ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ – ਢੱਕ ਰਿਹਾ ਜਾਂ ਨੰਗਾ
ਪਰਮੇਸ਼ਰ ਦੇ ਜਨ ਹੋਣ ਦੀ ਇੱਕ ਕੀਮਤ ਹੈ. ਜਦ ਅਸੀਂ ਇਸ ਗੱਲ ਨੂੰ ਧਾਰ ਲੈਂਦੇ ਹਾਂ ਕਿ ਅਸੀਂ ਉਹ ਬਣਾਂਗੇ ਜੋ ਕਿ ਪ੍ਰਮੇਸ਼ਰ ਸਾਨੂੰ ਬਣਾਉਣਾ ਚਾਹੁੰਦਾ ਹੈ ਤਾਂ ਸਾਨੂੰ ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਉਸ ਦੇ ਨਾਲ ਕੁਝ ਵੀ ਢੱਕ ਕੇ ਰਖਣਾ ਨਹੀ ਹੈ. ਅਸੀਂ ਆਪਣੇ ਪਾਪਾਂ ਨੂੰ ਦਰੀ ਹੇਠਾਂ ਛਿਪਾ ਕੇ ਨਹੀ ਰਖ ਸਕਦੇ ਹਾਂ. ਅਸੀਂ ਪਿੰਜਰਾਂ ਨੂੰ ਅਲਮਾਰੀ ਦੇ ਵਿਚ ਲੁਕਾ ਕੇ ਨਹੀ ਰਖ ਸਕਦੇ ਹਾਂ. ਉਸਦਾ ਚਰਿੱਤਰ ਨਾ ਸਿਰਫ ਪੂਰਨ ਪਵਿੱਤਰਤਾ ਦਾ ਹੈ ਪਰ ਉਹ ਸਭ ਕੁਝ ਜਾਣਦਾ ਵੀ ਹੈ. ਉਹ ਜਾਣਦਾ ਹੈ ਉਹ ਪਿਆਰ ਕਰਦਾ ਹੈ. ਅਤੇ ਉਹ ਉਨ੍ਹਾਂ ਲੋਕਾਂ ਦੀ ਤਾੜਨਾ ਕਰਦਾ ਹੈ ਜਿੰਨਾਂ ਨੂੰ ਪਿਆਰ ਕਰਦਾ ਹੈ. ਅਤੇ ਜਾਣਦਾ ਹੈ.
ਬਹੁਤ ਸਾਰੇ ਇਹੋ ਜਿਹੇ ਮਸੀਹੀ ਆਗੂ ਹੋਏ ਹਨ ਜਿੰਨਾਂ ਨੇ ਇਹ ਸੋਚਿਆ ਕਿ ਉਹ ਆਪਣੇ ਪ੍ਰਭਾਵ ਜਾਂ ਜਬ੍ਵ੍ਰ੍ਦ੍ਸਤ ਵਿਅਕਤੀਤਵ ਦੇ ਨਾਲ ਆਪਣੇ ਪਾਪਾਂ ਨੂੰ ਢੱਕ ਸਕਦੇ ਹਨ. ਕੁਝ ਨੇ ਸੋਚਿਆ ਕਿ ਉਨ੍ਹਾਂ ਨੇ ਬਹੁਤ ਹਿ ਵਧੀਆ ਕੰਮ ਕੀਤਾ ਹੈ ਅਤੇ ਕਿਸੇ ਨੂੰ ਕੁਝ ਵੀ ਪਤਾ ਨਹੀ ਲੱਗੇਗਾ, ਕਿ ਉਨ੍ਹਾਂ ਨੇ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਹਨ. ਪਰ ਇਹ ਇਸ ਤਰਾਂ ਕੰਮ ਨਹੀ ਕਰਦਾ ਹੈ. ਪ੍ਰਮੇਸ਼ਰ ਦੇ ਕੋਲ ਇੱਕ ਤਰੀਕਾ ਹੈ ਜਿਸ ਦੇ ਦੁਆਰਾ ਉਹ ਆਪਣੇ ਲੋਕਾਂ ਦੇ ਜੀਵਨ ਦੇ ਵਿਚੋਂ ਪਾਪਾਂ ਨੂੰ ਪ੍ਰਗਟ ਕਰ ਦਿੰਦਾ ਹੈ ਅਤੇ ਉਨ੍ਹਾਂ ਦਾ ਸਾਹਮਣਾ ਕਰਦਾ ਹੈ.
ਉਹ ਸਾਡੀ ਤਾੜਨਾ ਇਸ ਕਰਕੇ ਨਹੀ ਕਰਦਾ ਹੈ ਕਿ ਉਹ ਹੁਣ ਸਾਨੂੰ ਪਿਆਰ ਨਹੀ ਕਰਦਾ ਹੈ, ਬਲਕਿ ਇਹ ਇਸਦੇ ਉਲਟ ਹੈ. ਉਸਦੀ ਤਾੜਨਾ ਉਸਦੇ ਸਾਡੇ ਪ੍ਰਤੀ ਮਹਾਨ ਪ੍ਰੇਮ ਦੀ ਵਜ੍ਹਾ ਦੇ ਨਾਲ ਹੈ. ਉਹ ਸਾਡੀ ਸੇਵਾ ਤੋਂ ਜਿਆਦਾ ਸਾਡੇ ਚਰਿੱਤਰ ਨੂੰ ਲੈ ਕੇ ਚਿੰਤਤ ਹੈ. ਅਤੇ ਕਯੀ ਵਾਰ ਸਾਡੇ ਚਰਿਤਰ ਨੂੰ ਬਣਾਉਣ ਵਾਸਤੇ ਉਹ ਸਾਡੀ ਸੇਵਾ ਦੀ ਕੁਰਬਾਨੀ ਦੇ ਦਿੰਦਾ ਹੈ. ਬਾਈਬਲ ਦਸਦੀ ਹੈ, “ਪ੍ਰਮੇਸ਼ਰ ਜਿੰਨਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਨੂੰ ਅਨੁਸ਼ਾਸਿਤ ਵੀ ਕਰਦਾ ਹੈ. ਅਤੇ ਉਹ ਹਰ ਇੱਕ ਨੂੰ ਜਿਸ ਨੂੰ ਪੁੱਤਰ ਦੇ ਤੌਰ ਤੇ ਸਵੀਕਾਰ ਕਰਦਾ ਹੈ, ਤਾੜਦਾ ਹੈ.” (ਇਬ ੧੨:੬)
ਦਾਉਦ ਨੇ ਸੋਚਿਆ ਕਿ ਉਹ ਆਪਣੇ ਧੋਖੇ ਦੇ ਪਾਪ ਨੂੰ, ਵਿਭਚਾਰ ਨੂੰ, ਅਤੇ ਕਤਲ ਨੂੰ ਲੁਕਾ ਸਕਦਾ ਹੈ. ਪਰ ਪ੍ਰਮੇਸ਼ਰ ਨੇ ਆਪਣੀ ਭਲਿਆਈ ਦੇ ਵਿਚ ਇਸ ਦੀ ਇਜਾਜਤ ਨਹੀ ਦਿੱਤੀ. ਜਦ ਦਾਉਦ ਨੂੰ ਪਤਾ ਲੱਗਾ ਕਿ ਉਰਿਯਾਹ ਦੇ ਨਾਲ ਕੀ ਹੋਇਆ ਹੈ, ਜੋ ਕਿ ਬੇਥਸ੍ਬਾ ਦਾ ਪਤੀ ਸੀ, ਉਸ ਨੇ ਕੋਸ਼ਿਸ ਕੀਤੀ ਕਿ ਉਹ ਇੱਕ ਆਗੂ ਬਣ ਕੇ ਦਿਖਾਵੇ ਜੋ ਕਿ ਸ਼ਾਂਤੀ ਦੇਣ ਵਾਲਾ ਹੈ. ਉਸ ਨੇ ਸ਼ਾਂਤੀ ਦਾ ਸੰਦੇਸ਼ ਸੈਨਾਂ ਦੇ ਲੋਕਾਂ ਨੂੰ ਭੇਜਿਆ ਜੋ ਕਿ ਲੜਾਈ ਦੇ ਮੈਦਾਨ ਦੇ ਵਿਚ ਸਨ. ਇਹ ਢੱਕਣ ਦੀ ਇੱਕ ਕੋਸ਼ਿਸ ਸੀ. ਬਹੁਤ ਸਾਰੀਆਂ ਗੱਲਾਂ ਸਨ ਜੋ ਕਿ ਇਸ ਗੱਲ ਨੂੰ ਪ੍ਰਗਟ ਕਰ ਰਹੀਆਂ ਸਨ ਕਿ ਦਾਉਦ ਨੇ ਹਾਲੇ ਤੌਬਾ ਨਹੀ ਸੀ ਕੀਤੀ.
ਸਭ ਤੋਂ ਪਹਿਲਾਂ ਪਾਪ ਦਾ ਅੰਗੀਕਾਰ ਨਹੀ ਸੀ. ਦੂਸਰੀ ਗੱਲ, ਉਸ ਦੇ ਮਨ ਦੇ ਵਿਚ ਇਸ ਭਿਆਨਕ ਗੱਲ ਦਾ ਕੋਈ ਵੀ ਸੋਗ ਨਹੀ ਸੀ ਕਿ ਉਸ ਨੇ ਇੱਕ ਭਰੋਸੇਯੋਗ ਸਿਪਾਹੀ ਦਾ ਕਤਲ ਕਰਵਾ ਦਿੱਤਾ ਸੀ. ਅਖੀਰ ਦੇ ਵਿਚ ਜਦੋਂ ਉਰਿਯਾਹ ਦੀ ਪਤਨੀ ਦੇ ਸੋਗ ਦੇ ਦਿਨ ਪੂਰੇ ਹੋ ਗਏ ਤਾਂ ਉਸ ਨੇ ਉਸ ਨੂੰ ਆਪਣੀ ਪਤਨੀ ਦੇ ਤੌਰ ਤੇ ਲੈ ਲਿਆ. ਬੇਸ਼ਰਮੀ, ਧੋਖਾ, ਝੂਠ, ਅਤੇ ਢੱਕਣ ਦੀ ਕੋਸ਼ਿਸ. ਇਹ ਸਭ ਗੱਲਾਂ ਦਾਉਦ ਦੇ ਹਿਰਦੇ ਦੇ ਵਿਚ ਉਪਜੀਆਂ ਸਨ.
ਦਾਉਦ ਨੇ ਸੋਚਿਆ ਕਿ “ਉਹ ਕਤਲ ਦੇ ਦੁਆਰਾ ਬਚ ਜਾਵੇਗਾ.” ਪਰ ਪ੍ਰਮੇਸ਼ਰ ਦੇ ਨਾਲ ਇਹ ਅਸੰਭਵ ਹੈ. ਬਾਈਬਲ ਦਸਦੀ ਹੈ, “ਜਦ ਸੋਗ ਦੇ ਦਿਨ ਪੂਰੇ ਹੋ ਗਏ ਤਾਂ ਦਾਉਦ ਨੇ ਬੇਥਸ੍ਬਾ ਨੂੰ ਆਪਣੀ ਪਤਨੀ ਦੇ ਤੌਰ ਤੇ ਲੈ ਲਿਆ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ. ਪਰ ਜੋ ਕੰਮ ਦਾਉਦ ਨੇ ਕੀਤਾ ਸੀ, ਇਸ ਤੋਂ ਪ੍ਰਭੁ ਅਪ੍ਰਸੰਨ ਸੀ.” (੨ ਸੈਮ ੧੧:੨੭) ਦਾਉਦ ਲੋਕਾਂ ਨੂੰ ਮੂਰਖ ਬਣਾ ਪਾਇਆ ਸੀ, ਪਰ ਉਹ ਪ੍ਰਮੇਸ਼ਰ ਨੂੰ ਕਦੇ ਵੀ ਮੂਰਖ ਨਹੀ ਸੀ ਬਣਾ ਸਕਦਾ.
ਪ੍ਰਮੇਸ਼ਰ ਨੂੰ ਪਤਾ ਸੀ ਕਿ ਦਾਉਦ ਨੇ ਕੀ ਕੀਤਾ ਹੈ ਅਤੇ ਇਸ ਤੋਂ ਪ੍ਰਭੁ ਅਪ੍ਰਸੰਨ ਸੀ. ਪ੍ਰਮੇਸ਼ਰ ਦਾਉਦ ਨੂੰ ਇਨ੍ਹਾਂ ਜਿਆਦਾ ਪਿਆਰ ਕਰਦਾ ਸੀ ਕਿ ਉਹ ਇਸ ਭਿਆਨਕ ਪਾਪ ਨੂੰ ਉਸ ਦੀ ਨੈਤਿਕਤਾ ਦੇ ਨਾਲ ਜੁੜੇ ਨਹੀ ਸੀ ਰਹਿਣਾ ਚਾਹੁੰਦਾ. ਦਾਉਦ ਨੂੰ ਇਸ ਪਾਪ ਦਾ ਸਾਹਮਣਾ ਕਰਨਾ ਪੈਣਾ ਸੀ. ਜਦ ਤੱਕ ਉਹ ਉਸ ਬੁਰਿਆਈ ਨੂੰ ਨਹੀ ਵੇਖੇਗਾ ਜਿਸ ਨੇ ਉਸ ਦੇ ਦਿਲ ਨੂੰ ਫੜਿਆ ਹੋਇਆ ਸੀ, ਉਹ ਕਦੇ ਵੀ ਇਸ ਗੱਲ ਦੇ ਨਾਲ ਨਹੀ ਸੀ ਜਾਣਿਆ ਜਾ ਸਕਦਾ ਕਿ ਉਹ “ਪ੍ਰਮੇਸ਼ਰ ਦੇ ਦਿਲ ਦੇ ਅਨੁਸਾਰ ਵਿਅਕਤੀ ਹੈ.”
ਸਚਾਈ, ਇਮਾਨਦਾਰੀ, ਅਤੇ ਸ਼ੁਧਤਾ. ਇਹ ਉਹ ਗੁਣ ਸਨ, ਜੋ ਕਿ ਪ੍ਰਮੇਸ਼ਰ ਦਾਉਦ ਪ੍ਰਮੇਸ਼ਰ ਦੇ ਦਿਲ ਵਿਚ ਬਣਾਉਣਾ ਚਾਹੁੰਦਾ ਸੀ. ਝੂਠ, ਧੋਖਾ, ਅਤੇ ਆਤਮਿਕ ਭ੍ਰਿਸਟਤਾ ਦਾਉਦ ਦੇ ਦਿਲ ਵਿਚ ਨਹੀ ਸੀ ਰਹਿ ਸਕਦੀ ਜੇਕਰ ਦਾਉਦ ਪ੍ਰਮੇਸ਼ਰ ਦਾ ਜਨ ਬਣਨ ਵਾਲਾ ਸੀ. ਸਰੀਰ ਦੀ ਜਦ ਨੂੰ ਬਾਹਰ ਨਿਕਲਣਾ ਪੈਣਾ ਸੀ ਅਤੇ ਉਸਦੀ ਜਗ੍ਹਾ ਤੇ ਪਵਿੱਤਰ ਆਤਮਾ ਦੇ ਫਲ ਨੂੰ ਆਉਣਾ ਪੈਣਾ ਸੀ.
ਅਗਰ ਤੁਸੀਂ ਪ੍ਰਮੇਸ਼ਰ ਦੇ ਆਦਮੀ ਅਤੇ ਔਰਤ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰਮੇਸ਼ਰ ਨੂੰ ਸਭ ਕੁਝ ਪ੍ਰਗਟ ਕਰਨ ਦੀ ਇੱਜਾਜਤ ਦੇਣੀ ਪਵੇਗੀ ਜੋ ਕਿ ਪ੍ਰਮੇਸ਼ਰ ਨੂੰ ਖੁਸ਼ ਨਹੀ ਕਰਦੀ ਹੈ. ਉਹ ਚਾਨਣ ਹੈ ਅਤੇ ਚਾਨਣ ਹਨ੍ਹੇਰੇ ਨੂੰ ਪ੍ਰਗਟ ਕਰਦਾ ਹੈ ਅਤੇ ਦੂਰ ਕਰ ਦਿੰਦਾ ਹੈ. ਚਾਨਣ ਵਿਚ ਰਹੋ, ਚਾਨਣ ਨੂੰ ਗਲੇ ਲਗਾਵੋ! ਇਹ ਤੁਹਾਡੇ ਲਈ ਭਲਾ ਹੈ.
2 ਸਮੂਏਲ 11:16-27
16 ਤਾਂ ਯੋਆਬ ਉਸ ਸ਼ਹਿਰ ਦਾ ਮੁਆਇਨਾ ਕਰਨ ਲਈ ਗਿਆ ਕਿ ਸਭ ਤੋਂ ਬਹਾਦੁਰ ਅੰਮੋਨੀ ਕਿੱਥੇ ਹਨ? ਉਸ ਨੇ ਊਰਿੱਯਾਹ ਲਈ ਉਹ ਥਾਂ ਚੁਣੀ। 17 ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਉੱਥੇ ਮਾਰਿਆ ਗਿਆ। 18 ਤਦ ਯੋਆਬ ਨੇ ਇਹ ਸਾਰਾ ਹਾਲ ਲੜਾਈ ਵਿੱਚ ਕੀ-ਕੀ ਹੋਇਆ ਇੱਕ ਬੰਦੇ ਦੇ ਹੱਥ ਖਬਰ ਭੇਜੀ। 19 ਯੋਆਬ ਨੇ ਸੰਦੇਸ਼ਵਾਹਕ ਨੂੰ ਦੱਸਿਆ ਕਿ ਦਾਊਦ ਪਾਤਸ਼ਾਹ ਨੂੰ ਜਾਕੇ ਆਖੇ ਕਿ ਲੜਾਈ ਵਿੱਚ ਕੀ-ਕੀ ਵਾਪਰਿਆ। 20 “ਹੋ ਸੱਕਦਾ ਹੈ ਕਿ ਪਾਤਸ਼ਾਹ ਕਰੋਧ ਕਰੇ ਜਾਂ ਬੇਚੈਨ ਹੋਵੇ। ਹੋ ਸੱਕਦਾ ਪਾਤਸ਼ਾਹ ਇਹ ਆਖੇ, ‘ਯੋਆਬ ਦੀ ਸੈਨਾ ਸ਼ਹਿਰ ਦੇ ਇੰਨੀ ਨੇੜੇ ਲੜਨ ਲਈ ਕਿਉਂ ਗਈ? ਕੀ ਭਲਾ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਪਰ ਤੀਰ ਮਾਰਨਗੇ ਅਤੇ ਤੁਹਾਡੇ ਆਦਮੀਆਂ ਤੇ ਉੱਥੋਂ ਤੀਰ ਚਲਾਉਣਗੇ? 21 ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸਨੇ ਮਾਰਿਆ? ਕੀ ਭਲਾ ਇੱਕ ਔਰਤ ਨੇ ਉੱਪਰੋਂ ਚੱਕੀ ਦਾ ਪੁੜ ਉਸ ਉੱਪਰ ਨਹੀਂ ਸੀ ਕੱਢ ਮਾਰਿਆ, ਜਿਸ ਨਾਲ ਉਹ ਤੇਬੇਸ ਵਿੱਚ ਮਰ ਗਿਆ ਸੀ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠਾਂ ਕਿਸ ਲਈ ਗਏ?’ ਜੇਕਰ ਪਾਤਸ਼ਾਹ ਦਾਊਦ ਅਜਿਹੀਆਂ ਗੱਲਾਂ ਪੁੱਛੇ ਤਾਂ ਤੁਸੀਂ ਉਸ ਨੂੰ ਇਹ ਸੰਦੇਸ਼ ਜ਼ਰੂਰ ਦੇਣਾ ਕਿ ‘ਤੇਰਾ ਅਫ਼ਸਰ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ ਹੈ।’” 22 ਸੋ ਸੰਦੇਸ਼ਵਾਹਕ ਉੱਥੋਂ ਤੁਰ ਪਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਉਹ ਜਾਕੇ ਦਾਊਦ ਨੂੰ ਦੱਸਿਆ। 23 ਸੰਦੇਸ਼ਵਾਹਕ ਨੇ ਦਾਊਦ ਨੂੰ ਕਿਹਾ, “ਅੰਮੋਨ ਦੇ ਮਨੁੱਖਾਂ ਨੇ ਸਾਡੇ ਤੇ ਮੈਦਾਨ ਵਿੱਚ ਹੀ ਹਮਲਾ ਬੋਲ ਦਿੱਤਾ ਤੇ ਅਸੀਂ ਉਨ੍ਹਾਂ ਨਾਲ ਲੜੇ ਅਤੇ ਸ਼ਹਿਰ ਦੇ ਦਰਵਾਜ਼ੇ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਉਨ੍ਹਾਂ ਮਗਰ ਲੱਗੇ ਰਹੇ। 24 ਤਦ ਕੰਧ ਉੱਪਰ ਚੜ੍ਹੇ ਲੋਕਾਂ ਨੇ ਤੁਹਾਡੇ ਅਫ਼ਸਰਾਂ ਉੱਪਰ ਤੀਰ ਚਲਾਏ ਜਿਸ ਕਾਰਣ ਕੁਝ ਸੇਵਕ ਉਨ੍ਹਾਂ ਵਿੱਚੋਂ ਮਾਰੇ ਗਏ ਅਤੇ ਉਨ੍ਹਾਂ ਵਿੱਚ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਵੱਢਿਆ ਗਿਆ।” 25 ਦਾਊਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਇਹ ਗੱਲ ਯੋਆਬ ਨੂੰ ਜਾਕੇ ਆਖ, ਇਸ ਗੱਲ ਬਾਰੇ ਬਹੁਤਾ ਪਰੇਸ਼ਾਨ ਨਾ ਹੋ। ਕਿਉਂ ਕਿ ਤਲਵਾਰ ਜਿਹਾ ਇੱਕ ਨੂੰ ਵੱਢਦੀ ਹੈ ਤਿਵੇਂ ਦੂਜੇ ਨੂੰ ਵੱਢਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਸ ਨੂੰ ਢਾਹ ਦੇ। ਸੋ ਤੂੰ ਇਨ੍ਹਾਂ ਸ਼ਬਦਾਂ ਨਾਲ ਜਾਕੇ ਯੋਆਬ ਨੂੰ ਧੀਰਜ ਦੇਵੀਂ। 26 ਜਦੋਂ ਬਥ-ਸ਼ਬਾ ਨੇ ਸੁਣਿਆ ਕਿ ਉਸਦਾ ਪਤੀ ਊਰਿੱਯਾਹ ਮਰ ਗਿਆ ਹੈ, ਤਾਂ ਉਹ ਉਸ ਲਈ ਸੋਗ ਵਿੱਚ ਰੋਣ ਲਗੀ। 27 ਜਦੋਂ ਸੋਗ ਦੇ ਦਿਨ ਲੰਘ ਗਏ, ਤਾਂ ਦਾਊਦ ਨੇ ਉਸ ਨੂੰ ਆਪਣੇ ਸੇਵਕਾਂ ਕੋਲੋਂ ਆਪਣੇ ਘਰ ਸੱਦ ਲਿਆਉਣ ਨੂੰ ਕਿਹਾ। ਤਦ ਉਹ ਦਾਊਦ ਦੀ ਪਤਨੀ ਬਣੀ ਅਤੇ ਉਸ ਨੇ ਦਾਊਦ ਲਈ ਪੁੱਤਰ ਨੂੰ ਜਨਮ ਦਿੱਤਾ। ਪਰ ਯਹੋਵਾਹ ਨੂੰ ਦਾਊਦ ਦਾ ਇਹ ਕੰਮ ਬੁਰਾ ਲੱਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
