ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਮ੍ਕਦੇਸ਼ (ਪ੍ਰਮੇਸ਼ਰ ਸਾਡਾ ਪਵਿੱਤਰ ਕਰਨ ਵਾਲਾ)
ਆਪਣੇ ਆਪ ਨੂੰ ਸਾਫ਼ ਕਰੋ ਅਤੇ ਪਵਿੱਤਰ ਹੋ ਜਾਓ। ਕਿਉਂਕਿ ਮੈਂ ਤੁਹਾਡਾ ਪ੍ਰਭੂ ਪ੍ਰਮੇਸ਼ਰ ਪਵਿੱਤਰ ਹਾਂ। ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਦੇ ਪਿਛੇ ਚੱਲੋ। ਮੈਂ ਉਹ ਪ੍ਰਮੇਸ਼ਰ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ। ( ਲੇਵਿਆਂ ੨੦:੭-੮ ਨਵਾਂ ਸੰਸਕਰਣ)
ਸੰਸਾਰ ਅਕਸਰ ਹੀਸੁੰਦਰਤਾ ਨੂੰ ਜਵਾਨੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਇਹ ਪਤਲੇ ਹੋਣਾ, ਅਤੇ ਸਰੀਰ ਬਹੁਤ ਹੀਫਿੱਟ ਹੋਣਾ ਕੁਝ ਇਹੋ ਜਿਹੀਆਂ ਚੀਜਾਂ ਹਨ ਜੋ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਖਿਚਦੀਆਂ ਹਨ। ਪਰ ਇੱਕ ਬਹੁਤ ਹੀਸੁੰਦਰ ਵਿਅਕਤੀ ਜਿਸ ਨੂੰ ਮੈਂ ਮਿਲਿਆ, ਉਹ ੯੦ ਸਾਲ ਦਾ ਵਿਅਕਤੀ ਸੀ, ਅਤੇ ਉਹ ਮੌਤ ਤੋਂ ਕੁਝ ਮਹੀਨੇ ਦੂਰ ਸੀ। ਡਾਕਟਰ ਫਰੈਂਕ ਲ੍ਬਾਕ ਲੋਕਾਂ ਨੂੰ ਲਿਖਣ ਅਤੇ ਪੜਨ ਦੇ ਤਰੀਕੇ ਸਿਖਾਉਣ ਲਈ ਮਸਹੂਰ ਸੀ, ਅੱਜ ਵੀ ਉਸਦੇ ਸਾਖਰਤਾ ਦੇ ਤਰੀਕੇ ਪੂਰੀ ਦੁਨੀਆਂ ਵਿਚ ਇਸਤੇਮਾਲ ਕੀਤੇ ਜਾਦੇ ਹਨ।
ਡਾਕਟਰ ਲ੍ਬਾਕ ਇੱਕ ਬਹੁਤ ਹੀਵਚਿਤਰ ਮਿਸ਼ਨਰੀ ਸੀ। ਉਹ ਪ੍ਰਾਥਨਾ ਕਰਨ ਵਾਲਾ ਵਿਅਕਤੀ ਸੀ। ਉਸਨੇ ਆਪਣੇ ਜੀਵਨ ਦੇ ਕੁਝ ਆਖਰੀ ਸਾਲ ਐਸਬਰੀ ਕਾਲਜ ਅਤੇ ਸੈਮੀਨਰੀ ਵਿਚ ਪੜਾਉਣ ਤੇ ਬਿਤਾਏ। ਇਹ ਉਹ ਜਗ੍ਹਾ ਸੀ ਜਿਥੇ ਮੈਂ ਇਸ ਆਤਮਿਕ ਯੋਧੇ ਨੂੰ ਮਿਲਿਆ। ੧੯੭੦ ਦੇ ਵਿਚ ਉਸ ਕਾਲਜ ਵਿਚ ਇੱਕ ਬੇਦਾਰੀ ਆਯੀ ਸੀ। ਕੁਝ ਹਫਤੇ ਬਾਅਦ ਮੈਨੂੰ ਮੌਕਾ ਮਿਲਿਆ ਕਿ ਮੈਂ ਵਿਦਿਆਰਥੀਆਂ ਨਾਲ ਗੱਲ ਕਰ ਸਕਿਆ। ਇਹ ਪ੍ਰਮੇਸ਼ਰ ਦਾ ਬਹੁਤ ਹੀਅਨੋਖਾ ਚਲਣ ਸੀ ਜਿਸ ਨੂੰ ਮੈਂ ਆਪਣੇ ਜੀਵਨ ਵਿਚ ਕਦੇ ਵੀ ਅਨੁਭਵ ਕੀਤਾ ਸੀ। ਇੱਕ ਬੰਦਗੀ ਦੀ ਸਭਾ ਜੋ ਕਿ ੩੦ ਮਿੰਟਾਂ ਵਿਚ ਖਤਮ ਹੋਣੀ ਚਾਹੀਦੀ ਸੀ ਉਹ ੭ ਦਿਨ ਅਤੇ ੭ ਰਾਤਾਂ ਤੱਕ ਚਲਦੀ ਰਹੀ ਅਤੇ ਉਹ ਵੀ ਬਿਨ੍ਹਾਂ ਕਿਸੇ ਰੁਕਾਵਟ ਦੇ। ਇਹ ਉਹ ਈਸ਼ਵਰੀ ਪਲ ਸੀ ਜਦ ਪ੍ਰਮੇਸ਼ਰ ਨੇ ਮਸੀਹੀ ਕਾਲਜ ਦੇ ਵਿਚ ਜੁਮ੍ਬਸ ਕੀਤੀ ਸੀ।
ਜਦ ਮੈਂ ਐਸਬਰੀ ਵਿਚ ਆਇਆ। ਮੈਂ ਇਸ ਪ੍ਰਮੇਸ਼ਰ ਦੇ ਭਗਤ ਦੇ ਚਰਨੀ ਬੈਠ ਗਿਆ। ਉਸ ਨੇ ਮੈਨੂੰ ਦਸਿਆ, “ ਮੈਂ ਇਸ ਦਿਨ ਨੂੰ ਵੇਖਣ ਲਈ ਤਰਸ ਰਿਹਾ ਸੀ ਅਤੇ ਪ੍ਰਮੇਸ਼ਰ ਵਫਾਦਾਰ ਰਿਹਾ ਕਿ ਉਸਨੇ ਮੈਨੂੰ ਆਪਣੇ ਆਤਮਾ ਦੇ ਇਸ ਚਲਣ ਦੇ ਦਰਸ਼ਨ ਕਰਵਾਏ। ਹੁਣ ਮੈਂ ਘਰ ਜਾਣ ਲਈ ਤਿਆਰ ਹਾਂ” ਕੁਝ ਮਹੀਨਿਆਂ ਬਾਅਦ, ਡਾਕਟਰ ਲ੍ਬਾਕ ਦਾ ਦੇਹਾਂਤ ਹੋ ਗਿਆ ਅਤੇ ਉਹ ਪ੍ਰਮੇਸ਼ਰ ਦੀ ਹਜੂਰੀ ਵਿਚ ਚਲਾ ਗਿਆ।
ਪਰ ਉਸਦੀ ਜਿੰਦਗੀ ਦੀ ਇੱਕ ਖੁਸਬੂ ਹੈ ਜੋ ਅੱਜ ਵੀ ਮੇਰੇ ਨਾਲ ਹੈ। ਇਹ ਉਸ ਵਿਅਕਤੀ ਦੀ ਖੁਸਬੂ ਹੈ ਜੋ ਯਿਸ਼ੂ ਵਰਗਾ ਸੀ। ਉਸਦਾ ਸੁਭਾਅ, ਉਸਦਾ ਵਿਸ਼ਵਾਸ, ਉਸਦਾ ਸਮਰਪਣ ਯਿਸ਼ੂ ਦੇ ਵੱਲ ਇਸ਼ਾਰਾ ਕਰਦਾ ਹੈ। ਮੈਂ ਯਿਸ਼ੂ ਨੂੰ ਇਸ ਵਿਅਕਤੀ ਦੇ ਅੰਦਰ ਵੇਖਿਆ, ਉਹ ਪ੍ਰਮੇਸ਼ਰ ਨੂੰ ਯਹੋਵਾਹ ਮ੍ਕਦੇਸ਼ ਦੇ ਤੌਰ ਤੇ ਜਾਣ ਗਿਆ ਸੀ। ਪ੍ਰਮੇਸ਼ਰ ਜੋ ਪਵਿੱਤਰ ਕਰਨ ਵਾਲਾ ਹੈ।
ਸਾਫ਼ ਕਰਨਾ ਸ਼ਬਦ ਬਾਈਬਲ ਦੇ ਵਿਚ “ਪਵਿੱਤਰ” ਸ਼ਬਦ ਦੇ ਨਾਲ ਦਾ ਹੈ। ਇਸਦਾ ਅਰਥ ਹੈ ਅਲਗ ਹੋ ਜਾਣਾ। ਪ੍ਰਮੇਸ਼ਰ ਪਵਿੱਤਰ ਹੈ, ਪ੍ਰਮੇਸ਼ਰ ਅੱਲਗ ਹੈ। ਕਿਉਂਕਿ ਉਸਦੇ ਵਰਗਾ ਕੋਈ ਹੋਰ ਹੈ ਹੀਨਹੀ ਹੈ। ਉਹ ਸ੍ਰਿਸ਼ਟੀ ਕਰਤਾ ਹੈ। ਅਤੇ ਅਸੀਂ ਸ੍ਰਿਸ਼ਟੀ ਹਾਂ। ਉਹ ਪੂਰਨ ਸ਼ਿਧਤਾ ਹੈ ਅਤੇ ਮਨੁਖ ਜਾਤੀ ਅਸੁਧ ਹੈ। ਉਹ ਪਵਿੱਤਰ ਹੈ। ਪਰ ਉਹ ਪਵਿੱਤਰ ਜਨ ਵੀ ਹੈ ਜੋ ਆਪਣੇ ਲੋਕਾਂ ਨੂੰ ਪਵਿੱਤਰ ਕਰਦਾ ਹੈ। ਉਹ ਅਲਗ ਹੈ ਅਤੇ ਜਦ ਅਸੀਂ ਉਸ ਨੂੰ ਜਾਣ ਲੈਂਦੇ ਹਾਂ ਉਹ ਸਾਨੂੰ ਵੀ ਆਪਣੇ ਜਲਾਲ ਅਤੇ ਆਦਰ ਲਈ ਅਲਗ ਕਰ ਦਿੰਦਾ ਹੈ। ਉਹ ਯਹੋਵਾਹ ਮ੍ਕਦੇਸ਼ ਹੈ। ਪ੍ਰਮੇਸ਼ਰ ਜੋ ਪਵਿੱਤਰ ਕਰਦਾ ਹੈ।
ਪਹਿਲੀ ਵਾਰ ਜਦ ਪ੍ਰਮੇਸ਼ਰ ਨੇ ਇਹ ਨਾਮ ਯਹੋਵਾਹ ਮ੍ਕਦੇਸ਼ ਨੂੰ ਪ੍ਰਗਟ ਕੀਤਾ ਉਹ ਲੇਵਿਆਂ ੨੦:੭,੮ ਵਿਚ ਹੈ। ਇਸਰਾਇਲੀ ਲੋਕ ਪ੍ਰਮੇਸ਼ਰ ਨੂੰ ਯਹੋਵਾਹ ਨਿੱਸੀ ਦੇ ਤੌਰ ਤੇ ਜਾਣ ਗਏ ਸਨ ਕਿ ਪ੍ਰਮੇਸ਼ਰ ਸਾਡਾ ਝੰਡਾ ਹੈ। ਉਹ ਜਿੱਤ ਦੇ ਵਿਚ ਜਾਂਦੇ ਸਨ ਕਿਉਂਕਿ ਕੋਲ ਇੱਕ ਝੰਡਾ ਸੀ ਜਿਸਦੇ ਨਾਲ ਉ ਜਾਂਦੇ ਸਨ। ਪਰ ਪ੍ਰਮੇਸ਼ਰ ਚਾਹੁੰਦਾ ਸੀ ਕਿ ਉਨ੍ਹਾਂ ਕੋਲ ਇੱਕ ਝੰਡੇ ਤੋਂ ਵਧ ਕੇ ਹੋਵੇ। ਉਹ ਚਾਹੁੰਦਾ ਸੀ ਕਿ ਉਨ੍ਹਾਂ ਦੀ ਸੁੰਦਰਤਾ ਦੀ ਇੱਕ ਖੁਸਬੂ ਹੋਵੇ। ਸੰਖੇਪ ਵਿਚ ਉਹ ਚਾਹੁੰਦਾ ਸੀ ਕਿ ਉਹ ਪਵਿੱਤਰ ਹੋਣ ਜਿਵੇਂ ਕਿ ਉਹ ਪਵਿੱਤਰ ਹੈ।
ਪਵਿੱਤਰਤਾ ਦੀ ਇੱਕ ਖਾਸ ਸੁੰਦਰਤਾ ਹੁੰਦੀ ਹੈ। ਸਾਨੂੰ ਉਤਸਾਹਿਤ ਕੀਤਾ ਗਿਆ ਹੈ ਕਿ ਅਸੀਂ ਪ੍ਰਮੇਸ਼ਰ ਨੂੰ ਉਸਦੀ ਪਵਿਤਰਤਾ ਦੀ ਸੁੰਦਰਤਾ ਦੇ ਵਿਚ ਅਰਾਧਨਾ ਦੇਈਏ। ਪ੍ਰਮੇਸ਼ਰ ਸਾਡਾ ਪਵਿੱਤਰ ਕਰਨ ਵਾਲਾ ਹੈ। ਉਹ ਹੈ ਜੋ ਸਾਨੂੰ ਪਵਿੱਤਰ ਬਨਾਉਂਦਾ ਹੈ। ਜਦ ਮਸੀਹ ਸਾਡੇ ਦਿਲ ਵਿਚ ਆ ਜਾਂਦਾ ਹੈ। ਤਾਂ ਪਵਿਤਰਤਾ ਸਾਡੇ ਦਿਲ ਵਿਚ ਆ ਜਾਂਦੀ ਹੈ ਕਿਉਂਕਿ ਪਵਿਤਰ ਸਾਡੇ ਦਿਲ ਵਿਚ ਆ ਗਿਆ ਹੈ। ਜਿਨ੍ਹਾਂ ਜਿਆਦਾ ਅਸੀਂ ਪ੍ਰਮੇਸ਼ਰ ਨੂੰ ਯਹੋਵਾਹ ਮ੍ਕਦੇਸ਼ ਦੇ ਤੌਰ ਤੇ ਜਾਣਦੇ ਹਾਂ ਉਨ੍ਹਾਂ ਹੀਅਸੀਂ ਸੁੰਦਰ ਬਣ ਜਾਂਦੇ ਹਾਂ। ਇਸੇ ਲਈ ਦੁਨੀਆਂ ਦੇ ਸਭ ਤੋਂ ਸੁੰਦਰ ਲੋਕ ਉਹ ਹਨ ਜੋ ਮੈਸ਼ ਦੇ ਨਾਲ ਕਯੀ ਸਾਲਾਂ ਤੋਂ ਚੱਲ ਰਹੇ ਹਨ। ਜਿਵੇਂ ਉਨ੍ਹਾਂ ਨੇ ਪ੍ਰਮੇਸ਼ਰ ਨੂੰ ਯਹੋਵਾਹ ਮ੍ਕਦੇਸ਼ ਦੇ ਤੌਰ ਤੇ ਜਾਣ ਲਿਆ ਹੈ ਉਹ ਉਸਦੀ ਪਵਿਤਰਤਾ ਦੀ ਸੁੰਦਰਤਾ ਵਿਚ ਉਨ੍ਹਾਂ ਹੀਵਧ ਗਏ ਹਨ।
ਇਹ ਜਰੂਰੀ ਨਹੀ ਕਿ ਪਤਲੇ ਅਤੇ ਸੋਹਣੇ ਦਿਖਣ ਵਾਲੇ ਲੋਕ ਹੀਸੁੰਦਰ ਹਨ ਪਰ ਉਹ ਲੋਕ ਸੁੰਦਰ ਹਨ ਜੋ ਕਿ ਪਵਿੱਤਰ ਅਤੇ ਦੀਨ ਹਨ। ਇੱਕ ਵਿਅਕਤੀ ਜਾਂ ਤਾਂ ਬਜੁਰਗ ਹੋ ਕੇ ਪਾਗਲਾਂ ਦੀ ਤਰਾਂ ਬਣ ਜਾਂਦਾ ਹੈ ਜਾਂ ਫਿਰ ਉਹ ਯਿਸ਼ੂ ਵਰਗਾ ਬਣ ਜਾਂਦਾ ਹੈ।
ਚੋਣ ਤੁਹਾਡੀ ਹੈ। ਪ੍ਰਮੇਸ਼ਰ ਦੇ ਨੇੜੇ ਆਓ। ਉਸ ਨੂੰ ਯਹੋਵਾਹ ਮ੍ਕਦੇਸ਼ ਦੇ ਤੌਰ ਤੇ ਜਾਨੋ। ਜੇਕਰ ਤੁਸੀਂ ਇਹ ਕਰੋਗੇ ਤਾਂ ਤੁਸੀਂ ਸੁੰਦਰ ਵਿਅਕਤੀ ਬਣ ਜਾਓਗੇ।
ਲੇਵੀਆਂ ਦੀ ਪੋਥੀ20:7-8
7 “ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਪਵਿੱਤਰ ਹੋਵੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾ। 8 ਮੇਰੇ ਕਾਨੂੰਨਾਂ ਨੂੰ ਚੇਤੇ ਰੱਖੋ ਅਤੇ ਮੰਨੋ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
