੈ ਉਹ ਇੱਕ ਵਚਨ ਹੈ। ਫਿਰ ਵੀ ਵਚਨ ਕਹਿੰਦਾ ਹੈ, “ਕੋਈ ਹੋਰ ਪ੍ਰਮੇਸ਼ਰ (ਇਲੋਹਿਮ) ਮੇਰੇ ਨਾਲ ਨਹੀ ਹੈ।”

ਅਸੀਂ ਪ੍ਰਮੇਸ਼ਰ ਦੀ ਭਰਪੂਰੀ ਨੂੰ ਬਾਈਬਲ ਦੇ ਪਹਿਲੇ ਅਧਿਆਏ ਵਿਚ ਪਾਉਂਦੇ ਹਾਂ, ਅਤੇ ਬਾਈਬਲ ਪ੍ਰਮੇਸ਼ਰ ਦਾ ਜਿਕਰ “ਇਲੋਹਿਮ” ਦੇ ਤੌਰ ਤੇ ਕਰਦੀ ਹੈ। ਇਥੇ ਅਸੀਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਵੱਡੇ ਭੇਤ  ਨੂੰ ਪਾਉਂਦੇ ਹਾਂ। ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਸਿਰਜਨਹਾਰ, ਅਤੇ ਜੋ ਉਚਿਆਈ ਤੇ ਰਾਜ ਕਰਦਾ ਹੈ। ਇਹ ਪ੍ਰਮੇਸ਼ਰ ਜੋ ਤਿੰਨ ਵਿਚ ਇੱਕ ਹੈ ਜੋ ਸਾਨੂੰ ਹੋਰ ਵੀ ਜਿਆਦਾ ਦਿਲੇਰੀ ਨਾਲ ਜਿੰਦਗੀ ਜਿਉਣ ਦੀ ਤਾਕਤ ਬਖਸ਼ਦਾ ਹੈ। ਜਦ ਅਸੀਂ ਇਲੋਹਿਮ ਨੂੰ ਜਾਂ ਲੈਂਦੇ ਹਾਂ ਤਾਂ ਅਸੀਂ ਇਹ ਵੀ ਪਾਉਂਦੇ ਹਾਂ ਕਿ ਮਨੁਖੀ ਇਤਿਹਾਸ ਵਿਚ ਇੱਕ ਹੈ ਜੋ ਰਾਜ ਅਤੇ ਸ਼ਾਸਨ ਕਰਦਾ ਹੈ। ਅਤੇ ਹੋਰ ਵਿਅਕਤੀਗਤ ਤੌਰ ਤੇ ਅਸੀਂ ਆਪਣੀ ਜਿੰਦਗੀ ਦਾ ਮਕਸਦ ਅਤੇ ਅਰਥ ਵੀ ਇਸੇ ਵਿਚੋਂ ਪਾਉਂਦੇ ਹਾਂ।

ਜਿਵੇਂ ਕਿ ੧੯੯੦ ਵਿਚ ਰੋਮਾਨੀਆਂ ਦੇ ਲੋਕ ਨਾਹਰੇ ਲਾ ਰਹੇ ਸਨ, “ਇਕਸਿਤ ਦੁਮਿਨਿਜੋ! ਇਕਸਿਤ ਦੁਮਿਨਿਜੋ!” ਸਾਡਾ ਦਿਲ ਵੀ ਅਰਾਧਨਾ ਵਿਚ ਇਸੇ ਤਰਾਂ ਪੁਕਾਰ ਉਠੇ, “ਬ੍ਰਹਿਮੰਡ ਦਾ ਇੱਕ ਸ੍ਰਿਸ਼ਟੀ ਕਰਤਾ ਅਤੇ ਰਾਜਾ ਹੈ! ਬ੍ਰਹਿਮੰਡ ਦਾ ਇੱਕ ਸ੍ਰਿਸ਼ਟੀ ਕਰਤਾ ਹੈ। ਅਤੇ ਉਸਦਾ ਨਾਮ ਹੈ “ਇਲੋਹਿਮ”

ਪੈਦਾਇਸ਼ 1:1-24

ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 2 ਪਹਿਲਾਂ ਧਰਤੀ ਬਿਲਕੁਲ ਸੱਖਣੀ ਸੀ; ਧਰਤੀ ਉੱਤੇ ਕੁਝ ਵੀ ਨਹੀਂ ਸੀ। ਹਨੇਰੇ ਨੇ ਸਮੁੰਦਰ ਨੂੰ ਕੱਜਿਆ ਹੋਇਆ ਸੀ, ਅਤੇ ਪਰਮੇਸ਼ੁਰ ਦਾ ਆਤਮਾ ਪਾਣੀ ਉੱਤੇ ਚੱਲਦਾ ਸੀ। 3 ਫ਼ੇਰ ਪਰਮੇਸ਼ੁਰ ਨੇ ਆਖਿਆ, “ਰੌਸ਼ਨੀ ਹੋ ਜਾਵੇ!” ਅਤੇ ਰੌਸ਼ਨੀ ਚਮਕਣ ਲੱਗੀ। 4 ਪਰਮੇਸ਼ੁਰ ਨੇ ਰੋਸ਼ਨੀ ਨੂੰ ਵੇਖਿਆ, ਅਤੇ ਉਸਨੇ ਜਾਣਿਆ ਕਿ ਉਹ ਚੰਗੀ ਸੀ। ਫ਼ੇਰ ਪਰਮੇਸ਼ੁਰ ਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖ ਕੀਤਾ। 5 ਪਰਮੇਸ਼ੁਰ ਨੇ ਰੋਸ਼ਨੀ ਨੂੰ “ਦਿਨ” ਦਾ ਨਾਮ ਦਿੱਤਾ, ਅਤੇ ਹਨੇਰੇ ਨੂੰ “ਰਾਤ” ਦਾ ਨਾਮ ਦਿੱਤਾ।ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਪਹਿਲਾ ਦਿਨ ਸੀ। 6 ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!” 7 ਇਸਲਈ ਪਰਮੇਸ਼ੁਰ ਨੇ ਵਾਯੂਮੰਡਲ ਸਾਜਿਆ ਅਤੇ ਵਾਯੂਮੰਡਲ ਦੇ ਹੇਠਲੇ ਪਾਣੀ ਨੂੰ ਵਾਯੂਮੰਡਲ ਦੇ ਉੱਪਰ ਪਾਣੀ ਤੋਂ ਵੱਖ ਕੀਤਾ। ਇਹੀ ਕੁਝ ਵਾਪਰਿਆ। 8 ਪਰਮੇਸ਼ੁਰ ਨੇ ਹਵਾ ਨੂੰ “ਅਕਾਸ਼” ਦਾ ਨਾਮ ਦਿੱਤਾ। ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਦੂਸਰਾ ਦਿਨ ਸੀ। 9 ਫ਼ੇਰ ਪਰਮੇਸ਼ੁਰ ਨੇ ਆਖਿਆ, “ਅਕਾਸ਼ ਦੇ ਹੇਠਲਾ ਪਾਣੀ ਇੱਕ ਜਗ਼੍ਹਾ ਤੇ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਪ੍ਰਗਟ ਹੋਵੇ।” ਇਹੀ ਵਾਪਰਿਆ। 10 ਪਰਮੇਸ਼ੁਰ ਨੇ ਖੁਸ਼ਕ ਜ਼ਮੀਨ ਨੂੰ “ਧਰਤੀ” ਦਾ ਨਾਮ ਦਿੱਤਾ। ਅਤੇ ਪਰਮੇਸ਼ੁਰ ਨੇ ਇਕੱਠੇ ਹੋਏ ਪਾਣੀ ਨੂੰ “ਸਮੁੰਦਰ” ਦਾ ਨਾਮ ਦਿੱਤਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ। 11 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਘਾਹ ਤੇ ਪੌਦੇ ਉਗਾਵੇ ਜਿਹੜੇ ਫ਼ਲਦਾਰ ਰੁਖ ਪੈਦਾ ਕਰਨ ਜਿਹੜੇ ਬੀਜਾਂ ਵਾਲੇ ਫ਼ਲ ਪੈਦਾ ਕਰਨ। ਉਹ ਧਰਤੀ ਉੱਤੇ ਉੱਗਣ ਅਤੇ ਆਪਣੀ ਕਿਸਮ ਅਨੁਸਾਰ ਬੀਜ ਪੈਦਾ ਕਰਨ। ਇਹੀ ਕੁਝ ਵਾਪਰਿਆ।” 12 ਧਰਤੀ ਨੇ ਅਨਾਜ਼ ਪੈਦਾ ਕਰਨ ਵਾਲਾ ਘਾਹ ਅਤੇ ਪੌਦੇ ਉਗਾਏ ਅਤੇ ਇਸਨੇ ਰੁਖ ਉਗਾਏ ਜਿਨ੍ਹਾਂ ਤੇ ਬੀਜਾਂ ਵਾਲੇ ਫ਼ਲ ਸਨ। ਹਰ ਪੌਦੇ ਨੇ ਆਪਣੀ ਕਿਸਮ ਦੇ ਬੀਜ ਬਣਾਏ। ਅਤੇ ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ। 13 ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋ ਗਈ। ਇਹ ਤੀਸਰਾ ਦਿਨ ਸੀ। 14 ਫ਼ੇਰ ਪਰਮੇਸ਼ੁਰ ਨੇ ਆਖਿਆ, “ਰਾਤਾਂ ਨੂੰ ਦਿਨਾਂ ਨਾਲੋਂ ਵੱਖ ਕਰਨ ਲਈ ਅਕਾਸ਼ ਵਿੱਚ ਰੌਸ਼ਨੀਆਂ ਹੋਣ। ਇਹ ਰੌਸ਼ਨੀਆਂ ਪਰਬਾਂ ਦੀਆਂ ਰਾਤਾਂ ਅਤੇ ਦਿਨਾਂ ਅਤੇ ਸਾਲਾਂ ਲਈ ਸੰਕੇਤ ਹੋਣ। 15 ਇਹ ਰੌਸ਼ਨੀਆਂ ਧਰਤੀ ਉੱਤੇ ਰੌਸ਼ਨੀ ਚਮਕਾਉਣ ਲਈ ਅਕਾਸ਼ ਵਿੱਚ ਹੋਣਗੀਆਂ।” ਅਤੇ ਇਹੀ ਵਾਪਰਿਆ।

16 ਇਸ ਲਈ ਪਰਮੇਸ਼ੁਰ ਨੇ ਦੋ ਵਿਸ਼ਾਲ ਰੌਸ਼ਨੀਆਂ ਸਾਜੀਆਂ। ਪਰਮੇਸ਼ੁਰ ਨੇ ਦਿਨ ਤੇ ਹਕੂਮਤ ਕਰਨ ਲਈ ਵਿਸ਼ਾਲ ਰੌਸ਼ਨੀ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਛੋਟੀ ਰੌਸ਼ਨੀ ਦੀ ਸਾਜਨਾ ਕੀਤੀ। ਉਸਨੇ ਤਾਰੇ ਵੀ ਸਾਜੇ। 17 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਧਰਤੀ ਉੱਤੇ ਚਮਕਣ ਲਈ ਅਕਾਸ਼ ਵਿੱਚ ਧਰ ਦਿੱਤਾ। 18 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਦਿਨ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਅਕਾਸ਼ ਵਿੱਚ ਪਾ ਦਿੱਤਾ। ਇਨ੍ਹਾਂ ਰੌਸ਼ਨੀਆਂ ਨੇ ਰੌਸ਼ਨੀ ਨੂਮ ਹਨੇਰੇ ਨਾਲੋਂ ਵੱਖ ਕਰ ਦਿੱਤਾ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ। 19 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਚੌਥਾ ਦਿਨ ਸੀ। 20 ਪਰਮੇਸ਼ੁਰ ਨੇ ਆਖਿਆ, “ਪਾਣੀ ਬਹੁਤ ਸਾਰੇ ਜੀਵਿਤ ਪ੍ਰਾਣੀਆਂ ਨਾਲ ਭਰ ਜਾਵੇ ਅਤੇ ਅਕਾਸ਼ ਦੇ ਵਾਯੂਮੰਡਲ ਦੇ ਆਰ-ਪਾਰ ਪੰਛੀ ਉੱਡਦੇ ਰਹਿਣ।” 21 ਇਸਲਈ ਪਰਮੇਸ਼ੁਰ ਨੇ ਵਿਸ਼ਾਲ ਸਮੁੰਦਰੀ ਜਾਨਵਰਾਂ ਅਤੇ ਹਰ ਤਰ੍ਹਾਂ ਦੇ ਜੀਵਿਤ ਪ੍ਰਾਣੀਆਂ ਦੀ ਸਾਜਨਾ ਕੀਤੀ ਜੋ ਸਮੁੰਦਰ ਵਿੱਚ ਵਿਚਰਦੇ ਹਨ। ਪਰਮੇਸ਼ੁਰ ਨੇ ਅਕਾਸ਼ ਵਿੱਚ ਉੱਡਣ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਸਾਜਿਆ। ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ। 22 ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ। 23 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਪੰਜਵਾਂ ਦਿਨ ਸੀ। 24 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਹਰ ਪ੍ਰਕਾਰ ਦੇ ਜੀਵਿਤ ਪ੍ਰਾਣੀਆਂ ਨੂੰ ਪੈਦਾ ਕਰੇ। ਇੱਥੇ ਹਰ ਪ੍ਰਕਾਰ ਦੇ ਪਾਲਤੂ ਅਤੇ ਰੀਂਗਣ ਵਾਲੇ ਜਾਨਵਰ ਅਤੇ ਜੰਗਲੀ ਜਾਨਵਰ ਹੋਣ।” ਇਹੀ ਕੁਝ ਵਾਪਰਿਆ

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ