ਰੋਜਾਨਾਂ ਦਾ ਭਗਤੀ ਦਾ ਵੀਡੀਓ
ਯੁਹੋਸ਼ੁਆ – ਅਗੁਵਾਈ ਵਿਸ਼ਵਾਸ ਦੇ ਦੁਆਰਾ ਪਰਖੀ ਗਈ।
ਮੇਰੀ ਸੇਵਕਾਈ ਅਤੇ ਜੀਵਨ ਦੇ ਤਿੰਨ ਖਾਸ ਮੌਸਮ ਸਨ। ਮੈਂ ਆਪਣੇ ਜੀਵਨ ਦੇ ਪਹਿਲੇ ਦਸ ਸਾਲ ਮੇਰੀ ਸੇਵਕਾਈ ਦੇ ਵਿਚ ਜਵਾਨ ਖੁਸ਼ਖਬਰੀ ਦੇ ਪ੍ਰਚਾਰਕ ਦੇ ਤੌਰ ਤੇ ਬਿਤਾਏ। ਇਹ ਵਿਸ਼ਵਾਸ ਦੀ ਇੱਕ ਮਹਾਨ ਚਾਲ ਸਨ। ਮੈਂ ਅਤੇ ਮੇਰੀ ਪਤਨੀ ਨੇ ਹਰ ਇੱਕ ਗੱਲ ਵਾਸਤੇ ਪ੍ਰਮੇਸ਼ਰ ਦੇ ਉੱਪਰ ਭਰੋਸਾ ਕੀਤਾ ਕਿ ਉਹ ਸਾਡੀਆਂ ਜਰੂਰਤਾਂ ਪੂਰੀਆਂ ਕਰੇ। ਅਸੀਂ ਕਿਸੇ ਵੀ ਵਿਅਕਤੀ ਤੋਂ ਕੁਝ ਨਹੀ ਮੰਗਿਆ। ਪਰ ਹਰ ਇੱਕ ਵਸਤ ਵਾਸਤੇ ਪ੍ਰਮੇਸ਼ਰ ਦੇ ਉੱਪਰ ਭਰੋਸਾ ਕੀਤਾ। ਉਹ ਵਾਫਾਦਾਰ ਸੀ ਕਿ ਉਹ ਸਾਡੀਆਂ ਜਰੂਰਤਾਂ ਨੂੰ ਪੂਰੀਆਂ ਕਰੇ। ਮੇਰੇ ਜੀਵਨ ਦੇ ਦੂਸਰੇ ਮੌਸਮ ਦੇ ਵਿਚ, ਮੈਂ ਇੱਕ ਪਾਸਟਰ ਸੀ। ਭਾਵੇਂ ਕਿ ਮੈਂ ਹਾਲੇ ਵੀ ਵਿਸ਼ਵਾਸ ਦੇ ਦੁਆਰਾ ਜੀ ਰਿਹਾ ਸੀ। ਪਰ ਇਹ ਜਵਾਨ ਖੁਸ਼ਖਬਰੀ ਦੇ ਪ੍ਰਚਾਰਕ ਦੇ ਤੌਰ ਤੇ ਜਦ ਮੈਂ ਸੀ, ਉਸ ਤੋਂ ਅਲੱਗ ਸੀ। ਮੈਨੂੰ ਚਰਚ ਤਨਖਾਹ ਦਿੰਦੀ ਸੀ, ਅਤੇ ਹਰ ਹਫਤੇ ਮੈਨੂੰ ਪਤਾ ਸੀ ਕਿ ਮੇਰੀ ਤਨਖਾਹ ਦਾ ਚੈੱਕ ਆਵੇਗੀ।
ਮੇਰੇ ਜੀਵਨ ਦੇ ਕਾਲ ਦੇ ਸਮੇਂ ਦੇ ਅੰਤ ਵਿਚ ਸੀ, ਪ੍ਰਮੇਸ਼ਰ ਨੇ ਮੈਨੂੰ ਖੁਸ਼ਖਬਰੀ ਦੇ ਪ੍ਰਚਾਰ ਦੇ ਪ੍ਰਚਾਰਕ ਦੇ ਕੰਮ ਵੱਲ ਫਿਰ ਤੋਂ ਮੋੜਿਆ। ਭਾਵੇਂਕਿ, ਮੈਂ ਚਰਚ ਦੇ ਵਿਚ ਪੈਸੇ ਦੇ ਵਿਸ਼ੇ ਦੇ ਵਿਚ ਕਾਫੀ ਆਰਾਮ ਦੇ ਵਿਚ ਹੋ ਗਿਆ ਸੀ। ਮੈਨੂੰ ਪਤਾ ਸੀ ਕਿ ਮੈਨੂੰ ਇੱਕ ਵਾਰ ਫਿਰ ਤੋਂ ਵਿਸ਼ਵਾਸ ਦਾ ਕਦਮ ਪੁੱਟਣਾ ਪਵੇਗਾ। ਮੈਂ ਆਪਣੇ ਜੀਵਨ ਦੇ ਪਹਿਲੇ ਦੌਰ ਦੇ ਵਿਚ ਵੇਖਿਆ ਸੀ ਕਿ ਪ੍ਰਮੇਸ਼ਰ ਨੇ ਬਹੁਤ ਹੀਅਜੀਬ ਢੰਗ ਦੇ ਨਾਲ ਸਾਡੀਆਂ ਜਰੂਰਤਾਂ ਪੂਰੀਆਂ ਕੀਤੀਆ ਸਨ। ਮੈਂ ਜਾਣਦਾ ਸੀ ਕਿ ਮੈਨੂੰ ਇੱਕ ਵਾਰ ਫਿਰ ਤੋਂ ਇਹ ਕਰਨਾ ਪਵੇਗਾ। ਪਰ ਮੈਨੂੰ ਇੱਕ ਹੋਰ ਕਦਮ ਉਠਾਉਣਾ ਪੈਣਾ ਸੀ ਅਤੇ ਅਤੇ ਉਹ ਵੀ ਵਿਸ਼ਵਾਸ ਦਾ ਕਦਮ ਸੀ, ਉਹ ਸੀ ਚਰਚ ਤੋਂ ਅਸਤੀਫਾ ਦੇਣਾ। ਇਹ ਮੇਰੇ ਵਾਸਤੇ ਬਹੁਤ ਹੀਪਰਖ ਵਾਲੀ ਘੜੀ ਸੀ। ਮੈਂ ਫੈਂਸਲਾ ਲਿਆ ਅਤੇ ਕਦੇ ਵੀ ਵਾਪਸ ਮੁੜ ਕੇ ਨਹੀ ਵੇਖਿਆ। ਪ੍ਰਮੇਸ਼ਰ ਪਿਛਲੇ ੧੪ ਸਾਲਾਂ ਤੋਂ ਵਫਾਦਾਰ ਰਿਹਾ ਹੈ ਅਤੇ ਉਸਨੇ ਮੇਰੇ ਪਰਿਵਾਰ ਦੀ ਹਰ ਇੱਕ ਜਰੂਰਤ ਨੂੰ ਪੂਰਿਆ ਕੀਤਾ ਹੈ।
ਹਜਾਰਾਂ ਸਾਲ ਪਹਿਲਾਂ ਯੁਹੋਸ਼ੁਆ ਨੇ ਪ੍ਰਮੇਸ਼ਰ ਨੂੰ ਵੱਡੇ ਪਧਰ ਤੇ ਕੰਮ ਕਰਦੇ ਹੋਏ ਵੇਖਿਆ ਸੀ। ਉਹ ਉਥੇ ਸੀ ਜਦ ਪ੍ਰਮੇਸ਼ਰ ਨੇ ਲਾਲ ਸਮੁੰਦਰ ਨੂੰ ਦੋਫਾੜ ਕੀਤਾ ਸੀ। ਉਸ ਨੇ ਮੂਸਾ ਨੂੰ ਵੇਖਿਆ ਸੀ, ਜੋ ਕਿ ਪ੍ਰਮੇਸ਼ਰ ਦਾ ਮਹਾਨ ਦਾਸ ਸੀ। ਅਤੇ ਕਿਵੇਂ ਉਸ ਨੇ ਲੋਕਾਂ ਦੀ ਅਗੁਵਾਈ ਮਿਸਰ ਤੋਂ ਬਾਹਰ ਨਿਕਲਣ ਦੇ ਵਿਚ ਕੀਤੀ ਸੀ।, ਪਰ ਹੁਣ ਯੁਹੋਸ਼ੁਆ ਨੂੰ ਵਿਸ਼ਵਾਸ ਦਾ ਕਦਮ ਉਠਾਉਣਾ ਪੈਣਾ ਸੀ। ਇਹ ਉਸਦੇ ਜੀਵਨ ਦਾ ਇੱਕ ਨਵਾਂ ਦੌਰ ਸੀ। ਉਸ ਨੂੰ ਲੋਕਾਂ ਨੂੰ ਜਰਦਨ ਦਰਿਆ ਨੂੰ ਪਾਰ ਕਰਵਾਇਆ ਸੀ। ਇਹ ਯੁਹੋਸ਼ੁਆ ਦੇ ਜੀਵਨ ਦੇ ਵਿਚ ਇੱਕ ਬਹੁਤ ਹੀਔਖੀ ਘੜੀ ਸੀ। ਅਤੇ ਯੁਹੋਸ਼ੁਆ ਦੀ ਅਗੁਵਾਈ ਦੇ ਵਿਚ ਵੀ।
ਪ੍ਰਮੇਸ਼ਰ ਨੇ ਯੁਹੋਸ਼ੁਆ ਦੇ ਨਾਲ ਗੱਲ ਕੀਤੀ, “ ਅੱਜ ਮੈਂ ਤੈਨੂੰ ਇਸਰਾਇਲ ਦੀਆਂ ਨਜ਼ਰਾਂ ਵਿਚ ਉਚਾ ਕਰਾਂਗਾ, ਤਾਂ ਕਿ ਉਹ ਜਾਣ ਲੈਣ ਕਿ ਮੈਂ ਜਿਵੇਂ ਮੂਸਾ ਦੇ ਨਾਲ ਸੀ, ਇਸੇ ਤਰਾਂ ਤੇਰੇ ਨਾਲ ਵੀ ਹਾਂ। ਯਾਜ੍ਕਾਂ ਨੂੰ ਕਹੀਜੋ ਕਿ ਵਾਚਾ ਦਾ ਸੰਦੂਕ ਚੁੱਕ ਕੇ ਤੁਰਦੇ ਹਨ: ‘ਜਦ ਤੁਸੀਂ ਜਰਦਨ ਦਰਿਆ ਦੇ ਕਿਨਾਰੇ ਤੇ ਪਹੁੰਚੋ ਤਾਂ ਜਾਉ ਅਤੇ ਜਾ ਕੇ ਦਰਿਆ ਵਿਚ ਖੜੇ ਹੋ ਜਾਉ।’” (ਯੁਹੋਸ਼ੁਆ ੩:੭,੮) ਇਹ ਸ਼ਾਇਦ ਯੁਹੋਸ਼ੁਆ ਦੀ ਅਗੁਵਾਈ ਦੀ ਸਭ ਤੋਂ ਵੱਡੀ ਪਰਖ ਸੀ। ਉਹ ਮੂਸਾ ਦੇ ਵਿਸ਼ਵਾਸ ਦੇ ਉੱਪਰ ਨਿਰਭਰ ਨਹੀ ਸੀ ਕਰ ਸਕਦਾ। ਉਸ ਨੂੰ ਖੁਦ ਪ੍ਰਮੇਸ਼ਰ ਤੇ ਵਿਸ਼ਵਾਸ ਕਰਨ ਦੀ ਲੋੜ ਸੀ। ਉਸ ਨੂੰ ਲੋਕਾਂ ਦੀ ਅਗੁਵਾਈ ਕਰਨ ਦੀ ਲੋੜ ਸੀ ਸੀ ਕਿ ਉਹ ਵਿਸ਼ਵਾਸ ਦੇ ਨਾਲ ਚਲ ਸਕਣ। ਉਸਦੇ ਕੋਲ ਵਿਸ਼ਵਾਸ ਦੀ ਚਾਦਰ ਸੀ। ਇਹ ਵਿਸ਼ਵਾਸ ਕਰਕੇ ਉਜਾੜ ਵਿਚ ਜੀਣ ਜਾਂ ਮਰਨ ਦੀ ਸਥਿਤੀ ਸੀ। ਯੁਹੋਸ਼ੁਆ ਨੇ ਪ੍ਰਮੇਸ਼ਰ ਦੇ ਉੱਪਰ ਭਰੋਸਾ ਕੀਤਾ।
ਯੁਹੋਸ਼ੁਆ ਦੇ ਜੀਵਨ ਵਿਚ ਉਸਦੀ ਅਗੁਵਾਈ ਤੋਂ ਬਹੁਤ ਸਾਰੇ ਸਬਕ ਸਿਖਣ ਨੂੰ ਮਿਲਦੇ ਹਨ। ਪਹਿਲਾ, ਆਤਮਿਕ ਅਗੁਵਾਈ ਵਿਸ਼ਵਾਸ ਦੀ ਚਾਲ ਦੀ ਮੰਗ ਕਰਦੀ ਹੈ। ਅਗੁਵਾਈ ਇਕੱਲਾਪਣ ਵੀ ਹੋ ਸਕਦੀ ਹੈ। ਪਰ ਜਿਸ ਵਿਅਕਤੀ ਨੂੰ ਪ੍ਰਮੇਸ਼ਰ ਇਸਤੇਮਾਲ ਕਰਦਾ ਹੈ, ਉਹ ਇਸ ਗੱਲ ਨੂੰ ਪਹਿਚਾਣਦਾ ਹੈ ਕਿ ਪ੍ਰਮੇਸ਼ਰ ਉਸਦੇ ਨਾਲ ਹੈ। ਉਹ ਅਕਸਰ ਹੀਕੰਮ ਜੋ ਉਸਦੇ ਅੱਗੇ ਹੈ ਉਸ ਨੂੰ ਵੇਖ ਕੇ ਡਰ ਜਾਂਦਾ ਹੈ। ਪਰ ਉਸਦੇ ਅੰਦਰ ਇੱਕ ਗਹਿਰੀ ਕਾਇਲਤਾ ਹੈ ਕਿ ਪ੍ਰਮੇਸ਼ਰ ਹੜ ਵਾਲੇ ਪਾਣੀਆਂ ਦੇ ਵਿਚ ਵੀ ਉਸਦੀ ਅਗੁਵਾਈ ਕਰੇਗਾ। ਇਹੀ ਉਹ ਯਕੀਨ ਹੈ ਜੋ ਉਸ ਨੂੰ ਵਿਸ਼ਵਾਸ ਦਾ ਕਦਮ ਉਠਾਉਣ ਦੇ ਯੋਗ ਬਨਾਉਂਦਾ ਹੈ।
ਦੂਸਰਾ, ਜਦ ਯੁਹੋਸ਼ੁਆ ਨੇ ਵਿਸ਼ਵਾਸ ਦਾ ਮਹਾਨ ਕਦਮ ਉਠਾਇਆ, ਪ੍ਰਮੇਸ਼ਰ ਨੇ ਉਸ ਨੂੰ ਉਚਾ ਕੀਤਾ। ਉਹ ਉਸ ਨੇ ਆਪਣੇ ਆਪ ਨੂੰ ਉਚਾ ਨਹੀ ਕੀਤਾ, ਬਲਕਿ ਪ੍ਰਮੇਸ਼ਰ ਨੇ ਉਸ ਨੂੰ ਉਚਿਆਂ ਕੀਤਾ। ਜੋ ਆਗੂ ਆਪਣੇ ਆਪ ਨੂੰ ਆਪ ਉਚਾ ਕਰਦਾ ਹੈ, ਉਸ ਨੂੰ ਪ੍ਰਮੇਸ਼ਰ ਨੀਵਾਂ ਕਰੇਗਾ। ਪਰ ਜੋ ਆਗੂ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਪ੍ਰਮੇਸ਼ਰ ਦੇ ਦੁਆਰਾ ਉਚਿਆਂ ਕੀਤਾ ਜਾਂਦਾ ਹੈ। ਵਿਸ਼ਵਾਸ ਦੀਨਤਾ ਦਾ ਫਲ ਹੈ। ਵਿਸ਼ਵਾਸ ਦੀਨ ਦਿਲ ਵਿਚ ਵੱਡਾ ਹੁੰਦਾ ਹੈ, ਕਿਉਂਕਿ ਦੀਨ ਦਿਲ ਪੂਰੀ ਤਰਾਂ ਪ੍ਰਮੇਸ਼ਰ ਦੇ ਉੱਪਰ ਨਿਰਭਰ ਕਰਦਾ ਹੈ।
ਅਖੀਰ ਵਿਚ, ਇੱਕ ਆਤਮਿਕ ਆਗੂ ਹਮੇਸ਼ਾਂ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਉਹ ਪੂਰੀ ਤਰਾਂ ਆਪਣੇ ਆਪ ਨੂੰ ਪ੍ਰਮੇਸ਼ਰ ਦੀ ਮਰਜੀ ਦੇ ਸਾਹਮਣੇ ਸਮਰਪਣ ਕਰ ਦੇਣ, ਅਤੇ ਉਹ ਇਹ ਕਰਨ ਤੋਂ ਕਦੇ ਵੀ ਨਹੀ ਸ਼ਰਮਾਉਂਦਾ ਹੈ। ਯੁਹੋਸ਼ੁਆ ਨੇ ਲੋਕਾਂ ਨੂੰ ਕਿਹਾ : “ਯੁਹੋਸ਼ੁਆ ਨੇ ਲੋਕਾਂ ਨੂੰ ਕਿਹਾ, ਆਪਨੇ ਆਪ ਨੂੰ ਪਵਿੱਤਰ ਕਰੋ ਕਿਉਂਕਿ ਕੱਲ ਪ੍ਰਮੇਸ਼ਰ ਤੁਹਾਡੇ ਵਿਚ ਇੱਕ ਮਹਾਨ ਕੰਮ ਕਰੇਗਾ।’” (ਯੁਹੋਸ਼ੁਆ ੩:੫) ਯੁਹੋਸ਼ੁਆ ਜਾਣਦਾ ਸੀ ਕਿ ਪ੍ਰਮੇਸ਼ਰ ਦਾ ਕੰਮ ਪ੍ਰਮੇਸ਼ਰ ਦੇ ਤਰੀਕੇ ਨਾਲ ਹੀਕਰਨਾ ਚਾਹੀਦਾ ਹੈ। ਇਹ ਕਾਫੀ ਨਹੀ ਹੈ ਕਿ ਅਸੀਂ ਵਿਸ਼੍ਵ੍ਕੈਆਸ ਦੇ ਦੁਆਰਾ ਕਦਮ ਪੁੱਟੀਏ। ਪਰ ਯੁਹੋਸ਼ੁਆ ਨੂੰ ਲੋਕਾਂ ਨੂੰ ਪ੍ਰਮੇਸ਼ਰ ਦੀ ਮਰਜੀ ਦੇ ਅਨੁਸਾਰ ਪ੍ਰਮੇਸ਼ਰ ਦੇ ਰਾਹ ਤੇ ਚਲਾਉਣਾ ਪਵੇਗਾ। ਇਹ ਸਚੀ ਆਤਮਿਕ ਅਗੁਵਾਈ ਹੈ।
ਯਹੋਸ਼ੁਆ 3:1-14
3 ਦੂਸਰੇ ਦਿਨ ਬਹੁਤ ਸਵੇਰੇ, ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਉੱਠੇ ਅਤੇ ਅਕਾਸ਼ੀਆ ਨੂੰ ਛੱਡ ਗਏ। ਉਹ ਯਰਦਨ ਨਦੀ ਵੱਲ ਗਏ ਅਤੇ ਉਨ੍ਹਾਂ ਨੇ ਪਾਰ ਜਾਣ ਤੋਂ ਪਹਿਲਾ ਉੱਥੇ ਡੇਰਾ ਲਾ ਲਿਆ। 2 ਤਿੰਨ ਦਿਨਾ ਮਗਰੋਂ, ਆਗੂ ਡੇਰੇ ਵਿੱਚ ਗਏ। 3 ਆਗੂਆਂ ਨੇ ਲੋਕਾਂ ਨੂੰ ਹੁਕਮ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਲਿਜਾਂਦਿਆ ਦੇਖੋਂਗੇ। ਉਸ ਵੇਲੇ ਤੁਹਾਨੂੰ ਉਨ੍ਹਾਂ ਦੇ ਪਿੱਛੇ ਜ਼ਰੂਰ ਲੱਗਣਾ ਚਾਹੀਦਾ ਹੈ। 4 ਪਰ ਬਹੁਤ ਨੇੜੇ ਹੋਕੇ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਕੋਲੋਂ ਤਕਰੀਬਨ 1,000 ਗਜ ਪਿੱਛੇ ਰਹਿਣਾ। ਤੁਸੀਂ ਉੱਥੇ ਪਹਿਲਾਂ ਕਦੇ ਨਹੀਂ ਗਏ। ਪਰ ਜੇ ਤੁਸੀਂ ਉਨ੍ਹਾਂ ਦਾ ਪਿੱਛਾ ਕਰੋਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਧਰ ਜਾਣਾ ਹੈ।” 5 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਬਣਾ ਲਵੋ। ਕੱਲ ਨੂੰ ਯਹੋਵਾਹ ਤੁਹਾਡੇ ਦਰਮਿਆਨ ਇੱਕ ਮਹਾਨ ਕਰਿਸ਼ਮਾ ਕਰੇਗਾ।” 6 ਫ਼ੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ, “ਇਕਰਾਰਨਾਮੇ ਦਾ ਸੰਦੂਕ ਚੁੱਕ ਲਵੋ ਅਤੇ ਲੋਕਾਂ ਦੇ ਸਾਹਮਣੇ ਨਦੀ ਦੇ ਪਾਰ ਜਾਵੋ।” ਇਸ ਲਈ ਜਾਜਕਾਂ ਨੇ ਸੰਦੂਕ ਚੁੱਕ ਲਿਆ ਅਤੇ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਗਏ। 7 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਅੱਜ ਮੈਂ ਤੈਨੂੰ ਇਸਰਾਏਲ ਦੇ ਸਾਰੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬੰਦਾ ਬਨਾਉਣਾ ਸ਼ੁਰੂ ਕਰ ਦਿਆਂਗਾ। ਫ਼ੇਰ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੇਰੇ ਨਾਲ ਵੀ ਉਵੇਂ ਹੀ ਹਾਂ ਜਿਵੇਂ ਮੈਂ ਮੂਸਾ ਦੇ ਨਾਲ ਸੀ। 8 ਜਾਜਕ ਇਕਰਾਰਨਾਮੇ ਦਾ ਸੰਦੂਕ ਲੈ ਜਾਣਗੇ, ਜਾਜਕਾਂ ਨੂੰ ਇਹ ਆਖ, ‘ਯਰਦਨ ਨਦੀ ਦੇ ਕੰਢੇ ਤੱਕ ਤੁਰਕੇ ਜਾਣ ਅਤੇ ਪਾਣੀ ਵਿੱਚ ਪੈਰ ਪਾਉਣ ਤੋਂ ਰਤਾ ਕੁ ਪਹਿਲਾ ਠਹਿਰ ਜਾਣ।’” 9 ਫ਼ੇਰ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਆਉ ਅਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਬਦਾ ਨੂੰ ਧਿਆਨ ਨਾਲ ਸੁਣੋ। 10 ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿੱਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ। 11 ਇਹੀ ਇੱਕ ਸਬੂਤ ਹੈ। ਸਾਰੀ ਦੁਨੀਆਂ ਦੇ ਪ੍ਰਭੂ ਦਾ ਇਕਰਾਰਨਾਮੇ ਦਾ ਸੰਦੂਕ ਤੁਹਾਡੇ ਅੱਗੇ ਜਾਵੇਗਾ ਜਦੋਂ ਤੁਸੀਂ ਯਰਦਨ ਨਦੀ ਨੂੰ ਪਾਰ ਕਰੋਂਗੇ। 12 ਹੁਣ ਬਾਰਾਂ ਆਦਮੀ ਚੁਣੋ। ਇਸਰਾਏਲ ਦੇ ਹਰ ਇੱਕ ਪਰਿਵਾਰ ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 13 ਜਾਜਕ, ਯਹੋਵਾਹ ਦਾ ਸੰਦੂਕ ਲੈ ਕੇ ਜਾਣਗੇ ਯਹੋਵਾਹ ਸਾਰੀ ਦੁਨੀਆ ਦਾ ਪ੍ਰਭੂ ਹੈ। ਉਹ ਪਵਿੱਤਰ ਸੰਦੂਕ ਨੂੰ ਤੁਹਾਡੇ ਸਾਹਮਣੇ ਯਰਦਨ ਨਦੀ ਵਿੱਚ ਲੈ ਕੇ ਜਾਣਗੇ ਜਦੋਂ ਉਹ ਵਿੱਚ ਦਾਖਲ ਹੋਣਗੇ ਯਰਦਨ ਨਦੀ ਦਾ ਪਾਣੀ ਵਗਣੋ ਹਟ ਜਾਵੇਗਾ ਪਾਣੀ ਠਹਿਰ ਜਾਵੇਗਾ। ਅਤੇ ਉਸ ਸਥਾਨ ਦੇ ਪਿੱਛੇ ਬੰਨ੍ਹ ਵਾਂਗ ਭਰ ਜਾਵੇਗਾ।” 14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
