Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਰੀਖਿਆ ਦੇ ਉੱਤੇ ਜਿੱਤ

ਕਾਫੀ ਸਾਰੇ ਮਸੀਹ ਵਿਸ਼ਵਾਸੀ ਆਪਣੇ ਆਪ ਨੂੰ ਚਿਡ਼ਾਉਣ ਵਾਲੇ ਹਾਲਾਤਾਂ ਦੇ ਵਿੱਚ ਪਾਉਂਦੇ ਹਨ ਕਿਉਂਕਿ ਉਹ ਪਰੀਖਿਆ ਦੇ ਵਿੱਚ ਬਡ਼ੀ ਬੁਰੀ ਤਰ੍ਹਾਂ ਹਾਰ ਜਾਂਦੇ ਹਨ । ਕਈ ਵਿਸ਼ਵਾਸੀ ਸ਼ਕ ਕਰਦੇ ਹਨ ਕਿ ਪਰੀਖਿਆ ਦੇ ਉੱਤੇ ਜਿੱਤ ਕਦੀ ਹਾਸਿਲ ਵੀ ਹੋ ਸਕਦੀ ਹੈ ਜਾਂ ਨਹੀ । ਆਪਣੀ ਨਿਰਾਸ਼ਾ ਦੇ ਵਿੱਚ ਉਹ ਆਸ ਹੀ ਛੱਡ ਦਿੰਦੇ ਹਨ । ਪਰ ਤਾਂ ਵੀ, ਇਹ ਇੰਝ ਨਹੀ ਹੈ । ਪਰਮੇਸ਼ੁਰ ਨੇ ਕਿਹੋ ਜਿਹੀ ਵੀ ਅਤੇ ਹਰੇਕ ਪਰੀਖਿਆ ਦੇ ਉੱਤੇ ਸਾਡੀ ਜਿੱਤ ਦਾ ਪ੍ਰਬੰਧ ਕੀਤਾ ਹੈ । ਸਾਨੂੰ ਜੀਵਨ ਦੀ ਰੇਖਾ ਨੂੰ ਨਿਰਾਸ਼, ਕੁੱਟ ਖਾਦੇ ਹੋਏ ਵਾਂਗ ਅਤੇ ਹਾਰੇ ਹੋਏ ਦੇ ਰੂਪ ਵਿੱਚ ਖਤਮ ਕਰਨ ਦੀ ਲੋਡ਼ ਨਹੀ ਹੈ । ਅਸੀ ਜੀਵਨ ਦੀ ਦੌਡ਼ ਨੂੰ ਆਪਣੇ ਮੁਕਤੀਦਾਤਾ ਦੇ ਉੱਤੇ ਟਿਕਾਉੰਦੇ ਹੋਇਆ ਪੂਰਿਆਂ ਕਰ ਸਕਦੇ ਹਾਂ ਜਿਹਡ਼ਾ ਸਾਨੂੰ ਹਮੇਸ਼ਾ ਜਿੱਤ ਵਿੱਚ ਅਗੁਆਈ ਕਰਦਾ ਹੈ ।

ਪਰਮੇਸ਼ੁਰ ਨੇ ਸਾਨੂੰ ਇੱਕ ਉਦਾਹਰਣ ਅਤੇ ਜਿੱਤਣ ਲਈ ਤਾਕਤ ਦਿੱਤੀ ਹੈ । ਮਸੀਹ ਦੇ ਪਿੱਛੇ ਚਲਣ ਵਾਲੇ ਅਸਲੀ ਵਿਸ਼ਵਾਸੀ ਪਰੀਖਿਆਵਾਂ ਦਾ ਸਾਹਮਣਾ ਸਦਾ ਕਰਨਗੇ । ਇਹ ਹਮੇਸ਼ਾ ਤੋਂ ਜੀਵਨ ਦਾ ਇੱਕ ਹਿੱਸਾ ਰਿਹਾ ਹੈ, ਅਦਨ ਦੇ ਬਾਗ ਦੇ ਵਿੱਚੋ । ਆਦਮ ਦੀ ਪਰੀਖਿਆ ਹੋਈ, ਨੂਹ, ਆਬਹਾਹਮ, ਮੂਸਾ, ਪਤਰਸ, ਪੌਲੂਸ ਅਤੇ ਯੂਹੰਨਾ ਸਭਨਾਂ ਨੇ ਪਰੀਖਿਆ ਦਾ ਸਾਹਮਣਾ ਕੀਤਾ। ਪਰੀਖਿਆ ਦੇ ਜੀਵਨ ਤੋਂ ਰਹਿਤ ਇੱਕ ਜੀਵਨ ਨੂੰ ਜੀਣਾ ਅਸਭੰਵ ਜਿਹੀ ਗੱਲ ਹੈ । ਪਰ ਤਾਂ ਵੀ, ਬਾਈਬਲ ਇਹ ਕਹਿੰਦੀ ਹੈ ਕਿ ਹਰੇਕ ਪਰੀਖਿਆ ਦੇ ਵਿੱਚ, ਪਰਮੇਸ਼ੁਰ ਨੇ ਬਚਾਵ ਦੇ ਇੱਕ ਰਾਹ ਦਾ ਪ੍ਰਬੰਧ ਕੀਤਾ ਹੈ ।

ਪਵਿਤ੍ਰਰ ਸ਼ਾਸ਼ਤਰ ਦੇ ਵਿੱਚ ਇੱਕ ਵੱਡਾ ਉਦਾਹਰਣ ਮਿਲਦਾ ਹੈ ਜਿਸ ਦੇ ਵਿੱਚ ਅਸੀ ਪਰੀਖਿਆ ਦੇ ਉੱਤੇ ਪੂਰਨ ਜਿੱਤ ਨੂੰ ਵੇਖਦੇ ਹਾਂ । ਯਿਸੂ ਦੀ ਹਰ ਪੱਖੋ ਪਰੀਖਿਆ ਹੋਈ ਜਿਸ ਵਿੱਚ ਤੁਹਾਡੀ ਅਤੇ ਮੇਰੀ ਪਰੀਖਿਆ ਹੋਈ ਹੈ । ਇੱਥੇ ਤਿੰਨ ਅਜਿਹੇ ਮੁੱਢਲੇ ਖੇਤਰ ਹਨ ਜਿਸ ਵਿੱਚ ਸ਼ੈਤਾਨ ਇੱਕ ਵਿਸ਼ਵਾਸੀ ਨੂੰ ਪਰੀਖਿਆ ਦੇ ਵਿੱਚ ਪਾਂਦਾ ਹੈ – 1) ਸਰੀਰ ਦੀ ਲਾਲਸਾ; 2) ਅੱਖਾਂ ਦੀ ਲਾਲਸਾ; ਅਤੇ 3) ਜੀਵਨ ਦਾ ਘੁਮੰਡ । ਇਹ ਮੱਤੀ (ਅਧਿਆਏ 4 ਆਇਤਾਂ 1-11) ਦੇ ਵਿੱਚ ਦਰਜ ਕੀਤੀ ਗਈਆਂ ਹਨ ਯਿਸੂ ਦੀ ਪਰੀਖਿਆ ਇਨ੍ਹਾਂ ਤਿੰਨ ਖੇਤਰਾਂ ਦੇ ਵਿੱਚ ਹੋਈ । ਉਸਦੀ ਪਰੀਖਿਆ ਸਭ ਤੋਂ ਪਹਿਲਾਂ ਸਰੀਰ ਦੀ ਲਾਲਸਾ ਦੇ ਨਾਲ ਹੋਈ । ਸ਼ੈਤਾਨ ਨੇ ਉਸਨੂੰ ਲਾਲਚ ਦਿੱਤਾ ਕਿ ਪੱਥਰਾਂ ਨੂੰ ਰੋਟੀ ਦੇ ਵਿੱਚ ਤਬਦੀਲ ਕਰ ਦੇਵੇ (ਉਸਨੇ ਉਸਦੇ ਸਰੀਰਕ ਲਾਲਸਾ ਨੂੰ ਪੂਰੀਆਂ ਕਰਨ ਦੀ ਅਪੀਲ ਕੀਤੀ)। ਉਸਤੋਂ ਬਾਅਦ ਉਸਨੇ ਯਿਸੂ ਨੂੰ ਉਸਦੇ ਲਈ ਘੁਮੰਡ ਨਾਲ ਭਰੇ ਹੋਏ ਵਿਵਹਾਰ ਨੂੰ ਪ੍ਰਗਟ ਕਰਨ ਲਈ ਪ੍ਰਲੋਭਨ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਕੈਣ ਹੈ । ਸ਼ੈਤਾਨ ਨੇ ਤਰਨ ਦਿੱਤਾ ਕਿ ਜੇ  ਯਿਸੂ ਪਰਮੇਸ਼ੁਰ ਦਾ ਪੁੱਤਰ ਸੀ ਤਾਂ, ਉਹ ਆਪਣੇ ਆਪ ਨੂੰ ਹੈਕਲ ਦੀ ਟੀਸੀ ਤੋਂ ਹੋਠਾਂ ਸੁੱਟ ਦੇਵੇ ਅਤੇ ਉਸਦੇ ਨਾਲ ਕੁਝ ਵੀ ਨਹੀ ਹੋਵੇਗਾ। ਇਹ ਜੀਵਨ ਦੇ ਘੁਮੰਡ ਦਾ ਸਿੱਟਾ ਸੀ। ਅਖੀਰ ਦੇ ਵਿੱਚ, ਯਿਸੂ ਦੀ ਪਰੀਖਿਆ ਉਸਦੀ ਅੱਖਾਂ ਦੀ ਲਾਲਸਾ ਦੇ ਨਾਲ ਹੋਈ। ਉਸਨੂੰ ਸਭ ਕੁਝ ਵਿਖਾਲਿਆ ਗਿਆ ਅਤੇ ਸੰਸਾਰ ਦੇ ਸਾਰੇ ਰਾਜ ਉਸਨੂੰ ਦੇ ਦੇਣ ਦੀ ਗੱਲ ਕੀਤੀ ਗਈ ।

ਪ੍ਰੰਤੂ ਯਿਸੂ ਨੇ ਸ਼ੈਤਾਨ ਦੀ ਪਰੀਖਿਆਵਾਂ ਦੇ ਅਧੀਨਤਾ ਦੇ ਵਿੱਚ ਆਪਣੇ ਆਪ ਨੂੰ ਨਹੀ ਦਿੱਤਾ। ਉਸਨੇ ਦੁਸ਼ਟ ਦੇ ਫੰਦੇ ਉੱਤੇ ਜਿੱਤ ਹਾਸਿਲ ਕਰ ਲਈ । ਇਸ ਲਈ, ਯਿਸੂ ਸਾਨੂੰ ਇੱਕ ਨਮੂਨਾ ਅਤੇ ਪਰੀਖਿਆ ਦੇ ਉੱਤੇ ਜਿੱਤ ਹਾਸਿਲ ਕਰਨ ਦਾ ਇੱਕ ਸ੍ਰੋਤ ਪੇਸ਼ ਕਰਦਾ ਹੈ। ਪਹਿਲਾ, ਯਿਸੂ ਸਾਨੂੰ ਇੱਕ ਨਮੂਨਾ ਪੇਸ਼ ਕਰਦਾ ਹੈ। ਰਹੇਕ ਘਟਨਾ ਦੇ ਵਿੱਚ, ਯਿਸੂ ਨੇ ਪਰੀਖਿਆ ਦਾ ਮੁਕਾਬਲਾ ਪਰਮੇਸ਼ੁਰ ਦੇ ਵਚਨ ਦੇ ਨਾਲ ਕੀਤਾ। ਜਦੋਂ ਸ਼ੈਤਾਨ ਨੂੰ ਉਸਨੂੰ ਪ੍ਰਲੋਭਨ ਦਿੱਤਾ, ਤਾਂ ਯਿਸੂ ਪਵਿਤਰ ਸ਼ਾਸਤ੍ਰ ਦੇ ਉੱਤੇ ਖਡ਼ਿਆ ਰਿਹਾ । ਉਸਨੇ ਬਾਈਬਲ ਦੇ ਵਚਨਾਂ ਦੀ ਵਰਤੋਂ ਕੀਤੀ। ਉਸਨੇ ਬਾਈਬਲ ਦੀ ਆਗੀਆਂ ਨੂੰ ਮੰਨਿਆ। ਮਨੁੱਖ ਦੇ ਪੁੱਤਰ ਦੇ ਹੱਥਾਂ ਵਿੱਚ ਬਾਈਬਲ ਇੱਕ ਸ਼ਕਤੀਸ਼ਾਲੀ ਤਲਵਾਰ ਸੀ। ਇਸਦੇ ਨਾਲ, ਉਸਨੇ ਸਾਰੇ ਤਰਕਵਾਦਾਂ ਨੂੰ ਤੋਡ਼ ਦਿੱਤਾ ਜਿਹਡ਼ੇ ਦੁਸ਼ਮਣ ਉਸਦੇ ਉੱਤੇ ਸੁੱਟ ਸਕਦਾ ਸੀ। ਜਦੋਂ ਸੈਤਾਨ ਨੇ ਉਸਨੂੰ ਫਿਰ ਪਵਿਤਰ ਸ਼ਾਸ਼ਤ੍ਰ ਦੀ ਵਰਤੋਂ (ਉਸਦੀ ਪਿੱਠਭੂਮੀ ਨੂੰ ਇੱਕ ਪਾਸੇ ਰੱਖਦੇ ਹੋਇਆ), ਕਰਕੇ ਥੋਖਾ ਦੇਣਾ ਚਾਹਿਆ ਤਾਂ ਯਿਸੂ ਨੇ ਆਮ ਰੂਪ ਵਿੱਚ ਪਵਿਤਰ ਸ਼ਾਸਤ੍ਰ ਨੂੰ ਉਸਦੀ ਸਹੀ ਪਿੱਠਭੂਮੀ ਦੇ ਵਿੱਚ ਰੱਖਦੇ ਹੋਇਆ ਵਰਤੋਂ ਕੀਤੀ। ਪਰੀਖਿਆ ਦੇ ਉੱਤੇ ਜਿੱਤ ਹਾਸਿਲ ਕਰਨ ਦੇ ਲਈ ਯਿਸੂ ਸਾਡੇ ਲਈ ਨਮੂਨਾ ਹੈ । ਸਾਡੇ ਕੋਲ ਵੀ ਉਹੋ ਹੀ ਹਥੀਆਰ ਹੈ ਜਿਸਦੀ ਵਰਤੋਂ ਯਿਸੂ ਨੇ ਪਰੀਖਿਆ ਦੇ ਉੱਤੇ ਜਿੱਤ ਕਰਨ ਹਾਸਿਲ ਕਰਨ ਦੇ ਲਈ ਕੀਤੀ ।

ਪਰ ਜਦੋਂ ਅਸੀ ਯਿਸੂ ਦੀ ਪਰੀਖਿਆ ਨੂੰ ਉਸਦੀ ਸਹੀ ਪਿੱਠਭੂਮੀ ਦੇ ਵਿੱਚ ਵੇਖਦੇ ਹਾਂ ਤਾਂ, ਅਸੀ ਅਸੀ ਆਪਣੀ ਜਿੱਤ ਦੇ ਸ੍ਰੋਤ ਨੂੰ ਪ੍ਰਾਪਤ ਕਰਦੇ ਹਾਂ । ਪਰੀਖਿਆ ਹੋਣ ਤੋਂ ਇਕ ਦਮ ਪਹਿਲਾਂ, ਉਸਦਾ ਬਪਤਿਸਮਾ ਹੋਇਆ ਸੀ। ਉਸ ਵੇਲੇ ਉਸਦੇ ਉੱਤੇ ਪਵਿਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਤਰੀਆ । ਉਸਦੀ ਦੁਨਆਵੀ ਸੇਵਾਕਾਈ ਉਸ ਵੇਲੇ ਤੀਕ ਅਰੰਭ ਨਹੀ ਹੋਈ ਜਦ ਤੱਕ ਕਿ ਉਸਨੇ ਆਪਣੇ ਆਪ ਨੂੰ ਬਪਤਿਸਮਾ ਲੈਣ ਦੇ ਵਿੱਚ ਆਗਿਆਕਾਰੀਤਾ ਨੂੰ ਨਹੀ ਵਿਖਾਲ ਲਿਆ ਅਤੇ ਪਵਿਤਰ ਆਤਮਾ ਦੇ ਮਸਾਹ ਹੋਣ ਤੋਂ ਬਾਅਦ ਜਿਹਡ਼ਾ ਉਸਦੇ ਉੱਤੇ ਆ ਗਿਆ ਸੀ। ਇਹ ਪਵਿਤਰ ਆਤਮਾ ਦੀ ਅਜਿਹੀ ਸਾਮਰਥ ਹੀ ਸੀ ਜਿਹਡ਼ੀ ਯਿਸੂ ਦੇ ਜੀਵਨ ਦੇ ਵਿੱਚ ਜਿੱਤ ਦਾ ਭੇਤ ਸੀ ।

ਭਾਵੇਂ, ਯਿਸੂ ਪਰਮੇਸ਼ੁਰ ਸੀ, ਹੈ ਅਤੇ ਹਮੇਸ਼ਾ ਰਹੇਗਾ, ਉਹ ਆਪਣੇ ਮਹਿਮਾ ਦੇ ਸਿੰਘਾਸਨ ਨੂੰ ਛੱਡ ਕੇ ਆਇਆ ਸੀ ਅਤੇ ਮਨੁਖਤਾਈ ਦੇ ਚੋਲੇ ਨੂੰ ਆਪਣੇ ਉੱਤੇ ਉਸਨੂੰ ਪਾ ਲਿਆ ਸੀ । ਉਸ ਉਸੇ ਤਰ੍ਹਾਂ ਰਿਹਾ ਜਿਸ ਤਰ੍ਹਾਂ ਅਸੀ ਰਹਿੰਦੇ ਹਾਂ । ਉਹ ਉਸੇ ਤਰ੍ਹਾਂ ਚਲਿਆ ਅਤੇ ਸੰਘਰਸ਼ਸ਼ੀਲ ਰਿਹਾ ਜਿਵੇਂ ਅਸੀ ਰਹਿੰਦੇ ਹਾਂ । ਪਰ ਤਾਂ ਵੀ, ਉਹ ਬਗੈਰ ਪਾਪ ਦੇ ਸੀ। ਇੱਕ ਮਨੁੱਖ ਹੋਣ ਦੇ ਨਾਤੇ, ਉਹ ਪੂਰਨ ਰੂਪ ਦੇ ਵਿੱਚ ਪਵਿਤਰ ਆਤਮਾ ਦੇ ਉੱਤੇ ਨਿਰਭਰ ਸੀ। ਯਿਸੂ ਨੂੰ ਪਵਿਤਰ ਆਤਮਾ ਤੋਂ ਸਾਮਰਥ ਦਿੱਤੀ ਗਈ ਸੀ ਜਿਵੇਂ ਸਾਨੂੰ ਵੀ ਪਵਿਤ੍ਰ ਆਤਮਾ ਦੇ ਪ੍ਰਾਪਤ ਕਰਨ ਦੀ ਲੋਡ਼ ਹੈ ਤਾਂ ਜੋ ਅਸੀ ਜਿੱਤ ਦਾ ਅਨੁਭਵ ਕਰ ਸਕਿਏ । ਜਿੱਤ ਹਾਸਿਲ ਕਰਨ ਦਾ ਵਿਸ਼ਾ ਪਵਿਤ੍ਰ ਆਤਮਾ ਦੀ ਅਧੀਨਤਾ ਦੇ ਵਿੱਚ ਆਉਣਾ ਅਤੇ ਉਸਦੇ ਵਿੱਚ ਬਣੇ ਰਹਿਣ ਦਾ ਵਿਸ਼ਾ ਹੈ । ਇਹੋ ਸਾਡੀ ਜਿੱਤ ਦਾ ਸ੍ਰੋਤ ਹੈ। ਯਿਸੂ ਸਾਡਾ ਨਮੂਨਾ ਹੈ ਅਤੇ ਪਵਿਤ੍ਰ ਆਤਮਾ ਸਾਡਾ ਸਾਧਨ ਹੈ । ਜਦੋਂ ਅਸੀ ਯਿਸੂ ਨੂੰ ਵੇਖਦੇ ਹਾਂ, ਤਾਂ ਅਸੀ ਪਰੀਖਿਆ ਤੋਂ “ਹੱਦੋ ਵੱਧ ਫਤਿਹ” ਹੋ ਕੇ ਪ੍ਰਗਟ ਹੁੰਦੇ ਹਾਂ (ਰੋਮੀਆਂ 8:37)।

1 ਯੂਹੰਨਾ2:15-17

15 ਦੁਨੀਆਂ ਨੂੰ ਜਾਂ ਦੁਨੀਆਂ ਵਿੱਚਲੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜੇ ਕੋਈ ਵਿਅਕਤੀ ਦੁਨੀਆਂ ਨੂੰ ਪਿਆਰ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ। 16 ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ। 17 ਦੁਨੀਆਂ ਅਤੇ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਦੁਨੀਆਂ ਵਿੱਚ ਲੋਕ ਚਾਹੁੰਦੇ ਹਨ, ਵਿਨਾਸ਼ਮਾਨ ਹਨ। ਪਰ ਉਹ ਇੱਕ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਸਦਾ ਜਿਉਂਦਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ