ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਤਮਾ ਦੇ ਵਿੱਚ ਅਰਾਧਨਾ ਕਰਨੀ
ਜੇ ਤੁਹਾਨੂੰ ਇਸੇ ਵੇਲੇ ਮਰਨਾ ਪੈ ਜਾਵੇ, ਤਾਂ ਕਿ ਤੁਹਾਨੂੰ ਆਪਣੇ ਉੱਤੇ ਵਿਸ਼ਵਾਸ ਹੈ ਕਿ ਤੁਸੀ ਉਹੋ ਕੁਝ ਕੀਤਾ ਜਿਸਦੇ ਲਈ ਤੁਹਾਡੇ ਜੀਵਨ ਨੂੰ ਸਿਰਜਿਆ ਗਿਆ ਸੀ? ਜਦੋਂ ਮੇਰੇ ਜੀਵਨ ਦੀ ਅੰਤ ਆ ਜਾਵੇਗਾ, ਤਾਂ ਉਦੋਂ ਮੈਂ ਇਹ ਜਾਨਣਾ ਚਾਹਾਂਗਾ ਕਿ ਮੈਂ ਉਹੋ ਕੁਝ ਆਪਣੇ ਜੀਵਨ ਦੇ ਨਾਲ ਕੀਤਾ ਜਿਸਦੇ ਕਰਨ ਦੇ ਲਈ ਪਰਮੇਸ਼ੁਰ ਨੇ ਮੈਂਨੂੰ ਬਣਾਇਆ ਸੀ। ਇਹੋ ਅਸਲ ਵਿੱਚ ਜੇਤੂ ਮਸੀਹ ਜੀਵਨ ਹੈ। ਉਸਨੂੰ ਕਰਨ ਦੀ ਚਾਬੀ ਇਹ ਹੈ ਕਿ ਤੁਸੀ ਆਪਣੇ ਜੀਵਨ ਦੇ ਮਕਸਦ ਨੂੰ ਜਾਣ ਗਏ ਹੋ। ਮਕਸਦ ਸਾਡੇ ਵੱਡੀਆਂ ਸਫਲਤਾਵਾਂ ਤੋਂ ਨਹੀ ਆਉਂਦੇ ਹਨ ਜਾਂ ਕਿੰਨੀ ਜਿਆਦਾ ਧਨ-ਦੌਲਤ ਸਾਡੇ ਕੋਲ ਹੈ ਜਾਂ ਕਿੰਨਾ ਵੱਧ ਪ੍ਰਭਾਵ ਅਸੀ ਇੱਕਠੀਆਂ ਕੀਤਾ ਹੈ। ਪਰਮੇਸ਼ੁਰ ਸਾਨੂੰ ਸਾਡੀ ਧਨ-ਦੌਲਤ ਦੇ ਬਾਰੇ ਵਿੱਚ ਨਹੀ ਪੁਛੇਗਾ ਕਿ ਉਹ ਕਿੰਨੀ ਕੂ ਸੀ ਜਦੋਂ ਅਸੀ ਸੁਰਗ ਵਿੱਚ ਜਾਵਾਂਗੇ। ਉਹ ਇਹ ਵੀ ਜਾਣਨਾ ਨਹੀ ਚਾਹੇਗਾ ਕਿ ਸਾਡੇ ਕੋਲ ਕਿੰਨਾ ਵੱਧ ਪ੍ਰਭਾਵ, ਤਾਕਤ ਸੀ ਜਾਂ ਅਸੀ ਕਿੰਨਾ ਵੱਧ ਜਾਇਦਾਦ ਇੱਕਠੀ। ਇਹ ਸਭ ਕੁਝ ਤਾਂ ਕੋਈ ਵੀ ਅਰਥ ਨਹੀ ਰੱਖੇਗਾ ਜਦੋਂ ਸਾਡੇ ਜੀਵਨ ਦਾ ਸਾਰ ਕ’ਢਿਆਂ ਜਾਵੇਗਾ।
ਇਸ ਲਈ, ਜੀਵਨ ਦੀ ਅਸਲ ਮਕਸਦ ਕੀ ਹੈ? ਪਰਮੇਸ਼ੁਰ ਨੇ ਸਾਨੂੰ ਇਹ ਪ੍ਰੇਮ ਅਤੇ ਉਸਦੀ ਅਰਾਧਨਾ ਕਰਨ ਨੂੰ ਜਾਨਣ ਦੇ ਲਈ ਸਿਰਜੀਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਹਰੇਕ ਪੁਰਸ਼ ਦੇ, ਇਸਤਰੀ ਦੇ, ਲਡ਼ਕੇ ਅਤੇ ਲਡ਼ਕੀ ਦੇ ਜਿਹਡ਼ਾ ਇਸ ਗ੍ਰਹਿ ਦੇ ਉਤੇ ਹੈ ਦੇ ਦਿਲ ਦੇ ਵਿੱਚ ਪਰਮੇਸ਼ੁਰ ਜਿਸਨੇ ਉਸਦੀ ਰਚਨਾ ਕੀਤੀ ਹੈ ਦੀ ਅਰਾਧਨਾ ਕਰਨ ਦਾ ਇੱਕ ਗਹਰੀ ਆਤੰਰਿਕ ਆਪਣੇ ਆਪ ਤੋਂ ਬਣੀ ਹੋਈ ਇੱਕ ਇੱਛਿਆ ਹੈ। ਇਸ ਲਈ ਇਸ ਸੰਸਾਰ ਦੇ ਵਿੱਚ ਏਨੇ ਸਾਰੇ ਧਰਮ ਹਨ। ਇਸ ਲਈ ਧਰਮ ਤੇਜੀ ਦੇ ਨਾਲ ਵੱਧਣ ਲੱਗਾ ਜਦੋਂ ਸਾਮਵਾਦ ਦੇਸ਼ਾਂ ਦੇ ਵਿੱਚ ਜਿਵੇਂ ਹੀ ਆਜਾਦੀ ਆਈ। ਭਾਵੇਂ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਜੀਵਨ ਭਰ ਇਹ ਸਿਖਾਲਿਆ ਗਿਆ ਸੀ ਕੋਈ ਪਰਮੇਸ਼ੁਰ ਨਹੀ ਹੈ, ਉਨ੍ਹਾਂ ਦੇ ਅੰਤਰ ਦੀ ਗਹਿਰਾਈ ਦੇ ਵਿੱਚ ਕੁਝ ਅਜਿਹਾ ਸੀ ਜਿਹਡ਼ਾ ਪਰਮੇਸ਼ੁਰ ਨੂੰ ਜਾਨਣ ਅਤੇ ਸੱਚੇ ਅਤੇ ਜੀਉਂਦੇ ਪਰਮੇਸ਼ੁਰ ਦੀ ਅਰਾਧਨਾ ਦੇ ਲਈ ਪੁਕਾਰ ਉੱਠਿਆ। ਮਨੁੱਖ ਦੀ ਰਚਨਾ ਪਰਮੇਸ਼ੁਰ ਦੀ ਅਰਾਧਨਾ ਕਰਨ ਦੀ ਵਿਸ਼ੇਸ਼ਤਾ ਦੀ ਭੁੱਖ ਦੇ ਨਾਲ ਕੀਤੀ ਗਈ।
ਪਰ ਇਹ ਸਾਨੂੰ ਦੂਜੇ ਪ੍ਰਸ਼ਨ ਦੇ ਕੋਲ ਲੈਂ ਆਉਂਦਾ ਹੈ – ਅਰਾਧਨਾ ਕੀ ਹੈ? ਜੇ ਇੱਥੇ ਕਈ ਤਰ੍ਹਾਂ ਦੇ ਧਰਮ ਅਤੇ ਵਿਸ਼ਵਾਸ ਹਨ, ਤਾਂ ਫਿਰ ਸਹੀ ਕਿਹਡ਼ਾ ਹੈ? ਇਨ੍ਹਾਂ ਸਾਰੀਆਂ ਦੇ ਸਾਰੀਆਂ ਨੂੰ ਸਹੀ ਹੋਣਾ ਸਭੰਵ ਨਹੀ ਹੈ ਕਿਉਂਕਿ ਉਹ ਅਕਸਰ ਇੱਕ ਦੂਏ ਦਾ ਆਪਸ ਵਿੱਚ ਵਿਰੋਧ ਕਰਦੇ ਹਨ। ਹਿੰਦੂ ਕਈ ਇਸ਼ਵਰਾਂ ਦੀ ਪੂਜਾ ਕਰਦੇ ਹਨ ਅਤੇ ਮੁਸਲਮਾਨ ਕੇਵਲ ਇੱਕ ਪਰਮੇਸ਼ੁਰ ਦੀ ਅਰਾਧਨਾ ਕਰਦੇ ਹਨ। ਯਹੂਦੀ ਵੀ ਇਕੋ ਪਰਮੇਸ਼ੁਰ ਦੀ ਅਰਾਧਨਾ ਕਰਦੇ ਹਨ। ਪਰ ਤਾਂ ਵੀ, ਯਹੂਦੀ ਅਦੇ ਮੁਸਲਮਾਨ ਇੱਕ ਦੂਏ ਦੇ ਨਾਲ ਅਕਸਰ ਝਗਡ਼ਦੇ ਰਹਿੰਦੇ ਹਨ। ਕਿਹਡ਼ਾ ਸਹੀ ਹੈ? ਕਿਥੇ ਸੱਚੇ ਅਰਾਧਕ ਅਰਾਧਨਾ ਕਰਦੇ ਹਨ?ਇਹੋ ਹੀ ਪ੍ਰਸ਼ਨ ਲਗਭਗ 2000 ਸਾਲਾਂ ਪਹਿਲਾਂ ਯਿਸੂ ਤੋਂ ਪੁਛਿਆ ਗਿਆ ਸੀ।
ਇੱਕ ਸਾਮਰੀ ਇਸਤਰੀ ਨੇ ਯਿਸੂ ਨੂੰ ਸੱਚੇ ਅਰਾਧਕਾ ਜਿੱਥੇ ਅਰਾਧਨਾ ਕਰਦੇ ਹਨ ਉਸ ਥਾਂ ਦੇ ਬਾਰੇ ਵਿੱਚ ਪੁਛਿਆ ਸੀ। ਯਿਸੂ ਨੇ ਕੁਝ ਅਜਿਹਾ ਕਿਹਾ ਸੀ ਜਿਹਡ਼ਾ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਹਰੇਕ ਵਿਅਕਤੀ ਦੇ ਵਿੱਚ ਆਤਮ-ਚਿੰਤਨ ਨੂੰ ਪੈਦਾ ਕਰ ਦੇਣਾ ਚਾਰੀਦਾ ਹੈ। ਉਸਨੇ ਕਿਹਾ ਕਿ, “ਪਰ ਉਹ ਸਮਾਂ ਆਉਂਦਾ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ” (ਯੂਹੰਨਾ 4:23)।
ਆਤਮਾ ਦੇ ਵਿੱਚ ਅਰਾਧਨਾ ਕਰਨ ਦਾ ਕੀ ਅਰਥ ਹੁੰਦਾ ਹੈ? ਸਾਮਰੀ ਇਸਤਰੀ ਦੀ ਕਹਾਣੀ ਤੋਂ ਪਹਿਲਾਂ ਦੇ ਅਧਿਆਏ ਵਿੱਚ, ਯਿਸੂ ਨੇ ਇਸਰਾਏਲ ਦੇ ਇੱਕ ਸਭਨਾਂ ਤੋਂ ਵੱਧ ਧਾਰਮਿਕ ਵਿਅਕਤੀ ਨੂੰ ਇਹ ਕਿਹਾ ਸੀ ਉਹ ਜਾਂ ਕਿਸੇ ਨੂੰ ਆਤਮਾ ਤੋਂ ਜਨਮ ਲੈਣਾ ਜਰੂਰੀ ਹੈ ਜੇ ਉਹ ਸੁਰਗ ਦੇ ਰਾਜ ਦੇ ਵਿੱਚ ਦਾਖਲ ਹੋਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕਿ ਅਸੀ ਆਤਮਾ ਦੇ ਵਿੱਚ ਅਰਾਧਨਾ ਕਰਿਏ, ਸਾਨੂੰ ਪਰਮੇਸ਼ੁਰ ਦੇ ਆਤਮਾ ਤੋਂ ਜਨਮ ਲੈਂਣਾ ਜਰੂਰੀ ਹੈ। ਧਰਮ ਮਨੁੱਖ ਦੀ ਉਸ ਖਿੱਚ ਨੂੰ ਵਿਖਲਣ ਦਾ ਭਾਵ ਹੈ ਜਿਸ ਉਹ ਪਰਮੇਸ਼ੁਰ ਨੂੰ ਬਾਹਲੇ ਕਰਮ-ਕਾਡਾਂ ਦੇ ਰਾਹੀਂ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੱਚੀ ਅਰਾਧਨਾ ਗਹਿਰੀ ਅਰਾਧਨਾ ਹੈ ਜਿਹਡ਼ੀ ਮਸੀਹ ਦੇ ਵਿੱਚ ਵਿਸ਼ਵਾਸ ਕਰਨ ਦੇ ਸਿੱਟੇ ਹੁੰਦੀ ਹੈ ਜਿਹਡ਼ੀ ਸਾਡੇ ਜੀਵਨਾਂ ਦੇ ਵਿੱਚ ਆਤਮਿਤ ਜਨਮ ਨੂੰ ਪੈਦਾ ਕਰਦੀ ਹੈ।
ਜਦੇਂ ਮਸੀਹ ਮੇਰੇ ਦਿਲਾਂ ਦੇ ਵਿੱਚ ਆ ਗਿਆ, ਤਾਂ ਉਸ ਵੇਲੇ ਮੈਂ ਧਰਮ ਦੇ ਕਿਸੇ ਬਾਹਰਲੇ ਹਿੱਸੇ ਤੋਂ ਨਹੀ ਹੋ ਕਿ ਗਿਆ। ਮੈਂ ਆਪਣੀ ਹੋਂਦ ਦੇ ਅੰਤਲੇ ਹਿੱਸੇ ਤੋਂ ਪਰਮੇਸ਼ੁਰ ਦੀ ਅਰਾਧਨਾ ਕਰਨੀ ਅਰੰਭ ਕੀਤੀ। ਮੈਂ ਆਤਮਾ ਦੇ ਵਿੱਚ ਅਰਾਧਨਾ ਕਰਨੀ ਅਰੰਭ ਕੀਤੀ। ਮੇਰੇ ਜੀਵਨ ਵਿੱਚ ਸਭਨਾਂ ਤੋਂ ਮਹਾਨ ਅਨੰਦ ਯਿਸੂ ਮਸੀਹ ਦੀ ਨੇਡ਼ਤਾ ਦੇ ਨਾਲ ਗਹਿਰਾਈ ਦੇ ਵਿੱਚ ਅਰਾਧਨਾ ਕਰਨ ਦੇ ਸਿੱਟੋ ਵੱਜੋ ਪੈਦਾ ਹੋਇਆ ਹੈ। ਜੇਤੂ ਅਤੇ ਅਨੰਦ ਦੇ ਨਾਲ ਭਰਿਆ ਹੋਇਆ ਮਸੀਹੀ ਜੀਵਨ ਮੁਕਤੀਦਾਤਾ ਦੀ ਸਾਡੇ ਦਿਲ ਦੇ ਗਹਿਰੇ ਹਿੱਸੇ ਤੋਂ ਅਰਾਧਨਾ ਕਰਨ ਤੋਂ ਆਉਂਦਾ ਹੈ।
ਜੇ ਤੁਸੀ ਆਪਣੇ ਜੀਵਨ ਦੇ ਵਿੱਚ ਜਿੱਤ ਦਾ ਅਨੁਭਵ ਕਰਨਾ ਚਾਹੁੰਦੇ ਹੋ, ਤਾਂ ਤੁਸੀ ਉਹ ਕਰਨਾ ਅਰੰਭ ਕਰ ਦੇਵੇ ਜਿਸ ਦੇ ਤੁਸੀ ਸਿਰਜੇ ਗਏ ਸੀ। ਸਮੇਂ ਨੂੰ ਅਤੇ ਇੱਕ ਥਾਂ ਨੂੰ ਲੱਭੋ ਅਤੇ ਯਿਸੂ ਦੀ ਅਰਾਧਨਾ ਕਰਨੀ ਅਰੰਭ ਕਰੋ। ਤੁਸੀ ਇਹ ਵੇਖ ਕੇ ਹੈਰਾਨ ਰਹਿ ਜਾਉਗੇ ਕਿ ਤੁਹੀਡੇ ਜੀਵਨ ਦਾ ਨਜਰੀਆਂ ਕਿੰਨਾ ਬਦਲ ਗਿਆ ਹੈ। ਜਦੋਂ ਤੁਸੀ ਉਹ ਕਰ ਰਹੇ ਹੋ ਜਿਸਨੂੰ ਕਰਨ ਦੇ ਲਈ ਪਰਮੇਸ਼ੁਰ ਨੇ ਤੁਹਾਡੀ ਸਿਰਜਨਾ ਕੀਤੀ ਹੈ।
ਯੂਹੰਨਾ 4:7-24
7 ਇੱਕ ਸਾਮਰੀ ਔਰਤ ਖੂਹ ਤੇ ਪਾਣੀ ਭਰਨ ਲਈ ਆਈ। ਯਿਸੂ ਨੇ ਉਸ ਔਰਤ ਨੂੰ ਆਖਿਆ, “ਮੈਨੂੰ ਥੋੜਾ ਪਾਣੀ ਪੀਣ ਲਈ ਦੇ।” 8 ਇਹ ਗੱਲ ਉਦੋਂ ਵਾਪਰੀ ਜਦੋਂ ਯਿਸੂ ਦੇ ਚੇਲੇ ਨਗਰ ਅੰਦਰ ਕੁਝ ਭੋਜਨ ਖਰੀਦਣ ਗਏ ਹੋਏ ਸਨ। 9 ਉਸ ਸਾਮਰੀ ਔਰਤ ਨੇ ਆਖਿਆ, “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ। 10 ਯਿਸੂ ਨੇ ਆਖਿਆ, “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।” 11 ਉਸ ਔਰਤ ਨੇ ਆਖਿਆ, “ਸ਼੍ਰੀ ਮਾਨ ਜੀ, ਤੁਸੀਂ ਇਹ ਅਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਂਗੇ? ਖੂਹ ਬਹੁਤ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਲਈ ਕੋਈ ਭਾਂਡਾ ਵੀ ਨਹੀਂ ਹੈ। 12 ਕੀ ਤੁਸੀਂ ਸਾਡੇ ਪੂਰਵਜ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ। ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ। ਉਸ ਨੇ ਇਸਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰਾਂ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ।” 13 ਯਿਸੂ ਨੇ ਜਵਾਬ ਦਿੱਤਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ। 14 ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ।” 15 ਉਸ ਔਰਤ ਨੇ ਯਿਸੂ ਨੂੰ ਆਖਿਆ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ। ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਭਰਨ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।” 16 ਯਿਸੂ ਨੇ ਉਸ ਨੂੰ ਆਖਿਆ, “ਜਾਹ ਆਪਣੇ ਪਤੀ ਨੂੰ ਇੱਥੇ ਸੱਦ ਲਿਆ।” 17 ਉਸ ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਉਸ ਨੂੰ ਆਖਿਆ, “ਤੂੰ ਸੱਚ ਆਖਿਆ ਜਦੋਂ ਤੂੰ ਕਿਹਾ ਤੇਰਾ ਪਤੀ ਨਹੀਂ ਹੈ। 18 ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਤੂੰ ਜਿਸ ਆਦਮੀ ਨਾਲ ਹੁਣ ਰਹਿੰਦੀ ਏਂ ਉਹ ਤੇਰਾ ਪਤੀ ਨਹੀਂ ਹੈ। ਤੂੰ ਮੈਨੂੰ ਸੱਚ ਆਖਿਆ ਹੈ।” 19 ਉਸ ਔਰਤ ਨੇ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। 20 ਸਾਡੇ ਪਿਉ-ਦਾਦੇ ਇਸ ਪਰਬਤ ਤੇ ਉਪਾਸਨਾ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਉਪਾਸਨਾ ਕਰਨੀ ਚਾਹੀਦੀ ਹੈ।” 21 ਯਿਸੂ ਨੇ ਆਖਿਆ, “ਔਰਤ, ਮੇਰੇ ਤੇ ਵਿਸ਼ਵਾਸ ਕਰ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਉਪਾਸਨਾ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 22 ਤੁਸੀਂ ਸਾਮਰੀ ਲੋਕ ਉਸਦੀ ਉਪਾਸਨਾ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ। ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਉਪਾਸਨਾ ਕਰਦੇ ਹਾਂ ਕਿਉਂ ਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ। 23 ਉਹ ਸਮਾਂ ਆ ਰਿਹਾ ਹੈ ਜਦੋਂ ਸੱਚੇ ਉਪਾਸੱਕ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ। ਉਹ ਸਮਾਂ ਆਣ ਪੁੱਜਾ ਹੈ। ਪਰਮੇਸ਼ੁਰ ਅਜਿਹੇ ਉਪਾਸੱਕਾਂ ਨੂੰ ਲੱਭ ਰਿਹਾ ਹੈ। 24 ਪਰਮੇਸ਼ੁਰ ਆਤਮਾ ਹੈ। ਇਸ ਲਈ ਜੋ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ ਉਨ੍ਹਾਂ ਨੂੰ ਉਸਦੀ ਆਤਮਾ ਅਤੇ ਸਚਿਆਈ ਨਾਲ ਉਪਾਸਨਾ ਕਰਨੀ ਚਾਹੀਦੀ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
