ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ- ਆਪਣੇ ਵੈਰੀਆਂ ਨੂੰ ਪਿਆਰ ਕਰਨਾ
ਹਰ ਕੋਈ ਕਿਸੇ ਨੂੰ ਪਿਆਰ ਕਰ ਸਕਦਾ ਹੈ ਜੋ ਉਸ ਨੂੰ ਪਿਆਰ ਕਰਦਾ ਹੈ. ਕੁਝ ਲੋਕ ਹੀ ਹਨ ਜੋ ਕਿ ਕਿਸੇ ਨੂੰ ਪਿਆਰ ਕਰ ਸਕਦੇ ਹਨ ਜੋ ਕਿ ਉਨ੍ਹਾਂ ਦੇ ਨਾਲ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਜੁੜੇ ਹੋਏ ਹਨ. ਪਰ ਸਿਰਫ ਪ੍ਰਮੇਸ਼ਰ ਦੀ ਕਿਰਪਾ ਦੇ ਦੁਆਰਾ ਹੀ ਤੁਸੀਂ ਉਨ੍ਹਾਂ ਨੂੰ ਪਿਆਰ ਕਰ ਸਕਦੇ ਹੋ ਜੋ ਕਿ ਤੁਹਾਨੂੰ ਨਫਰਤ ਕਰਦੇ ਹਨ. ਪਰ ਇਹ ਯੀਸ਼ੁ ਦਾ ਸਤਰ ਸੀ. ਉਸ ਨੇ ਆਪਣੇ ਚੇਲਿਆਂ ਨੂੰ ਸਿਖਿਆ ਦਿੱਤੀ ਕਿ ਉਹ ਆਪਣੇ ਵੈਰੀਆਂ ਨੂੰ ਪਿਆਰ ਕਰਨ. ਅਤੇ ਉਨ੍ਹਾਂ ਦੇ ਲਈ ਪ੍ਰਾਥਨਾ ਕਰਨ ਜੋ ਕਿ ਉਨ੍ਹਾਂ ਨੂੰ ਸਤਾਉਂਦੇ ਹਨ. ਇਹ ਸਿਰਫ ਉਸ ਸਮੇਂ ਹੀ ਹੁੰਦਾ ਹੈ ਜਦ ਅਸੀਂ ਪ੍ਰਮੇਸ਼ਰ ਦੇ ਪਿਆਰ ਦਾ ਸਵਾਦ ਚਖਦੇ ਹਾਂ ਕਿ ਅਸੀਂ ਆਪਣੇ ਵੈਰੀਆਂ ਨੂੰ ਪਿਆਰ ਕਰ ਪਾਉਂਦੇ ਹਾਂ.
ਮੈਨੂੰ ਯਾਦ ਹੈ ਕਿ ਇੱਕ ਜਾਵਾਨ ਕਾਮਰੇਡ ਮੁੰਡੇ ਨੇ ਮੇਰੇ ਮੁੰਹ ਤੇ ਕਿਹਾ ਸੀ, “ਮੈਂ ਤੇਰੇ ਸਾਹ ਤੇਰੇ ਸੰਘ ਵਿਚੋਂ ਬਾਹਰ ਕਢ ਦਿਆਂਗਾਂ! ਮੈਂ ਤੈਨੂੰ ਨਫਰਤ ਕਰਦਾ ਹਾਂ!” ਮੈਨੂੰ ਨਹੀ ਸੀ ਪਤਾ ਕਿ ਇਸ ਗੱਲ ਡਾ ਜਵਾਬ ਮੈਂ ਕਿਵੇਂ ਦੇਵਾਂ, ਜਦ ਮੈਂ ਕਿਹਾ, “ਮੈਂ ਤੈਨੂੰ ਪਿਆਰ ਕਰਦਾ ਹਾਂ! ਅਤੇ ਮੇਰੀ ਇਹ ਪ੍ਰਾਥਨਾ ਹੈਂ ਕਿ ਜੇਕਰ ਤੂੰ ਮੈਨੂੰ ਮਾਰਦਾ ਹੈਂ ਤਾਂ ਮੇਰੇ ਲਹੂ ਦੀ ਹਰ ਬੂੰਦ ਤੈਨੂੰ ਇਹ ਯਾਦ ਕਰਾਵੇਗੀ ਕਿ ਯੀਸ਼ੁ ਨੇ ਆਪਣੇ ਲਹੂ ਨੂੰ ਸਲੀਬ ਤੋਂ ਇਸ ਲਈ ਵਹਾਇਆ ਕਿ ਉਹ ਤੇਰੇ ਪਾਪ ਮਾਫ਼ ਕਰ ਦੇਵੇ.” ਜੋ ਉਹ ਕਰ ਸਕਿਆ ਉਹ ਇਹ ਸੀ ਕਿ ਉਹ ਉਸ ਜਗ੍ਹਾ ਤੋਂ ਹੀ ਦੋੜ ਗਿਆ. ਉਸ ਨੂੰ ਨਹੀ ਸੀ ਪਤਾ ਕਿ ਇਹੋ ਜਿਹੇ ਪਿਆਰ ਦਾ ਸਾਹਮਣਾ ਕਿਵੇਂ ਕਰਨਾ ਹੈ.
ਧਰਮ ਸਾਨੂੰ ਦਸਦਾ ਹੈ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰੀਏ. ਪਰ ਸਿਰਫ ਪ੍ਰਮੇਸ਼ਰ ਦੀ ਕਿਰਪਾ ਹੀ ਸਾਨੂੰ ਇਸ ਯੋਗ ਬਣਾਉਂਦੀ ਹੈ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰੀਏ ਜੋ ਸਾਨੂੰ ਨਫਰਤ ਕਰਦੇ ਹਨ. ਦਾਉਦ ਦੇ ਕੋਲ ਬਹੁਤ ਸਾਰੇ ਕਾਰਨ ਸਨ ਕਿ ਉਹ ਮਨ ਵਿਚ ਨਫਰਤ ਅਤੇ ਕੜਵਾਹਟ ਭਰ ਲਵੇ. ਸਾਉਲ ਨੇ ਉਸ ਨੂੰ ਮਾਰਨ ਦੀ ਠਾਨੀ ਹੋਈ ਸੀ. ਉਸ ਦੇ ਕਾਰਨਾ ਦਾ ਕੋਈ ਉਤ੍ਤਰ ਨਹੀ ਸੀ. ਪਰ ਉਸਦੀ ਈਰਖਾ ਨੇ ਅਤੇ ਗੁੱਸੇ ਨੇ ਉਸ ਦੇ ਆਤਮਿਕ ਜੀਵਨ ਨੂੰ ਨਾਸ਼ ਕਰ ਦਿੱਤਾ ਸੀ. ਅਤੇ ਉਸ ਨੇ ਫੈਂਸਲਾ ਕੀਤਾ ਕਿ ਉਹ ਦਾਉਦ ਨੂੰ ਹੀ ਮਿਟਾ ਦੇਵੇਗਾ.
ਪ੍ਰਮੇਸ਼ਰ ਦੇ ਇੰਤਜਾਮ ਦੇ ਕਾਰਨ, ਦਾਉਦ ਨੇ ਵੇਖਿਆ ਕਿ ਜਿਹਦੀ ਗੁਫਾ ਵਿਚ ਉਹ ਲੁਕਿਆ ਬੈਠਾ ਹੋਇਆ ਸੀ ਉਸੇ ਹੀ ਗੁਫਾ ਵਿਚ ਰਾਜਾ ਸਾਉਲ ਇਕੱਲਾ ਆ ਗਿਆ- ਸਿਰਫ ਸਾਉਲ ਨਹੀ ਜਾਣਦਾ ਸੀ. ਦਾਉਦ ਦੇ ਕੋਲ ਸਾਉਲ ਨੂੰ ਮਾਰਨ ਦੀ ਬਿਲਕੁਲ ਸਿਧ ਯੋਜਨਾ ਸੀ. ਇਸ ਤਰਾਂ ਲੱਗ ਰਿਹਾ ਸੀ ਕਿ ਉਸਦੇ ਨਾਲ ਪ੍ਰਮੇਸ਼ਰ ਦਾ ਇੰਤਜਾਮ ਸੀ ਅਤੇ ਪ੍ਰਮੇਸ਼ਰ ਦਾ ਮੌਕਾ ਵੀ ਸੀ. ਪ੍ਰਮੇਸ਼ਰ ਨੇ ਵਾਇਦਾ ਕੀਤਾ ਸੀ ਕਿ ਉਹ ਇੱਕ ਦਿਨ ਰਾਜਾ ਬਨੇਗਾ. ਅਤੇ ਇੰਤਜਾਮ ਇਹੋ ਜਿਹਾ ਸੀ ਕਿ ਸਾਉਲ ਨਾ ਜਾਣਦਾ ਹੋਇਆ ਉਸੇ ਹੀ ਗੁਫਾ ਵਿਚ ਆ ਗਿਆ ਜਿਥੇ ਦਾਉਦ ਸੀ. ਉਹ ਸਾਉਲ ਨੂੰ ਮਾਰ ਕੇ ਤਰਕ ਦੇ ਸਕਦਾ ਸੀ. ਅਸਲ ਵਿਚ ਦਾਉਦ ਦੇ ਆਦਮੀ ਵੀ ਇਸ ਸਥਿਤੀ ਦਾ ਫਾਇਦਾ ਉਠਾ ਕੇ ਸਾਉਲ ਨੂੰ ਮਾਰਨਾ ਚਾਹੁੰਦੇ ਸਨ. ਉਹ ਸਾਉਲ ਨੂੰ ਮਾਰਨ ਦੇ ਇਨ੍ਹਾਂ ਕਰੀਬ ਸੀ ਕਿ ਉਸ ਨੇ ਉਸ ਦੀ ਪੁਸ਼ਾਕ ਦਾ ਇੱਕ ਹਿੱਸਾ ਲਾਹ ਲਿਆ.
ਪਰ ਉਸ ਨੇ ਇਵੇਂ ਨਹੀ ਕੀਤਾ. ਕੁਝ ਕਾਰਨ ਸਨ ਜਿਸਦੀ ਵਜ੍ਹਾ ਨਾਲ ਉਸਨੇ ਸਾਉਲ ਨੂੰ ਨਹੀ ਮਾਰਿਆ. ਬਹੁਤ ਮਹੱਤਵਪੁਰਨ. ਪਹਿਲੀ ਗੱਲ ਸਾਨੂੰ ਇਹ ਸਮਝਨਾ ਚਾਹੀਦੀ ਹੈ ਕਿ ਦਾਉਦ ਨੇ ਬਦਲੇ ਅਤੇ ਮੌਤ ਦੇ ਨਾਲ ਮਜਾਕ ਕੀਤਾ ਸੀ. ਪ੍ਰਮੇਸ਼ਰ ਦੇ ਆਤਮਾ ਨੇ ਦਾਉਦ ਨੂੰ ਅੱਗ ਨਾਲ ਖੇਡਣ ਦੇ ਲਈ ਝਿੜਕਿਆ. ਜਦ ਉਸਨੇ ਸਾਉਲ ਦੀ ਪੁਸ਼ਾਕ ਦਾ ਇੱਕ ਹਿੱਸਾ ਕੱਟ ਲਿਆ ਤਾਂ ਬਾਈਬਲ ਦਸਦੀ ਹੈ, “ਦਾਉਦ ਦਾ ਅੰਤਹਕਰਨ ਉਸ ਨੂੰ ਦੋਸ਼ੀ ਠਹਿਰਾ ਰਿਹਾ ਸੀ ਕਿਉਂਕਿ ਉਸ ਨੇ ਉਸ ਦੀ ਪੁਸ਼ਾਕ ਦਾ ਇੱਕ ਹਿੱਸਾ ਕੱਟ ਲਿਆ ਸੀ.” (੧ ਸੈਮ ੨੪:੫) ਬਦਲਾ ਅਤੇ ਨਫਰਤ ਚੋਣਾਂ ਹਨ ਜੋ ਕਿ ਅਸੀਂ ਕਰਦੇ ਹਾਂ. ਜਦ ਅਸੀਂ ਇਨ੍ਹਾਂ ਵਿਚਾਂਰਾਂ ਨੂੰ ਆਪਣੇ ਅੰਦਰ ਆਉਣ ਦਿੰਦੇ ਹਾਂ, ਅਸੀਂ ਅੱਗ ਨਾਲ ਖੇਡ ਰਹੇ ਹੁੰਦੇ ਹਾਂ. ਸਭ ਤੋਂ ਵਧੀਆ ਕੰਮ ਜੋ ਅਸੀਂ ਕਰ ਸਕਦੇ ਹਾਂ ਉਹ ਇਹ ਹੈ ਕਿ ਅਸੀਂ ਆਪਣੇ ਬਦਲੇ ਨੂੰ ਯੀਸ਼ੁ ਦੇ ਚਰਨਾਂ ਵਿਚ ਰਖ ਦੇਈਏ.
ਦੂਸਰਾ, ਦਾਉਦ ਨੇ ਸਾਉਲ ਦੇ ਪ੍ਰਤੀ ਇੱਜਤ ਦਿਖਾਈ. ਵਚਨ ਦਸਦਾ ਹੈ, “ਫਿਰ ਦਾਉਦ ਗੁਫਾ ਵਿਚੋਂ ਬਾਹਰ ਗਿਆ ਅਤੇ ਉਸ ਨੇ ਸਾਉਲ ਨੂੰ ਆਵਾਜ ਮਾਰੀ, ‘ਮੇਰੇ ਪ੍ਰਭੁ ਮੇਰੇ ਰਾਜੇ!’ ਜਦ ਸਾਉਲ ਨੇ ਆਪਣੇ ਪਿਛੇ ਵੇਖਿਆ, ਦਾਉਦ ਝੁਕ ਗਿਆ ਅਤੇ ਉਸਨੇ ਜਮੀਨ ਉੱਪਰ ਮਥਾ ਟੇਕਿਆ.” (੧ ਸੈਮ ੨੪:੮) ਉਹ ਜਾਣਦਾ ਸੀ ਕਿ ਪ੍ਰਮੇਸ਼ਰ ਨੇ ਸਾਉਲ ਨੂੰ ਰਾਜਾ ਬਣਾਇਆ ਹੈ ਅਤੇ ਉਸ ਨੂੰ ਇਹ ਅਨੁਮਤੀ ਦਿੱਤੀ ਹੈ ਕਿ ਉਹ ਇਸ ਪਦਵੀ ਤੇ ਹੋਵੇ. ਉਹ ਇਹ ਵੀ ਜਾਣਦਾ ਸੀ ਕਿ ਸਾਉਲ ਨੇ ਕਿੰਨਾਂ ਦੁਸ਼ਟਤਾ ਭਰਿਆ ਕੰਮ ਕੀਤਾ ਹੈ. ਪਰ ਕੜਵਾਹਟ ਨਾਲ ਭਰਨ ਦੀ ਜਗ੍ਹਾ ਤੇ ਦਾਉਦ ਹੋਰ ਵੀ ਵਧੀਆ ਬਣ ਗਿਆ. ਉਸ ਨੇ ਸਾਉਲ ਦੀ ਇੱਜਤ ਕੀਤੀ, ਉਸਦੇ ਚਰਿੱਤਰ ਵਾਸਤੇ ਨਹੀ, ਪਰ ਉਸਦੀ ਪਦਵੀ ਦੀ ਵਜ੍ਹਾ ਦੇ ਨਾਲ.
ਤੀਸਰਾ, ਦਾਉਦ ਨੇ ਸਾਉਲ ਦੇ ਅੱਗੇ ਬੇਨਤੀ ਕੀਤੀ. ਉਸ ਨੇ ਰਾਜਾ ਨੂੰ ਉਸ ਦੀ ਪੁਸ਼ਾਕ ਦਾ ਉਹ ਹਿੱਸਾ ਵਿਖਾਇਆ ਅਤੇ ਕਿਹਾ, “ਕਿ ਤੂੰ ਨਹੀ ਸਮਝਦਾ ਨਹੀ ਹੈਂ?! ਮੈਂ ਤੇਰ ਵਿਰੋਧ ਵਿਚ ਨਹੀ ਹੈ.” ਦਾਉਦ ਨੇ ਬਹੁਤ ਹੀ ਕੋਮਲ ਤਰੀਕੇ ਨਾਲ ਇਹ ਕਿਹਾ. ਉਸ ਨੇ ਸਾਉਲ ਨੂੰ ਕਿਹਾ, “ਮੇਰੇ ਪਿਤਾ” ਦਾਉਦ ਨੇ ਪਿਆਰ ਦਾ ਰਾਹ ਨਫਰਤ ਦੀ ਰਾਹ ਦੀ ਜਗ੍ਹਾ ਤੇ ਚੁਣਿਆ. ਉਸ ਨੇ ਇੱਕ ਫੈਂਸਲਾ ਕੀਤਾ ਕਿ ਉਹ ਪ੍ਰਮੇਸ਼ਰ ਦੇ ਪਿਆਰ ਦੇ ਵਿਚੋਂ ਲਵੇਗਾ ਇਸਦੀ ਜਗ੍ਹਾ ਤੇ ਕਿ ਉਹ ਕੜਵਾਹਟ ਦੀ ਜੜ ਨੂੰ ਆਪਣੇ ਜੀਵਨ ਵਿਚ ਕਬਜਾ ਕਰਨ ਦੇਵੇ.
ਅਖੀਰ ਵਿਚ ਅਸੀਂ ਵੇਖਦੇ ਹਾਂ ਕਿ ਪ੍ਰਮੇਸ਼ਰ ਨੇ ਦਾਉਦ ਦੇ ਫੈਂਸਲੇ ਦਾ ਇਨਾਮ ਦਿੱਤਾ. ਸਾਉਲ ਆਪਣੇ ਦਿਲ ਵਿਚ ਦਾਉਦ ਦੇ ਸ਼ਬਦਾਂ ਅਤੇ ਉਸਦੇ ਕੰਮ ਤੋਂ ਬੁਰੀ ਤਰਾਂ ਵਿਆਕੁਲ ਹੋਇਆ. ਉਹ ਟੁੱਟ ਗਿਆ ਅਤੇ ਉਸ ਨੇ ਰੋਨਾ ਸ਼ੁਰੂ ਕਰ ਦਿੱਤਾ. ਜਦ ਅਸੀਂ ਸਹੀ ਫੈਂਸਲੇ ਕਰਦੇ ਹਾਂ, ਇਸਦਾ ਅਰਥ ਇਹ ਨਹੀ ਹੈ ਕਿ ਅਸੀਂ ਉਸ ਤੋਂ ਬਾਅਦ ਕਦੇ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਹੀ ਕਰਾਂਗੇ. ਪਰ ਇਸਦਾ ਅਰਥ ਇਹ ਜਰੁਰ ਹੈ ਕਿ ਅਸੀਂ ਪ੍ਰਮੇਸ਼ਰ ਦੇ ਛੁਟਕਾਰੇ ਦੇ ਮੁਖ ਉਮੀਦਵਾਰ ਹਾਂ. ਪ੍ਰਮੇਸ਼ਰ ਦੇ ਦਾਉਦ ਨੂੰ ਛੁਟਕਾਰਾ ਦਿੱਤਾ. ਅਤੇ ਉਹ ਤੁਹਾਨੂੰ ਅਤੇ ਮੈਨੂੰ ਵੀ ਛੁਟਕਾਰਾ ਦੇਵੇਗਾ. ਪਰ ਸਾਨੂੰ ਇੱਕ ਚੋਣ ਕਰਨੀ ਚਾਹੀਦੀ ਹੈ. ਪਿਆਰ ਦੀ ਜਗ੍ਹਾ ਦੇ ਉੱਪਰ ਨਫਰਤ ਕਰਨੀ ਸੌਖੀ ਹੈ. ਪਰ ਨਫਰਤ ਦੀ ਥਾਂ ਤੇ ਪਿਆਰ ਕਰਨਾ ਅਲੋਕਿਕ ਹੈ. ਅਤੇ ਉਨ੍ਹਾਂ ਨੂੰ ਪਿਆਰ ਕਰਨਾ ਜੋ ਸਾਨੂੰ ਨਫਰਤ ਕਰਦੇ ਹਨ ਇਹ ਅਲੋਕਿਕ ਕਿਰਪਾ ਤੋਂ ਘੱਟ ਨਹੀ ਹੈ. ਤੁਸੀਂ ਅੱਜ ਕਿਉਂ ਨਹੀ ਪ੍ਰਮੇਸ਼ਰ ਦੀ ਕਿਰਪਾ ਤੋਂ ਪ੍ਰਾਪਤ ਕਰਦੇ?
1 ਸਮੂਏਲ 24:1-7
24 ਜਦੋਂ ਸ਼ਾਊਲ ਫ਼ਲਿਸਤਿਆਂ ਦਾ ਪਿੱਛਾ ਕਰਕੇ ਮੁੜ ਪਿਆ ਤਾਂ ਲੋਕਾਂ ਨੇ ਸ਼ਾਊਲ ਨੂੰ ਕਿਹਾ, “ਦਾਊਦ ਹੁਣ ਏਨ-ਗਦੀ ਦੀ ਉਜਾੜ ਵਿੱਚ ਹੈ।”2 ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ 3,000 ਆਦਮੀ ਚੁਣੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦਾਊਦ ਨੂੰ ਜੰਗਲੀ ਬੱਕਰੀਆਂ ਦੀ ਚੱਟਾਨ ਵੱਲ ਲੱਭਿਆ। 3 ਸ਼ਾਊਲ ਦਾਊਦ ਨੂੰ ਲੱਭਦਿਆਂ ਹੋਇਆਂ, ਰਾਹ ਦੇ ਪਾਸੇ ਤੇ ਭੇਡਾਂ ਦੇ ਵਾੜੇ ਕੋਲ ਪਹੁੰਚ ਗਿਆ। ਉੱਥੇ ਕੋਲ ਹੀ ਇੱਕ ਗੁਫ਼ਾ ਸੀ, ਇਸ ਲਈ ਉਹ ਆਰਾਮ ਕਰਨ ਲਈ ਗੁਫ਼ਾ ਅੰਦਰ ਚੱਲਾ ਗਿਆ। ਉੱਥੇ ਉਸੇ ਗੁਫ਼ਾ ਵਿੱਚ ਦਾਊਦ ਅਤੇ ਉਸ ਦੇ ਸਾਥੀ ਲੁਕੇ ਹੋਏ ਸਨ। 4 ਦਾਊਦ ਦੇ ਸਾਥੀਆਂ ਨੇ ਆਖਿਆ, “ਅੱਜ ਹੀ ਉਹ ਦਿਨ ਹੈ ਜਿਸਦੇ ਬਾਰੇ ਯਹੋਵਾਹ ਨੇ ਆਖਿਆ ਸੀ। ਯਹੋਵਾਹ ਨੇ ਤੈਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਤੇਰੇ ਹੱਥ ਦੇਵੇਆਂਗਾ ਫ਼ਿਰ ਤੂੰ ਜੋ ਚਾਹੇਂ ਆਪਣੇ ਦੁਸ਼ਮਣ ਨਾਲ ਕਰੀਂ।’”ਤਦ ਦਾਊਦ ਰੀਂਗਦਾ-ਰੀਂਗਦਾ ਸ਼ਾਊਲ ਦੇ ਬਹੁਤ ਨੇੜੇ ਆ ਗਿਆ। ਤਦ ਦਾਊਦ ਨੇ ਸ਼ਾਊਲ ਦੇ ਚੋਗੇ ਦੀ ਨੁੱਕਰ ਪਾੜੀ। ਸ਼ਾਊਲ ਨੂੰ ਦਾਊਦ ਨਜ਼ਰ ਨਾ ਆਇਆ। 5 ਬਾਦ ਵਿੱਚ ਦਾਊਦ ਨੂੰ ਸ਼ਾਊਲ ਦੇ ਚੋਗੇ ਦੀ ਨੁੱਕਰ ਕੱਟਣ ਦਾ ਅਫ਼ਸੋਸ ਲੱਗਾ। 6 ਦਾਊਦ ਨੇ ਆਪਣੇ ਸਾਥੀਆਂ ਨੂੰ ਆਖਿਆ, “ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਮੈਂ ਫ਼ਿਰ ਅਜਿਹਾ ਆਪਣੇ ਰਾਜੇ ਨਾਲ ਨਹੀਂ ਕਰਾਂਗਾ। ਉਹ ਯਹੋਵਾਹ ਦੁਆਰਾ ਚੁਣਿਆ ਗਿਆ ਹੈ। ਕਿਉਂ ਕਿ ਉਹ ਚੁਣਿਆ ਹੋਇਆ ਹੈ, ਮੈਂ ਕਦੇ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗਾ।” 7 ਦਾਊਦ ਨੇ ਇਹ ਸਭ ਗੱਲਾਂ ਆਪਣੇ ਸਾਥੀਆਂ ਨੂੰ ਝਿੜਕਣ ਲਈ ਕਹੀਆਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਸ ਦੇ ਆਦਮੀ ਸ਼ਾਊਲ ਨੂੰ ਮਾਰਨ।ਸ਼ਾਊਲ ਗੁਫ਼ਾ ਛੱਡ ਕੇ ਆਪਣੇ ਰਾਹ ਨੂੰ ਹੋਇਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
