ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ- ਪ੍ਰਮੇਸ਼ਰ ਦੇ ਲੋਕ, ਪਾਪ ਤੋਂ ਰਹਿਤ ਨਹੀ
ਇੱਕ ਮਹਾਨ ਸਬਕ ਜੋ ਕਿ ਮੈਂ ਪਿਛਲੇ ੩੫ ਸਾਲਾਂ ਦੇ ਵਿਚ ਸਿਖਿਆ ਹੈ ਉਹ ਇਹ ਹੈ ਕਿ ਕੋਈ ਵੀ ਪਾਪ ਦੀ ਪਹੁੰਚ ਤੋਂ ਦੂਰ ਨਹੀ ਹੈ. ਦਾਉਦ ਪ੍ਰਮੇਸ਼ਰ ਦੇ ਦਿਲ ਦੇ ਅਨੁਸਾਰ ਵਿਅਕਤੀ ਸੀ. ਉਹ ਕਯੀ ਸਾਲਾਂ ਤੱਕ ਪ੍ਰਮੇਸ਼ਰ ਦੇ ਦੁਆਰਾ ਇਸਤੇਮਾਲ ਕੀਤਾ ਗਿਆ ਸੀ ਕਿ ਉਹ ਆਪਣੇ ਲੋਕਾਂ ਦੇ ਜੀਵਨ ਦੇ ਵਿਚ ਕੰਮ ਕਰ ਸਕੇ. ਪਰ ਜਦ ਉਸਦੀ ਕਾਮਯਾਬੀ ਦੇ ਮਹਾਨ ਦਿਨ ਸਨ, ਉਹ ਪਰਤਾਵੇ ਦੇ ਵਿਚ ਡਿੱਗ ਪਿਆ. ਪ੍ਰਮੇਸ਼ਰ ਦੇ ਜਨ ਨੇ ਵਿਭਚਾਰ ਅਤੇ ਕਤਲ ਕੀਤਾ. ਉਸਦੀ ਵਿਆਰ੍ਸਤ ਦੇ ਉੱਪਰ ਸਦਾ ਦੇ ਲਈ ਇੱਕ ਧੱਬਾ ਲੱਗ ਗਿਆ. ਜੇਕਰ ਦਾਉਦ ਇੱਕ ਮਹਾਨ ਰਾਜਾ ਪਾਪ ਦੇ ਵਿਚ ਡਿੱਗ ਸਕਦਾ ਸੀ, ਤਾਂ ਸਾਨੂੰ ਬਹੁਤ ਹੀ ਜਿਆਦਾ ਧਿਆਨ ਰਖਣਾ ਚਾਹੀਦਾ ਹੈ. ਸ਼ਾਇਦ ਇਸੇ ਲਈ ਰਸੂਲ ਪੋਲੁਸ ਨੇ ਲਿਖਿਆ, “ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਜਬੂਤੀ ਦੇ ਨਾਲ ਖਲੋਤੇ ਹੋ ਤਾਂ ਧਿਆਨ ਰਖੋ ਕਿ ਕਿਤੇ ਤੁਸੀ ਡਿੱਗ ਨਾ ਜਾਉ.” (੧ ਕੁਰਿ ੧੦:੧੨)
ਬਾਈਬਲ ਬੜੀ ਸਫਾਈ ਦੇ ਨਾਲ ਉਨ੍ਹਾਂ ਘਟਨਾਵਾਂ ਦਾ ਜਿਕਰ ਕਰਦੀ ਹੈ ਜੋ ਕਿ ਦਾਉਦ ਦੇ ਡਿੱਗਣ ਦੇ ਵਿਚ ਘਟੀਆਂ. “ ਇੱਕ ਸ਼ਾਮ ਦਾਉਦ ਆਪਣੇ ਬਿਸਤਰ ਤੋਂ ਉਠਿਆ, ਅਤੇ ਮਹਿਲ ਦੀ ਛੱਤ ਦੇ ਉੱਪਰ ਘੁਮਣ ਲੱਗ ਪਿਆ. ਉਸਨੇ ਛੱਤ ਤੋਂ ਇੱਕ ਔਰਤ ਨੂੰ ਨਹਾਉਂਦੇ ਹੋਏ ਵੇਖਿਆ. ਉਹ ਔਰਤ ਬਹੁਤ ਹੀ ਸੁੰਦਰ ਸੀ. ਅਤੇ ਦਾਉਦ ਨੇ ਕਿਸੇ ਨੂੰ ਉਸ ਬਾਰੇ ਪਤਾ ਕਰਨ ਦੇ ਲਈ ਭੇਜਿਆ. ਉਸ ਆਦਮੀ ਨੇ ਕਿਹਾ, ‘ਕੀ ਇਹ ਬੇਥਸ੍ਬਾ ਨਹੀ ਹੈ, ਅਲਾਮ ਦੀ ਧੀ, ਅਤੇ ਉਰਿਯਾਹ ਹਿੱਤੀ ਦੀ ਪਤਨੀ?’ ਦਾਉਦ ਨੇ ਸੰਦੇਸ਼ ਵਾਹਕਾਂ ਨੂੰ ਉਸ ਨੂੰ ਲੈਣ ਵਾਸਤੇ ਭੇਜਿਆ. ਉਹ ਉਸ ਦੇ ਕੋਲ ਆਈ ਅਤੇ ਉਸ ਦੇ ਨਾਲ ਆਣ ਕੇ ਸੋਂ ਗਈ. (ਉਸ ਨੇ ਆਪਣੇ ਆਪ ਨੂੰ ਆਪਣੀ ਅਸੁਧਤਾ ਤੋਂ ਪਵਿੱਤਰ ਕੀਤਾ ਸੀ) ਫਿਰ ਉਹ ਆਪਣੇ ਘਰ ਵਾਪਿਸ ਚਲੀ ਗਈ.” (੨ ਸੈਮ ੧੧:੨-੪)
ਪ੍ਰਮੇਸ਼ਰ ਕਦੇ ਵੀ ਪਾਪ ਨੂੰ ਢਕਣ ਦੀ ਅਨੁਮਤੀ ਨਹੀ ਦਿੰਦਾ ਹੈ. ਇਸ ਦੀ ਕੋਈ ਪ੍ਰਵਾਹ ਨਹੀ ਕਿ ਕਿਸ ਨੇ ਉਹ ਪਾਪ ਕੀਤਾ ਹੈ. ਪ੍ਰਮੇਸ਼ਰ ਪਾਪ ਨੂੰ ਖੋਲ ਦੇਵੇਗਾ. ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਮੇਸ਼ਰ ਨੇ ਸਾਨੂੰ ਅਨੁਮਤੀ ਦਿੱਤੀ ਕਿਆ ਸੀਨ ਜਾਣੀਏ ਕਿ ਦਾਉਦ ਦੇ ਨਾਲ ਕੀ ਹੋਇਆ ਤਾਂ ਕਿ ਅਸੀਂ ਇਸ ਸਿਖ ਸਕੀਏ ਕਿ ਅਸੀਂ ਇਹੋ ਜਿਹੇ ਪਰਤਾਵੇ ਦੇ ਵਿਚ ਣਾ ਡਿੱਗਣ ਬਾਰੇ ਸਿਖੀਏ. ਸਭ ਤੋਂ ਪਹਿਲੀ ਗੱਲ ਜੋ ਕਿ ਅਸੀਂ ਦਾਉਦ ਤੋਂ ਸਿਖਦੇ ਹਾਂ ਉਹ ਇਹ ਹੈ ਕਿ ਉਸਦਾ ਪਾਪ ਵਿਭਚਾਰ ਜਾਂ ਖੂਨ ਦੇ ਨਾਲ ਨਹੀ ਹੋਇਆ. ਇਹ ਉਸ ਤੋਂ ਸ਼ੁਰੂ ਹੋਇਆ ਜਿਸ ਨੂੰ ਅਸੀਂ “ਮਾਸੂਮ ਵੇਖਣੀ” ਕਹਿੰਦੇ ਹਾਂ. ਪਰ ਮੈਂ ਡਰਦਾ ਹਾਂ ਕਿ ਇਹ ਵੇਖਣੀ ਇਨ੍ਹੀਂ ਜਿਆਦਾ ਮਾਸੂਮ ਨਹੀ ਸੀ.
ਜਦ ਦਾਉਦ ਆਪਣੇ ਘਰ ਦੀ ਛੱਤ ਦੇ ਉੱਪਰ ਸੀ, ਉਸ ਨੇ ਬੇਥਸ੍ਬਾ ਨੂੰ ਨਹਾਉਂਦੇ ਹੋਏ ਵੇਖਿਆ, ਅਤੇ ਉਹ ਉਸੇ ਵੇਲੇ ਉਸਦੀ ਸੁੰਦਰਤਾ ਤੇ ਮੋਹਿਤ ਹੋ ਗਿਆ. ਉਸੇ ਵੇਲੇ, ਉਹ ਇੱਕ ਇਹੋ ਜਿਹਾ ਫੈਂਸਲਾ ਲੈਣ ਵਾਲਾ ਸੀ ਜੋ ਕਿ ਉਸਦੇ ਪੂਰੇ ਜੀਵਨ ਤੇ ਪ੍ਰਭਾਵ ਪਾਉਣ ਵਾਲਾ ਸੀ. ਉਹ ਚੁਣ ਸਕਦਾ ਸੀ ਕਿ ਪਿਠ ਘੁਮਾ ਕੇ ਉਥੋਂ ਚਲਿਆ ਜਾਵੇ. ਪਰ ਉਸ ਨੇ ਇਵੇਂ ਨਹੀ ਕੀਤਾ. ਇਸ ਅਧੀ ਦੇ ਵਿਚੋਂ ਅਸੀਂ ਵੇਖਦੇ ਹਾਂ ਕਿ ਉਹ ਬੇਥਸ੍ਬਾ ਦੇ ਵੱਲ ਵੇਖਦਾ ਰਿਹਾ ਜਦ ਤੱਕ ਉਸਦਾ ਦਿਲ ਕਾਮੁਕਤਾ ਦੇ ਨਾਲ ਨਹੀ ਭਰ ਗਿਆ.
ਕਯੀ ਸਾਲ ਪਹਿਲਾਂ ਜਦ ਮੈਂ ਜਰਮਨੀ ਦੇ ਵਿਚ ਰਹਿੰਦਾ ਸੀ. ਉਥੇ ਸਾਡੇ ਘਰ ਦੇ ਕੋਨੇ ਤੇ ਇੱਕ ਸਿਨੇਮਾ ਸੀ. ਅਕਸਰ ਹਿ ਉਸਦੇ ਬਾਹਰ ਉਹ ਅਸ਼ਲੀਲ ਇਸਤਿਹਾਰ ਲਾਉਂਦੇ ਸੀ. ਮੈਂ ਇੱਕ ਦੋੜਨ ਵਾਲਾ ਵਿਅਕਤੀ ਸੀ ਅਤੇ ਅਕਸਰ ਹਿ ਜਦ ਮੈਂ ਦੋੜਨ ਵਾਸਤੇ ਜਾਂਦਾ ਸੀ ਤਾਂ ਮੈਂ ਉਹ ਸਿਨੇਮਾ ਦੇ ਸਾਹਮਣੇ ਤੋਂ ਦੀ ਲੰਘਦਾ ਸੀ. ਹਰ ਵਾਰ ਜਦ ਮੈਂ ਉਸ ਸਿਨੇਮੇ ਦੇ ਅੱਗੋਂ ਦੀ ਲੰਘਦਾ ਸੀ, ਮੈਂ ਇੱਕ ਫੈਂਸਲਾ ਕਰਦਾ ਹੁੰਦਾ ਸੀ, ਕਿ ਕੀ ਮੈਂ ਉਨ੍ਹਾਂ ਇਸਤਿਹਾਰਾਂ ਦੀ ਵੱਲ ਵੇਖਾਂਗਾ ਜਾਂ ਮੈਂ ਮਸੀਹ ਤੇ ਆਪਣਾ ਮਨ ਲਾ ਕੇ ਰਖਾਗਾਂ. ਮੈਂ ਹਰ ਰੋਜ ਇਹ ਫੈਂਸਲਾ ਕਰਦਾ ਸੀ ਕਿ ਮੈਂ ਆਪਣੀਆਂ ਅਖਾਂ ਜਮੀਨ ਤੇ ਲਾ ਕੇ ਰਖਾਂਗਾ ਜਦ ਮੈਂ ਸਿਨੇਮੇ ਦੇ ਅੱਗੋਂ ਦੀ ਲੰਗਦਾ ਸੀ. ਮੈਂ ਇੱਕ ਪ੍ਰਾਥਨਾ ਕਰਦਾ ਹੁੰਦਾ ਸੀ, ਜਦ ਮੈਂ ਉਸ ਸਿਨੇਮੇ ਦੇ ਸਾਹਮਣਿਉਂ ਦੀ ਲੰਘਦਾ ਸੀ, “ਮੈਂ ਯੀਸ਼ੁ ਨੂੰ ਚੁਣਾਗਾ- ਮੈਂ ਯੀਸ਼ੁ ਨੂੰ ਚੁਣਾਗਾ.” ਪ੍ਰਮੇਸ਼ਰ ਨੇ ਮੈਨੂੰ ਉਸ ਪਰਤਾਵੇ ਦੇ ਉੱਪਰ ਜਿੱਤ ਦਿੱਤੀ. ਪਰ ਮੈਨੂੰ ਇਹ ਚੋਣ ਹਰ ਰੋਜ ਕਰਨੀ ਪੈਂਦੀ ਸੀ.
ਬਹੁਤ ਸਾਰੇ ਲੋਕ ਜੋ ਵਿਭਚਾਰ ਕਰਦੇ ਹਨ ਉਹ ਇਸ ਕਰਕੇ ਨਹੀ ਕਰਦੇ ਹਨ ਕਿ ਉਹ ਪ੍ਰਤਾਵ ਬਹੁਤ ਹਿ ਭਰ ਸੀ. ਇਹ ਅਕਸਰ ਹੀ ਇੱਕ ਛੋਟੀ ਜਿਹੀ ਵੇਖਣੀ ਦੇ ਨਾਲ ਸ਼ੁਰੂ ਹੁੰਦਾ ਹੈ – ਇੱਕ ਗਲਤ ਚੋਣ ਦੇ ਨਾਲ. ਦਾਉਦ ਦਾ ਵਿਭਚਾਰ ਇਸ ਤਰੀਕੇ ਦੇ ਨਾਲ ਸ਼ੁਰੂ ਹੋਇਆ ਸੀ. ਅਤੇ ਇੱਕ ਖੂਨ ਦੇ ਨਾਲ ਖਤਮ ਹੋਇਆ. ਇਹ ਛੋਟੀਆਂ ਚੋਣ ਹੁੰਦੀਆਂ ਹਨ ਜੋ ਕਿ ਬਹੁਤ ਹਿ ਭਿਆਨਕ ਪਾਪਾਂ ਦੇ ਵੱਲ ਲੈ ਜਾਂਦੀਆਂ ਹਨ ਜੋ ਸਾਡੇ ਜੀਵਨ ਨੂੰ ਤਬਾਹ ਕਰ ਦਿੰਦੇ ਹਨ. ਇਹ ਅਸ਼ਲੀਲ ਤਸਵੀਰਾਂ ਨੂੰ ਵੇਖਣਾ ਹੈ ਜਾਂ ਅਸੁਧ ਵਿਚਾਰਾਂ ਨੂੰ ਆਪਣੇ ਮਨ ਵਿਚ ਰਖਣਾ ਹੈ. ਇਹ ਛੋਟੀਆਂ ਗਲਤ ਚੋਣ ਹਨ ਜੋ ਕਿ ਵੱਡੇ ਭਿਆਨਕ ਪਾਪਾਂ ਦੇ ਵੱਲ ਸਾਨੂੰ ਲੈ ਕੇ ਜਾਂਦੀਆਂ ਹਨ ਜੋ ਕਿ ਸਾਡੇ ਜੀਵਨ ਨੂੰ ਤਬਾਹ ਕਰ ਦਿੰਦੇ ਹਨ.
ਪਰ ਇੱਕ ਹੋਰ ਦੂਸਰੀ ਗੱਲ ਸੀ, ਜੋ ਦਾਉਦ ਨੇ ਕੀਤੀ. ਆਪਣੇ ਵਿਚਾਰਾਂ ਨੂੰ ਪਾਪ ਦੇ ਤੌਰ ਤੇ ਅੰਗੀਕਾਰ ਕਰਨ ਦੀ ਬਜਾਇ ਉਸ ਨੇ ਇਸਦੇ ਉੱਪਰ ਕੰਮ ਕੀਤਾ. ਉਸ ਨੇ ਸਭ ਤੋਂ ਪਹਿਲਾਂ, ਬੇਥਸ੍ਬਾ ਦੇ ਬਾਰੇ ਜਾਣਕਾਰੀ ਲਈ. ਫਿਰ ਉਸ ਨੇ ਉਸ ਨੂੰ ਸੱਦਿਆ. ਅਤੇ ਅਖੀਰ ਦੇ ਵਿਚ ਉਹ ਉਸ ਨਾਲ ਸੁੱਤਾ. ਵੇਖੋ ਇਹ ਪਾਪ ਦੀ ਕਿਰਿਆ ਸੀ. ਕਿਸੇ ਵੀ ਸਮੇਂ ਉਹ ਤੌਬਾ ਕਰ ਸਕਦਾ ਸੀ. ਪਰ ਉਸ ਨੇ ਇਸ ਤਰਾਂ ਨਹੀ ਕੀਤਾ.
ਪਾਪ ਜਿਸਦਾ ਅਸੀਂ ਆਪਣੇ ਜੀਵਨ ਵਿਚ ਸਾਹਮਣਾ ਨਹੀ ਕਰਦੇ ਹਾਂ ਉਹ ਪਾਪ ਹਮੇਸ਼ਾਂ ਵੱਡੇ ਪਾਪ ਦੇ ਵੱਲ ਲੈ ਕੇ ਜਾਂਦਾ ਹੈ. ਇਹ ਜਰੂਰੀ ਹੈ ਕਿ ਅਸੀਂ ਆਪਣੇ ਪਾਪ ਤੋਂ ਤੌਬਾ ਕਰੀਏ ਅਤੇ ਅੰਗੀਕਾਰ ਕਰੀਏ, ਉਸੇ ਵੇਲੇ ਜਦ ਪਵਿੱਤਰ ਆਤਮਾ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਕਰਵਾਉਂਦਾ ਹੈ. ਮੈਂ ਆਸ ਕਰਦਾ ਹਾਂ ਉਹ ਸਾਨੂੰ ਕਾਇਲ ਕਰੇਗਾ. ਉਹ ਸਾਡੇ ਜੀਵਨ ਦੇ ਵਿਚ ਬੇਚੈਨੀ ਲੈ ਕੇ ਆਵੇਗਾ. ਅਤੇ ਅਸੀਂ ਜਾਣਗੇ ਕਿ ਅਸੀਂ ਗਲਤ ਹਾਂ.ਜੋ ਆਦਮੀ ਦਾਉਦ ਨੇ ਬੇਥਸ੍ਬਾ ਨੂੰ ਪੁਛਣ ਵਾਸਤੇ ਉਨ੍ਹਾਂ ਦਾਉਦ ਨੂੰ ਪੁਛਿਆ, “ਕੀ ਇਹ ਬੇਥਸ੍ਬਾ ਨਹੀ ਹੈ, ਅਲਾਮ ਦੀ ਧੀ ਅਤੇ ਹਿੱਤੀ ਉਰਿਯਾਹ ਦੀ ਪਤਨੀ?” ਇਹ ਪਵਿੱਤਰ ਆਤਮਾ ਸੀ ਜੋ ਕਿ ਦਾਉਦ ਦੇ ਦਿਲ ਨੂੰ ਫਿਰ ਤੋਂ ਕਾਇਲ ਕਰ ਰਿਹਾ ਸੀ. ਪਰ ਉਸ ਨੇ ਨਹੀ ਸੁਣਿਆ. ਜੇਕਰ ਅਸੀਂ ਪਾਪ ਦੇ ਉੱਪਰ ਜਿੱਤ ਪਾਉਣੀ ਹੈ ਤਾਂ ਸਾਨੂੰ ਸਿਖਣਾ ਪਵੇਗਾ ਕਿ ਅਸੀਂ ਕਿਵੇਂ ਪ੍ਰਭੁ ਦੀ ਆਵਾਜ ਨੂੰ ਸੁਨ ਕੇ ਉਸਦਾ ਹੁਕਮ ਮੰਨਾਗੇ.
ਮੇਰੀ ਚਾਹਤ ਸਿਰਫ ਇਹ ਨਹੀ ਹੈ ਕਿ ਮੈਂ ਮਸੀਹ ਦੇ ਨਾਲ ਆਪਣੇ ਸਫਰ ਨੂੰ ਸ਼ੁਰੂ ਕਰਾਂ, ਪਰ ਮੈਂ ਇਸਦੀ ਸਮਾਪਤੀ ਵੀ ਵਧੀਆ ਢੰਗ ਦੇ ਨਾਲ ਕਰਨਾ ਚਾਹੁੰਦਾ ਹਾਂ. ਇਹ ਉਨ੍ਹਾਂ ਚੋਣਾਂ ਦੇ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ ਜੋ ਮੈਂ ਕਰਦਾ ਹਾਂ.
1 ਕੁਰਿੰਥੀਆਂ ਨੂੰ 10:1-13
1 ਪੌਲੁਸ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਯਿਸੂ ਮਸੀਹ ਦਾ ਰਸੂਲ ਚੁਣਿਆ ਗਿਆ ਹੈ। ਮੈਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੁਣਿਆ ਗਿਆ ਹੈ। ਸਾਡੇ ਭਰਾ ਸੋਸਥਨੇਸ ਵੱਲੋਂ ਵੀ ਸ਼ੁਭਕਾਮਨਾਵਾਂ। 2 ਮੈਂ ਇਹ ਪੱਤਰ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਉਨ੍ਹਾਂ ਨੂੰ ਲਿਖ ਰਿਹਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਬਣਾਏ ਗਏ ਹਨ। ਤੁਹਾਨੂੰ ਪਰਮੇਸ਼ੁਰ ਦੇ ਪਵਿੱਤਰ ਲੋਕ ਸੱਦਿਆ ਜਾਂਦਾ ਹੈ। ਤੁਹਾਨੂੰ ਹਰ ਜਗ਼੍ਹਾ ਉਨ੍ਹਾਂ ਸਮੂਹ ਲੋਕਾਂ ਸਮੇਤ ਬੁਲਾਇਆ ਜਾਂਦਾ ਹੈ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਉਨ੍ਹਾਂ ਦਾ ਪ੍ਰਭੂ ਹੈ ਅਤੇ ਸਾਡਾ ਵੀ।3 ਤੁਸੀਂ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ। ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ 4 ਮੈਂ ਤੁਹਾਡੇ ਵਾਸਤੇ, ਪਰਮੇਸ਼ੁਰ ਦਾ ਉਸ ਕਿਰਪਾ ਲਈ ਹਮੇਸ਼ਾ ਧੰਨਵਾਦ ਕਰਦਾ ਹਾਂ ਜੋ ਮਸੀਹ ਯਿਸੂ ਰਾਹੀਂ ਤੁਹਾਨੂੰ ਦਿੱਤੀ ਗਈ ਹੈ। 5 ਯਿਸੂ ਰਾਹੀਂ ਤੁਸੀਂ ਹਰ ਤਰ੍ਹਾਂ ਨਾਲ ਸੁਭਾਗੇ ਹੋ। ਤੁਹਾਨੂੰ ਆਪਣੇ ਹਰ ਬਚਨ ਅਤੇ ਹਰ ਤਰ੍ਹਾਂ ਦੇ ਗਿਆਨ ਵਿੱਚ ਅਸੀਸ ਦਿੱਤੀ ਗਈ ਹੈ। 6 ਮਸੀਹ ਬਾਰੇ ਸੱਚ ਤੁਹਾਡੇ ਵਿੱਚਕਾਰ ਦ੍ਰਿੜਤਾ ਨਾਲ ਕਾਇਮ ਹੈ। 7 ਇਸੇ ਲਈ, ਤੁਸੀਂ ਪਰਮੇਸ਼ੁਰ ਵੱਲੋਂ ਹਰ ਤਰ੍ਹਾਂ ਦੀ ਦਾਤ ਪ੍ਰਾਪਤ ਕੀਤੀ ਹੈ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਉਡੀਕਵਾਨ ਹੋ। 8 ਯਿਸੂ ਤੁਹਾਨੂੰ ਅੰਤ ਤੀਕ ਦ੍ਰਿੜਤਾ ਨਾਮ ਕਾਇਮ ਰੱਖੇਗਾ। ਤਾਂ ਜੋ ਤੁਹਾਡੇ ਉੱਪਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਦਿਨ ਕੋਈ ਦੋਸ਼ ਨਹੀਂ ਹੋਵੇਗਾ। 9 ਪਰਮੇਸ਼ੁਰ ਵਫ਼ਾਦਾਰ ਹੈ। ਉਸ ਨੇ ਤੁਹਾਨੂੰ ਯਿਸੂ ਮਸੀਹ, ਅਪਣੇ ਪੁੱਤਰ ਅਤੇ ਸਾਡੇ ਪ੍ਰਭੂ ਨਾਲ ਸਾਂਝੀਵਾਲ ਹੋਕੇ ਜਿਉਣ ਲਈ ਚੁਣਿਆ ਹੈ। 10 ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਸਹਿਮਤੀ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਬਟਵਾਰਾ ਨਾ ਹੋਵੇ। ਤੁਹਾਡੇ ਕੋਲ ਇੱਕੋ ਤਰ੍ਹਾਂ ਦੀ ਸੋਚ ਅਤੇ ਇੱਕੋ ਹੀ ਮਕਸਦ ਹੋਣੇ ਚਾਹੀਦੇ ਹਨ। 11 ਮੇਰੇ ਭਰਾਵੋ ਅਤੇ ਭੈਣੋ ਮੈਨੂੰ ਕਲੋਏ ਦੇ ਪਰਿਵਾਰ ਦੇ ਕੁਝ ਲੋਕਾਂ ਨੇ ਦੱਸਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਅੰਦਰ ਕੁਝ ਝਗੜ੍ਹੇ ਹਨ। 12 ਮੇਰਾ ਆਖਣ ਦਾ ਭਾਵ ਇਹ ਹੈ; ਤੁਹਾਡੇ ਵਿੱਚੋਂ ਇੱਕ ਆਖਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ;” ਦੂਸਰਾ ਆਖਦਾ ਹੈ, “ਮੈਂ ਅਪੁੱਲੋਸ ਦਾ ਚੇਲਾ ਹਾਂ;” ਹੋਰ ਕੋਈ ਆਖਦਾ ਹੈ, “ਮੈਂ ਪਤਰਸ ਦਾ ਚੇਲਾ ਹਾਂ;” ਅਤੇ ਕੋਈ-ਕੋਈ ਵਿਅਕਤੀ ਆਖਦਾ ਹੈ, “ਮੈਂ ਯਿਸੂ ਮਸੀਹ ਦਾ ਚੇਲਾ ਹਾਂ।” 13 ਮਸੀਹ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਨਹੀਂ ਜਾ ਸੱਕਦਾ। ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਟੰਗਿਆ ਗਿਆ ਸੀ? ਨਹੀਂ। ਕੀ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ। ਨਹੀਂ,
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
