ਰੋਜਾਨਾਂ ਦਾ ਭਗਤੀ ਦਾ ਵੀਡੀਓ
ਖੂੰਜੇ ਦਾ ਪਥਰ
“ ਇਸ ਲੈ ਹੁਣ ਤੁਸੀਂ ਵਿਦੇਸ਼ੀ ਅਤੇ ਮੁਸਾਫਰ ਨਹੀ ਰਹੇ, ਪ੍ਰੰਤੂ ਪਵਿੱਤਰ ਲੋਕਾਂ ਦੇ ਨਾਲ ਸਵਦੇਸ਼ੀ ਅਤੇ ਪ੍ਰਮੇਸ਼ਰ ਦੇ ਘਰਾਨੇ ਦੇ ਹੋ ਗਏ. ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਦੇ ਉੱਪਰ ਜਿਸਦੇ ਖੂੰਜੇ ਦਾ ਪਥਰ ਮਸੀਹ ਯੀਸ਼ੁ ਖੁਦ ਹੈ, ਬਣਾਏ ਗਏ ਹੋ.” (ਅਫ ੨:੧੯-੨੦)
ਪ੍ਰਮੇਸ਼ਰ ਮੇਰੇ ਜੀਵਨ ਦੇ ਵਿਚ ਬਹੁਤ ਅਲੱਗ ਅਲੱਗ ਤਰੀਕੇ ਦੇ ਨਾਲ ਭਲਾ ਰਿਹਾ ਹੈ. ਇੱਕ ਸਭ ਤੋਂ ਵੱਡੀ ਬਰਕਤ ਉਸ ਨੇ ਮੈਨੂੰ ਦਿੱਤੀ ਹੈ ਅਤੇ ਉਹ ਹੈ ਦੋਸਤੀ ਦੀ. ਉਸਨੇ ਮੈਨੂੰ ਪੂਰੀ ਦੁਨੀਆਂ ਵਿਚ ਮਿੱਤਰ ਦਿੱਤੇ ਹਨ. ਉਨ੍ਹਾਂ ਵਿਚੋਂ ਇੱਕ ਮਿੱਤਰ ਬ੍ਰਾਜੀਲ ਦੇ ਵਿਚ ਮਿਸ਼ਨਰੀ ਹੈ ਅਤੇ ਪ੍ਰਮੇਸ਼ਰ ਨੇ ਉਸ ਨੂੰ ਉਸ ਥਾਂ ਤੇ ਬਹੁਤ ਹੀ ਸਮਰਥੀ ਢੰਗ ਦੇ ਨਾਲ ਵਰਤਿਆ ਹੈ. ਵੇਡ ਐਕਿਨਸ ਅਤੇ ਉਸਦੇ ਪਰਿਵਾਰ ਨੇ ਅਮਰੀਕਾ ਦੇ ਸੁਖ ਸੁਵਿਧਾਵਾਂ ਨੂੰ ਤਿਆਗ ਦਿੱਤਾ, ਕਿਉਂਕਿ ਉਹ ਬ੍ਰਾਜੀਲ ਦੇ ਲੋਕਾਂ ਨੂੰ ਪਿਆਰ ਕਰਦੇ ਸਨ.
ਵੇਡ ਇੱਕ ਮਹਾਨ ਖੁਸ਼ਖਬਰੀ ਦਾ ਵਿਅਕਤੀਗਤ ਪ੍ਰਚਾਰਕ ਹੈ ਅਤੇ ਕਲੀਸਿਯਾ ਨੂੰ ਸਥਾਪਿਤ ਕਰਨ ਵਾਲਾ ਹੈ ਜਿਸ ਨੂੰ ਮੈਂ ਕਦੇ ਵੀ ਮਿਲਿਆ ਹਾਂ. ਉਸ ਨੇ ਇੱਕ ਲਹਿਰ ਸ਼ੁਰੂ ਕੀਤੀ ਜਿਸ ਨੂੰ “ਖੁਸ਼ਖਬਰੀ ਦੀ ਨੀਂਹ” ਦੇ ਨਾਮ ਨਾਲ ਜਾਣਿਆ ਜਾਂਦਾ ਹੈ. ਉਸ ਨੇ ਇਹ ਬ੍ਰਾਜੀਲ ਵਿਚ ਸ਼ੁਰੂ ਕੀਤਾ ਤੇ ਇਸਦੇ ਨਤੀਜੇ ਸਰੂਪ ਸੈਕੜੇਂ ਕਲੀਸੀਆਵਾਂ ਦਾ ਗਠਨ ਹੋਇਆ. ਇੱਕ ਦਿਨ ਵੇਡ ਕਾਨਫਰੰਸ ਤੋਂ ਬਾਅਦ ਘਰ ਆਇਆ. ਉਸ ਦਾ ਪੁੱਤਰ ਉਸ ਕੋਲ ਦੋੜਦਾ ਹੋਇਆ ਆਇਆ ਅਤੇ ਕਹਿਣ ਲੱਗਾ, “ਡੈਡੀ ਜਲਦੀ ਕਰੋ. ਮੰਮੀ ਨੂੰ ਕੁਝ ਹੋ ਗਿਆ!” ਵੇਡ ਉਸੇ ਵੇਲੇ ਘਰ ਦੇ ਅੰਦਰ ਦੋੜ ਕੇ ਗਿਆ ਅਤੇ ਉਸ ਨੇ ਵੇਖਿਆ ਕਿ ਉਸਦੀ ਪਤਨੀ ਸ਼ੈਰੀ ਫਰਸ਼ ਤੇ ਪਾਈ ਹੋਈ ਸੀ. ਅਤੇ ਉਸ ਮਰੀ ਹੋਈ ਸੀ. ਉਹ ਕਿਸੇ ਬਿਮਾਰੀ ਦੇ ਨਾਲ ਸੰਘਰਸ ਕਰ ਰਹੀ ਸੀਸ ਅਤੇ ਅਖੀਰ ਵਿਚ ਉਸ ਬਿਮਾਰੀ ਨੇ ਉਸ ਤੇ ਜਿੱਤ ਪਾ ਲਈ.
ਵੇਡ ਪ੍ਰੇਸ਼ਾਨ ਹੋ ਗਿਆ. ਉਹ ਪ੍ਰਮੇਸ਼ਰ ਨੂੰ ਪਿਆਰ ਕਰਦਾ ਸੀ. ਉਹ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ. ਉਹ ਆਪਣੀ ਪਤਨੀ ਸ਼ੈਰੀ ਨੂੰ ਬਹੁਤ ਹੀ ਪਿਆਰ ਕਰਦਾ ਸੀ. ਉਸ ਦੀ ਲਾਸ਼ ਨੂੰ ਅਮਰੀਕਾ ਲਿਆਂਦਾ ਗਿਆ, ਅਤੇ ਮੇਰੇ ਕੋਲ ਇਹ ਸੁਭਾਗ ਸੀ ਕਿ ਮੈਂ ਉਸਦੇ ਜਨਾਜੇ ਵਿਚ ਪ੍ਰਚਾਰ ਕਰ ਪਾਇਆ. ਵੇਡ ਨੇ ਮੈਨੂੰ ਦਸਿਆ ਕਿ ਸ਼ੈਰੀ ਦੀ ਮੌਤ ਤੋਂ ਤੁਰੰਤ ਬਾਅਦ ਵਿਚ ਕੀ ਹੋਇਆ.
“ਜਦ ਸ਼ੈਰੀ ਦੀ ਮੌਤ ਹੋ ਗਈ. ਇਸ ਤਰਾਂ ਲੱਗ ਰਿਹਾ ਸੀ ਕਿ ਮੈਂ ਕਿਸੇ ਗਹਿਰੀ ਹਨ੍ਹੇਰੀ ਸੁਰੰਗ ਦੇ ਵਿਚ ਸੀ.” ਉਸ ਨੇ ਦਸਿਆ “ਜਿਨ੍ਹਾਂ ਜਿਆਦਾ ਮੈਂ ਉਸ ਦੇ ਵਿਚ ਗਿਆ ਉਨ੍ਹਾਂ ਹੀ ਜਿਆਦਾ ਇਹ ਹਨ੍ਹੇਰੀ ਹੋ ਗਈ. ਜਿੰਦਗੀ ਬਹੁਤ ਹੀ ਆਸ ਰਹਿਤ ਲੱਗ ਰਹੀ ਸੀ. ਫਿਰ ਮੈਂ ਉਸ ਸੁਰੰਗ ਦੇ ਵਿਚ ਗਿਆ ਅਤੇ ਉਸ ਸੁਰੰਗ ਦੇ ਹੇਠ ਚਟਾਨ ਸੀ. ਉਸ ਚਟਾਨ ਨੇ ਮੈਨੂੰ ਹਨੇਰੇ ਵਿਚੋਂ ਉੱਪਰ ਉਠਾਉਣਾ ਸ਼ੁਰੂ ਕੀਤਾਅਤੇ ਉਸ ਧੁੰਦ ਨੂੰ ਜਿਸ ਨੂੰ ਮੈਂ ਮਹਿਸੂਸ ਕਰ ਰਿਹਾ ਸੀ. ਅਤੇ ਉਹ ਚਟਾਨ ਸੀ ਅਤੇ ਉਹ ਹੈ ਯੀਸ਼ੁ ਮਸੀਹ”
ਵੇਡ ਮਸੀਹ ਦੇ ਲਈ ਕਈ ਸਾਲਾਂ ਤੋਂ ਮਸੀਹ ਵਾਸਤੇ ਅੱਗ ਦੀ ਚਿੰਗਾਰੀ ਹੈ. ਪਰ ਇਸ ਗੱਲ ਨੇ ਉਸ ਨੂੰ ਜੀਵਨ ਦੇ ਦੁਖਾਂ ਅਤੇ ਚੋਟਾਂ ਤੋਂ ਦੂਰ ਨਹੀ ਕੀਤਾ. ਜ੍ਦੁਖ ਹਰ ਇੱਕ ਮਸੀਹੀ ਵਿਅਕਤੀ ਦੇ ਜੀਵਨ ਦੇ ਅਨੁਭਵ ਦਾ ਹਿੱਸਾ ਹਨ. ਪਰ ਜੋ ਵਿਅਕਤੀ ਇਸ ਦੁਰਘਟਨਾ ਦੇ ਵਿਚ ਪੈ ਜਾਂਦਾ ਹੈ ਉਸ ਲਈ ਇੱਕ ਅਨੋਖੀ ਖਬਰ ਵੀ ਹੈ. ਇੱਕ ਚਟਾਨ ਹੈ ਅਤੇ ਉਹ ਚਟਾਨ ਹੈ ਯੀਸ਼ੁ ਮਸੀਹ. ਉਹ ਸਾਡੇ ਜੀਵਨ ਅਤੇ ਸਾਡੀਆਂ ਕ੍ਲਿਸਿਆਂ ਦੀ ਨੇਂਹ ਹੈ. ਉਸ ਵਾਸਤੇ ਕੋਈ ਦੁਰਘਟਨਾ ਇਨ੍ਹੀ ਵੱਡੀ ਨਹੀ ਹੁੰਦੀ ਹਿਆ ਅਤੇ ਨਾ ਹੀ ਕੋਈ ਤੁਫਾਨ ਉਸ ਵਾਸਤੇ ਖਤਰਨਾਕ ਨਹੀ ਹੁੰਦਾ ਹੈ. ਉਹ ਸਾਡੇ ਜੀਵਨ ਦੀ ਸੁਰਖਿਅਤ ਨੀਂਹ ਹੈ ਅਤੇ ਅਸੀਂ ਆਪਣੇ ਜੀਵਨ ਨੂੰ ਮਸੀਹ ਤੇ ਬਣਾ ਸਕਦੇ ਹਾਂ. ਜਦ ਅਸੀਂ ਆਪਣੇ ਜੀਵਨ ਨੂੰ ਮਸੀਹ ਤੇ ਬਣਾਉਂਦੇ ਹਾਂ, ਤਾਂ ਅਸੀਂ ਇਸ ਗੱਲ ਦਾ ਯਕੀਨ ਬਣਾ ਸਕਦੇ ਹਾਂ ਕਿ ਅਖੀਰ ਵਿਚ ਸਾਡੇ ਕੋਲ ਜਿੱਤ ਹੈ. ਭਾਵੇਂ ਇਹ ਮੌਤ ਹੋਵੇ ਅਤੇ ਭਾਵੇਂ ਇਹ ਜੀਵਨ.
ਪੋਲੁਸ ਅਤੇ ਪਤਰਸ ਦੋਵਾਂ ਨੇ ਇਸ ਸਚਾਈ ਨੂੰ ਸਮਝਿਆ. ਉਨ੍ਹਾਂ ਨੇ ਲਿਖਿਆ ਕਿ ਮਸੀਹ ਖੂੰਜੇ ਦੇ ਸਿਰੇ ਦਾ ਪਥਰ ਹੈ. ਇਹ ਸਾਡੀ ਪਦਵੀ ਨੂੰ ਵੀ ਵਿਖਾਉਂਦਾ ਹੈ ਕਿ ਅਸੀਂ ਵੀ ਉਸ ਮੰਦਰ ਦੇ ਖੂੰਜੇ ਦੇ ਪਥਰ ਦੇ ਹਿੱਸੇ ਹਨਨ. ਪੋਲੁਸ ਲਿਖਦਾ ਹੈ ਕਿ ਅਸੀਂ ਉਸ ਖੂੰਜੇ ਦੇ ਪਥਰ ਤੇ ਬਣ ਰਹੇ ਹਾਂ. ਅਤੇ ਅਸੀਂ ਉਸ ਖੂੰਜੇ ਦੇ ਪਥਰ ਦੇ ਦੁਆਰਾ ਬਚਾਏ ਜਾ ਰਹੇ ਹਾਂ. ਪਹਿਲੀ ਸਦੀ ਦੀਆਂ ਦੀਵਾਰਾਂ ਅਤੇ ਇਮਾਰਤਾ ਦੇ ਲਈ ਨੀਂਹ ਦੇ ਵਾਸਤੇ ਖੂੰਜੇ ਦਾ ਪਥਰ ਰਖਿਆ ਜਾਂਦਾ ਸੀ. ਅਤੇ ਉਹ ਸਹੀ ਸਨ, ਪਤਰਸ ਅਤੇ ਪੋਲੁਸ ਦੋਵੇਂ ਮਸੀਹ ਦੇ ਉੱਪਰ ਵਿਸ਼ਵਾਸ ਦੇ ਕਾਰਨ ਸ਼ਹੀਦ ਕੀਤੇ ਗਏ.
ਪਰ ਮੌਤ ਪਹਿਲੀ ਸਦੀ ਵਿਚ ਪ੍ਰਮੇਸ਼ਰ ਦੇ ਕੰਮ ਨੂੰ ਨਹੀ ਰੋਕ ਸਕੀ. ਹਾਂ ਪੋਲੁਸ ਸ਼ਾਇਦ ਸਭ ਤੋਂ ਮਹਾਨ ਮਿਸ਼ਨਰੀ ਸੀ ਜੋ ਇਸ ਧਰਤੀ ਤੇ ਪੈਦਾ ਹੋਇਆ. ਪਤਰਸ ਪ੍ਰਮੇਸ਼ਰ ਦਾ ਜਨ ਸੀ ਪੰਤੇਕੁਟ੍ਸ ਦੇ ਦਿਨ. ਪਰ ਉਹ ਕਲੀਸਿਯਾ ਦੇ ਨੀਂਹ ਦੇ ਪਥਰ ਨਹੀ ਸਨ. ਯੀਸ਼ੁ ਸੀ ਅਤੇ ਉਹ ਹਮੇਸ਼ਾਂ ਹੀ ਖੂੰਜੇ ਦੇ ਸਿਰੇ ਦਾ ਪਥਰ ਰਹੇਗਾ. ਸੈਤਾਨ ਕਲੀਸਿਯਾ ਦੇ ਆਗੂਆਂ ਨੂੰ ਮਾਰ ਸਕਦਾ ਹੈ, ਪਰ ਉਹ ਕਲੀਸਿਯਾ ਨੂੰ ਨਾਸ਼ ਨਹੀ ਕਰ ਸਕਦਾ. ਕਿਉਂਕਿ ਕਲੀਸਿਯਾ ਇੱਕ ਨਾ ਹਿਲਾਏ ਜਾ ਸਕਣ ਵਾਲੇ ਖੂੰਜੇ ਦੇ ਪਥਰ ਤੇ ਬਾਨੀ ਹੈ ਅਤੇ ਉਹ ਹੈ ਯੀਸ਼ੁ. ਮਸੀਹ ਜੀ ਉਠਿਆ ਹੈ ਅਤੇ ਜੀ ਉਥੇ ਮਸੀਹ ਵਾਸਤੇ ਕੁਝ ਵੀ ਕਠਿਨ ਨਹੀ ਹੈ.
ਵੇਡ ਐਕਿਨਸ ਨੇ ਮਸੀਹ ਨੂੰ ਖੂੰਜੇ ਦੇ ਸਿਰੇ ਦੇ ਪਥਰ ਦੇ ਤੌਰ ਤੇ ਜਾਣਿਆ. ਅਤੇ ਉਹ ਜੀਵਨ ਦੇ ਇੱਕ ਬਹੁਤ ਹੀ ਵੱਡੇ ਤੁਫਾਨ ਦਾ ਸਾਹਮਣਾ ਕਰ ਸਕਿਆ. ਕੋਈ ਵੀ ਏਡਾ ਵੱਡਾ ਤੁਫਾਨ ਨਹੀ ਹੈ ਜੋ ਕਿ ਤੁਹਾਨੂੰ ਨਾਸ਼ ਕਰ ਸਕਦਾ ਹੈ ਜੇਕਰ ਤੁਹਾਡਾ ਜੀਵਨ ਖੂੰਜੇ ਦੇ ਸਿਰੇ ਦੇ ਪਥਰ ਤੇ ਬਣਿਆ ਹੋਇਆ ਹੈ, ਵੈਰੀ ਦੀਆਂ ਹਨੇਰੀਆਂ ਤੁਹਾਡੇ ਰਾਹ ਤੇ ਵਗ ਸਕਦੀਆਂ ਹਨ. ਸ਼ਾਇਦ ਸਮਸਿਆਵਾਂ ਦੀ ਬਾਰਿਸ਼ ਤੁਹਾਡੇ ਜੀਵਨ ਵਿਚ ਆ ਜਾਵੇ. ਸ਼ਾਇਦ ਜੀਵਨ ਦੇ ਵਿਚ ਇੱਕ ਵੱਡਾ ਹੜ ਆ ਜਾਵੇ. ਪਰ ਜੜ ਤੁਹਾਡਾ ਜੀਵਨ ਖੂੰਜੇ ਦੇ ਸਿਰੇ ਦੇ ਪਥਰ ਤੇ ਬਣਿਆ ਹੈ ਤਾਂ ਤੁਸੀਂ ਤੁਫਾਨ ਦੇ ਵਿਚਕਾਰ ਖੜੇ ਹੋ ਸਕਦੇ ਹੋ. ਅਤੇ ਵੇਡ ਐਕਿਨਸ ਦੀ ਤਰਾਂ ਇਹ ਖੂੰਜੇ ਦੇ ਸਿਰੇ ਦਾ ਪਥਰ ਤੁਹਾਡੀ ਨਿਰਾਸ਼ਾ ਨੂੰ ਵੀ ਜਿੱਤ ਵਿਚ ਬਦਲ ਜਾਵੇਗੀ.
ਅਫ਼ਸੀਆਂ ਨੂੰ2:19-22
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
