ਰੋਜਾਨਾਂ ਦਾ ਭਗਤੀ ਦਾ ਵੀਡੀਓ
ਬੁਧ ਤੇ ਸਮਝ ਦਾ ਆਤਮਾ
ਪ੍ਰਮੇਸ਼ਰ ਦਾ ਆਤਮਾ ਉਸ ਤੇ ਹੋਵੇਗਾ, ਬੁਧ ਅਤੇ ਸਮਝ ਦਾ ਆਤਮਾ ਅਤੇ ਸਲਾਹ ਅਤੇ ਤਾਕਤ ਦਾ ਆਤਮਾ। ਗਿਆਨ ਅਤੇ ਪ੍ਰਮੇਸ਼ਰ ਦੇ ਡਰ ਦਾ ਆਤਮਾ— (ਯਾਸਯਾਹ ੧੧:੨ ਨਵਾਂ ਸੰਸਕਰਣ )
ਇਹ ਅਕਸਰ ਹੀ ਹੁੰਦਾ ਹੈ ਕਿ ਸਾਨੂੰ ਜੀਵਨ ਦੇ ਵਿਚ ਗਹਿਰੀ ਸਿਆਣਪ ਅਤੇ ਸਾਫ਼ ਨਿਆਂ ਦੀ ਲੋੜ ਹੁੰਦੀ ਹੈ। ਇਹੋ ਜਿਹਾ ਹੀ ਇੱਕ ਸਮਾਂ ਮੇਰੇ ਜੀਵਨ ਵਿਚ ਆਇਆ ਜਦ ਮੈਂ ਅਫ੍ਰੀਕਾ ਦੇ ਵਿਚ ਪ੍ਰਚਾਰ ਕਰ ਰਿਹਾ ਸੀ। ਉਥੇ ਬਹੁਤ ਹੀ ਮੁਸ਼ਕਿਲ ਦੇ ਨਾਲ ਖੁਸ਼ਖਬਰੀ ਦੀ ਸਭਾਵਾਂ ਹੋਈਆਂ । ਅਸੀਂ ਪਹਿਲਾਂ ਤੋਂ ਹੀ ਸਭ ਸਭਾਵਾਂ ਅਲ੍ਯੀ ਜਰੂਰੀ ਬੰਦੋਬਸਤ ਕਰ ਰਖੇ ਸਨ। ਪਰ ਫਿਰ ਵੀ ਸਾਨੂੰ ਇੱਕ ਤੋਂ ਬਾਅਦ ਦੂਸਰੀ ਸਮਸਿਆ ਦਾ ਸਾਹਮਣਾ ਕਰਨਾ ਪਿਆ।
ਸਭਾਵਾਂ ਦੀ ਸਮਾਪਤੀ ਦੇ ਨੇੜੇ ਸਾਡੇ ਇੱਕ ਚੰਗੇ ਮਿੱਤਰ ਅਤੇ ਸਾਥੀ ਦੀ ਮੌਤ ਹੋ ਗਈ। ਜਦ ਮੈਂ ਇਸ ਹਿਲਾ ਦੇਣ ਵਾਲੀ ਖਬਰ ਨੂੰ ਸੁਣਿਆ ਤਾਂ ਮੈਂ ਬਹੁਤ ਹੀ ਹੈਰਾਨ ਹੋਇਆ। ਇਹ ਇੱਕ ਆਤਮਿਕ ਹਨ੍ਹੇਰੀ ਸੀ ਜੋ ਮੇਰੇ ਉੱਪਰ ਝੁੱਲ ਗਈ ਸਿਆ ਤੇ ਮੈਂ ਪ੍ਰਾਥਨਾ ਕੀਤੀ, “ਹੇ ਪ੍ਰਮੇਸ਼ਰ ਇਹ ਕੀ ਹੋ ਰਿਹਾ ਹੈ?”
ਇਹੋ ਜਿਹੇ ਸਮਿਆਂ ਤੇ ਪ੍ਰਮੇਸ਼ਰ ਬਹੁਤ ਹੀ “ਸਿਆਣਪ ਅਤੇ ਸਮਝ ਵਾਲੇ” ਦੇ ਤੌਰ ਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਅਸੀਂ ਅਕਸਰ ਹੀ ਨਹੀ ਜਾਣਦੇ ਹਾਂ ਪਰ ਉਹ ਜਾਣਦਾ ਹੈ। ਜੇਕਰ ਸਾਨੂੰ ਬੁਧ ਦੀ ਕਮੀ ਹੈ ਤਾਂ ਅਸੀਂ ਇਸ ਗੱਲ ਤੇ ਯਕੀਨ ਰਖ ਸਕਦੇ ਹਾਂ ਕਿ ਉਸ ਦੇ ਕੋਲ ਸਾਰੀ ਬੁਧ ਦਾ ਖਜਾਨਾ ਹੈ। ਅਸਲ ਵਿਚ ਯਸਾਯਾਹ ਨੇ ਨ੍ਬੁਵ੍ਤ ਕੀਤੀ ਕਿ ਮਸੀਹ ਦੌੜ ਦੇ ਘਰਾਨੇ ਵਿਚੋਂ ਆਵੇਗਾ ਅਤੇ ਪਵਿੱਤਰ ਆਤਮਾ ਉਸਦੇ ਉੱਪਰ ਹੋਵੇਗਾ ਅਤੇ ਉਸਨੇ ਪ੍ਰਮੇਸ਼ਰ ਦੇ ਆਤਮਾ ਨੂੰ “ਬੁਧ ਅਤੇ ਸਮਝ ਦਾ ਆਤਮਾ” ਕਿਹਾ।
ਇਹ ਦੋਹੇਂ ਜੋ ਗੱਲਾਂ ਪਵਿੱਤਰ ਆਤਮਾ ਦੇ ਬਾਰੇ ਵਿਚ ਕਹੀਆਂ ਗਈਆਂ ਹਨ ਇਹ ਸੁਭਾਅ ਵਿਚ ਇਕੋ ਜਿਹੀਆਂ ਹਨ। ਬਾਰਨਸ ਨੇ ਬਾਈਬਲ ਦੇ ਆਪਣੇ ਨੋਟ ਵਿਚ ਕਿਹਾ, “ਇਥੇ ਇਹ ਜੋ ਦੋ ਸ਼ਬਦ ਹਨ ਜੋ ਕਿ ਬੁਧ ਅਤੇ ਸਮਝ ਹਨ, ਪਹਿਲਾ ਬੁਧ ਨੂੰ ਵਿਖਾਉਂਦਾ ਹੈ ਅਤੇ ਦੂਸਰਾ ਨਿਆਂ ਨੂੰ ਦਿਖਾਉਂਦਾ ਹੈ ਜੋ ਬੁਧ ਤੋਂ ਆਉਂਦਾ ਹੈ। ਅਤੇ ਇਸ ਨਿਆਂ ਦੇ ਦੁਆਰਾ ਅਸੀਂ ਚੀਜਾਂ ਨੂੰ ਅੱਡ ਕਰ ਸਕਦੇ ਹਾਂ ਅਤੇ ਅਸੀਂ ਉਨ੍ਹਾਂ ਦੇ ਚਰਿੱਤਰ ਨੂੰ ਸਮਝ ਸਕਦੇ ਹਾਂ।”
ਦੂਸਰੇ ਸ਼ਬਦਾਂ ਵਿਚ ਬੁਧ ਸਾਡੇ ਜੀਵਨ ਦੇ ਮੁੱਦਿਆਂ ਦੇ ਵਿਚਲੀ ਸਮਝ ਹੈ ਅਤੇ ਸਮਝ ਉਹ ਨਿਆਂ ਹੈ ਜਿਸਦੀ ਸਾਨੂੰ ਲੋੜ ਹੈ ਜਦ ਅਸੀਂ ਅੰਦਰੂਨੀ ਸਮਝ ਪ੍ਰਾਪਤ ਕਰ ਲੈਂਦੇ ਹਾਂ। ਪ੍ਰਮੇਸ਼ਰ ਪਵਿਤਰ ਆਤਮਾ ਦੇ ਵਿਚ ਇਹ ਦੋਵਾਂ ਹਨ, ਕਿਉਂਕਿ ਉਹ ਸਿਆਣਾ ਵੀ ਹੈ ਅਤੇ ਉਹ ਸਮਝ ਨਾਲ ਭਰਿਆ ਹੋਇਆ ਵੀ ਹੈ। ਯਾਕੂਬ ਲਿਖਦਾ ਹੈ, “ਜੇਕਰ ਕਿਸੇ ਨੂੰ ਬੁਧ ਦੀ ਕਮੀ ਹੈ ਤਾਂ ਉਹ ਪ੍ਰਮੇਸ਼ਰ ਤੋਂ ਮੰਗੇ, ਜੋ ਸਭ ਨੂੰ ਬਿਨ੍ਹਾਂ ਕਿਸੇ ਉਲ੍ਹਾਮੇਂ ਦੇ ਦਿੰਦਾ ਹੈ, ਅਤੇ ਇਹ ਉਸ ਨੂੰ ਦਿੱਤੀ ਜਾਵੇਗੀ।” (ਯਾਕੂਬ ੧:੫ ਨਵਾਂ ਸੰਸਕਰਣ)
ਇਹ ਅਕਸਰ ਹੀ ਗੜਬੜੀ ਵਾਲੇ ਸਮੇਂ ਹੁੰਦੇ ਹਨ ਜੋ ਕਿ ਸਾਨੂੰ ਪ੍ਰਮੇਸ਼ਰ ਦੇ ਗਿਆਨ ਦੇ ਵੱਲ ਲੈ ਜਾਂਦੇ ਹਨ ਕਿ ਉਹ ਸਿਆਣਾ ਅਤੇ ਸਮਝਦਾਰ ਹੈ। ਕਯੀ ਸਾਲ ਪਹਿਲਾਂ ਇੱਕ ਵਿਅਕਤੀ ਨੇ ਇੱਕ ਪੁਸਤਕ ਲਿਖੀ, “ਆਪਣੇ ਦੁਖਾਂ ਨੂੰ ਨਾ ਐਵੇਂ ਣਾ ਗਵਾਉ” ਉਸ ਦੇ ਕੋਲ ਦੁਖਾਂ ਦੇ ਉੱਪਰ ਬਹੁਤ ਹੀ ਵਧੀਆ ਵਿਚਾਰ ਸਨ, ਉਸ ਨੇ ਇਹ ਉਤਸਾਹਿਤ ਕੀਤਾ ਕਿ ਅਸੀਂ ਦੁਖਾਂ ਨੂੰ ਅਨੁਮਤੀ ਦੇਈਏ ਕਿ ਉਹ ਸਾਨੂੰ ਮਸੀਹ ਵਰਗੇ ਬਣਨ ਵਿਚ ਸਾਡੀ ਮਦਦ ਕਰਨ। ਇਸੇ ਹੀ ਆਤਮਾ ਵਿਚ ਮੈਂ ਤੁਹਾਨੂੰ ਉਤਸਾਹਿਤ ਕਰਨਾ ਚਾਹੁੰਦਾ ਹਾਂ ਕਿ ਆਪਣੀ ਗੜਬੜੀ ਵਾਲੇ ਹਾਲਾਤਾਂ ਨੂੰ ਐਵੇਂ ਣਾ ਗਵਾਉ। ਇਹ ਉਹ ਪ੍ਰੇਰਨਾ ਬਣ ਜਾਣ ਜੋ ਤੁਹਾਨੂੰ ਪ੍ਰਮੇਸ਼ਰ ਦੀ ਨਜਦੀਕੀ ਵਿਚ ਲੈ ਜਾਵੇ। ਜਦ ਤੁਹਾਨੂੰ ਸਮਝ ਦੀ ਕਮੀ ਹੈ, ਉਸ ਨੂੰ ਪੁਕਾਰੋ ਜੋ ਕਿ ਸਮਝ ਹੈ। ਜਦ ਤੁਹਾਨੂੰ ਕਿਸੇ ਮੁਦੇ ਦੀ ਅੰਦਰੂਨੀ ਸਮਝ ਨਹੀ ਹੈ।ਤਾਂ ਉਸਦੀਆਂ ਬਾਹਾਂ ਵਿਚ ਚਲੇ ਜਾਵੋ ਜੋ ਕਿ ਬੁਧ ਹੈ।
ਜਦ ਤੁਸੀਂ ਉਸ ਨੂੰ ਖੋਜੋਗੇ, ਤਾਂ ਤੁਸੀਂ ਸਮਝ ਅਤੇ ਬੁਧ ਨੂੰ ਪ੍ਰਾਪਤ ਕਰੋਗੇ। ਇੱਕ ਕਾਮਯਾਬ ਮਸੀਹੀ ਕਾਰੋਬਾਰੀ ਵਿਅਕਤੀ ਨੇ ਮੈਨੂੰ ਇੱਕ ਵਾਰ ਕਿਹਾ, “ਮੈਂ ਇਨ੍ਹਾਂ ਚਤੁਰ ਨਹੀ ਹਾਂ ਕਿ ਮੈਂ ਸਹੀ ਥਾਂ ਤੇ ਨਿਵੇਸ਼ ਕਰ ਸਕਾਂ, ਮੈਂ ਮੁਕਾਬਲੇ ਵਿਚ ਅੱਗੇ ਰਹੀ ਸਕਾਂ, ਅਤੇ ਮੈਂ ਇਹੋ ਜਿਹੇ ਫੈਸ੍ਲੇ ਲੈ ਸਕਾਂ ਜੋ ਕਿ ਹਾਰ ਦੀ ਥਾਂ ਤੇ ਕਾਮਯਾਬੀ ਲਿਆ ਸਕਣ। ਇਸਦੇ ਲਈ ਮੈਨੂੰ ਹਰ ਰੋਜ ਪ੍ਰਮੇਸ਼ਰ ਨੂੰ ਖੋਜਣ ਦੀ ਲੋੜ ਹੈ। `ਮੈਨੂੰ ਉਸਦੀ ਲੋੜ ਹੈ। ਉਸ ਤੋਂ ਬਿਨਾਂ ਮੈਂ ਇੱਕ ਹਾਰਿਆ ਹੋਇਆ ਵਿਅਕਤੀ ਹਾਂ।”
ਉਸ ਕਾਰੋਬਾਰੀ ਵਿਅਕਤੀ ਨੇ ਸਭ ਬੁਧ ਦੇ ਸਰੋਤ ਨੂੰ ਸਮਝ ਲਿਆ। ਉਹ ਇੱਕ ਸਿਆਣਾ ਬਿਜਨਿਸ ਮੈਨ ਹੈ ਕਿਉਂਕਿ ਉਹ ਉਹ ਉਸ ਪ੍ਰਮੇਸ਼ਰ ਨੂੰ ਜਾਣਦਾ ਅਤੇ ਖੋਜਦਾ ਹੈ ਜੋ ਕਿ ਸਮਝ ਅਤੇ ਬੁਧ ਹੈ। ਅੱਜ ਪ੍ਰਮੇਸ਼ਰ ਤੋਂ ਬੁਧ ਮੰਗੋ। ਉਹ ਵਾਇਦਾ ਕਰਦਾ ਹੈ ਕਿ ਉਹ ਖੁੱਲੇ ਦਿਲ ਨਾਲ ਦੇਵੇਗਾ।
ਯਸਾਯਾਹ11:1-5
11 ਇੱਕ ਛੋਟਾ ਰੁੱਖ (ਬੱਚਾ) ਯੱਸੀ ਦੇ ਮੁੱਢੇ (ਪਰਿਵਾਰ) ਵਿੱਚੋਂ ਉੱਗਣਾ ਸ਼ੁਰੂ ਹੋ ਜਾਵੇਗਾ। ਉਹ ਸ਼ਾਖ ਯੱਸੀ ਦੀਆਂ ਜਢ਼ਾਂ ਤੋਂ ਉੱਗੇਗੀ। 2 ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।3 ਇਹ ਬੱਚਾ ਡਰੇਗਾ ਅਤੇ ਯਹੋਵਾਹ ਦੀ ਇੱਜ਼ਤ ਕਰੇਗਾ, ਅਤੇ ਇਹ ਉਸ ਨੂੰ ਉਸ ਆਧਾਰ ਤੇ ਨਿਆਂ ਨਾ ਕਰਨ ਲਈ ਪ੍ਰੇਰੇਗਾ ਜੋ ਉਹ ਵੇਖਦਾ ਹੈ ਜਾਂ ਜੋ ਉਹ ਸੁਣਦਾ। 4-5 ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
