ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਵਿੱਤਰ ਆਤਮਾ
ਮੈਨੂੰ ਆਪਣੀ ਹਜੂਰੀ ਤੋਂ ਦੁਰ ਨਾ ਕਰ ਅਤੇ ਨਾ ਹੀ ਆਪਣਾ ਆਤਮਾ ਮੇਰੇ ਤੋਂ ਲੈ। (ਜ੍ਬੁਰ ੫੧:੧੧ ਨਵਾਂ ਸੰਸਕਰਣ)
ਜਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਦੇਸ਼ਾਂ ਦੇ ਚੇਲੇ ਬਣਾਉਣ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨਵੇਂ ਵਿਸ਼ਵਾਸੀਆਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਦੇਣ। ਇਹ ਤਿੰਨ ਨਾਮ ਸਾਨੂੰ ਪ੍ਰਮੇਸ਼ਰ ਦੇ ਸੁਭਾਅ ਬਾਰੇ ਦਸਦੇ ਹਨ, ਕਿ ਉਹ ਕੌਣ ਹੈ। – ਉਸਦਾ ਸੁਭਾਅ, ਉਸਦੇ ਗੁਣ ਅਤੇ ਉਸਦਾ ਚਰਿੱਤਰ। ਅਸੀਂ ਪੁਰਾਣੇ ਨੇਮ ਵਿਚ ਪ੍ਰਮੇਸ਼ਰ ਦੇ ਪਿਤਾਪਨ ਨੂੰ ਵੇਖਦੇ ਹਾਂ। ਇਹ ਉਸਦਾ ਪਿਤਾ ਪਨ ਹੀ ਹੈ ਜੋ ਸਾਨੂੰ ਇਹ ਦਰਸ਼ਾਉਂਦਾ ਹੈ ਕਿ ਪ੍ਰਮੇਸ਼ਰ ਸਾਡੀ ਵੱਲ ਹੈ। ਖੁਸ਼ਖਬਰੀ ਦੀਆਂ ਪੁਸਤਕਾ ਵਿਚ ਅਸੀਂ ਯਿਸ਼ੂ ਨੂੰ ਮਿਲਦੇ ਹਾਂ ਜੋ ਕਿ ਪ੍ਰਮੇਸ਼ਰ ਸਾਡੇ ਨਾਲ ਹੈ। ਪਰ ਰਸੂਲਾਂ ਦੇ ਕਰਤਵ ਦੀ ਪੁਸਤਕ ਦੇ ਸ਼ੁਰੂ ਹੁੰਦਿਆ ਹੀ ਅਸੀਂ ਪਵਿੱਤਰ ਆਤਮਾ ਦੇ ਰੂਪ ਵਿਚ ਪ੍ਰਮੇਸ਼ਰ ਨੂੰ ਮਿਲਦੇ ਹਾਂ। ਜਦ ਅਸੀਂ ਪਵਿੱਤਰ ਆਤਮਾ ਪ੍ਰਮੇਸ਼ਰ ਨੂੰ ਜਾਣ ਲੈਂਦੇ ਹਾਂ ਤਾਂ ਸਾਨੂੰ ਪਤਾ ਚਲਦਾ ਹੈ ਕਿ ਪ੍ਰਮੇਸ਼ਰ ਸਾਡੇ ਅੰਦਰ ਹੈ। ਇਸ ਲਈ ਇਹ ਜਰੂਰੀ ਹੈ ਕਿ ਮਸੀਹ ਦਾ ਹਰ ਚੇਲਾ ਪ੍ਰਮੇਸ਼ਰ ਨੂੰ ਨਜਦੀਕੀ ਨਾਲ ਜਾਨੇ ਕਿ ਪ੍ਰਮੇਸ਼ਰ ਸਾਡੇ ਵਾਸਤੇ ਹੈ, ਪ੍ਰਮੇਸ਼ਰ ਸਾਡੇ ਨਾਲ ਹੈ, ਪ੍ਰਮੇਸ਼ਰ ਸਾਡੇ ਅੰਦਰ ਹੈ।
ਅਕਸਰ ਹੀ ਮੈਂ ਲੋਕਾਂ ਨੂੰ ਪਵਿੱਤਰ ਆਤਮਾ ਦੇ ਬਾਰੇ ਵਿਚ ਇਵੇਂ ਕਹਿੰਦੇ ਹੋਏ ਸੁਣਿਆ ਹੈ ਕਿ ਜਿਵੇਂ ਉਹ ਕੋਈ ਤਾਕਤ ਹੈ, ਬਿਲਕੁਲ ਪਵਿੱਤਰ ਆਤਮਾ ਤਾਕਤਵਰ ਹੈ, ਪਰ ਉਹ ਇੱਕ ਤਾਕਤ ਦੇ ਸੋਮੇ ਤੋਂ ਵਧ ਕੇ ਹੈ। ਕਈ ਵਾਰ ਅਸੀਂ ਪਵਿੱਤਰ ਆਤਮਾ ਨੂੰ ਕੋਈ ਚੀਜ ਸਮਝਦੇ ਹਾਂ ਪਰ ਪਵਿੱਤਰ ਆਤਮਾ ਕੋਈ ਚੀਜ ਨਹੀ ਹੈ। ਪਵਿੱਤਰ ਆਤਮਾ ਪ੍ਰਮੇਸ਼ਰ ਹੈ।
ਕਯੀ ਸਾਲ ਪਹਿਲਾ ਮੈਨੂੰ ਇੱਕ ਵਿਅਕਤੀ ਨੇ ਚੁਣੋਤੀ ਦਿੱਤੀ ਕਿ ਮੈਂ ਤਿੰਨ ਪ੍ਰਮੇਸ਼ਰਾ ਵਿਚ ਵਿਸ਼ਵਾਸ ਕਰਦਾ ਹਾਂ। ਕਿਉਂਕਿ ਮੈਂ ਪਿਤਾ ਪੁੱਤਰ ਪਵਿੱਤਰ ਆਤਮਾ ਵਿਚ ਵਿਸ਼ਵਾਸ ਕਰਦਾ ਸੀ। ਮੈਂ ਉਸ ਭਦਰ ਪੁਰਸ਼ ਦੀ ਚੁਣੋਤੀ ਦਾ ਇਹ ਜਵਾਬ ਇਹ ਸਵਾਲ ਪੁਛ ਕੇ ਦਿੱਤਾ:
“ਕੀ ਤੇਰੇ ਆਤਮਿਕ ਜੀਵਨ ਦਾ ਕੋਈ ਹਿੱਸਾ ਹੈ?
ਉਸਨੇ ਉਸੇ ਵੇਲੇ ਕਿਹਾ , “ਹਾਂ”
ਕੀ ਤੇਰਾ ਆਤਮਿਕ ਹਿੱਸਾ ਕੋਈ ਇਹੋ ਜਿਹਾ ਹੈ ਜੋ ਕਿ ਤੇਰੇ ਸ਼ਰੀਰਕ ਜੀਵਨ ਤੋਂ ਅਲਗ ਹੈ? ਮੈਂ ਉਸ ਨੂੰ ਪੁਛਿਆ
“ਬੇਸ਼ਕ” ਉਸ ਨੇ ਜਵਾਬ ਦਿੱਤਾ
“ਕੀ ਤੇਰਾ ਕੋਈ ਦਿਮਾਗੀ ਅਤੇ ਜਜਬਾਤੀ ਹਿੱਸਾ ਹੈ ਜੋ ਕਿ ਤੇਰੇ ਸਰੀਰਕ ਅਤੇ ਆਤਮਿਕ ਜੀਵਨ ਤੋਂ ਅਲਗ ਹੈ?” ਮੈਂ ਹੋਰ ਸਵਾਲ ਪੁਛਦਾ ਗਿਆ। ਫਿਰ ਉਸਨੇ ਹਾਂ ਵਿਚ ਉੱਤਰ ਦਿੱਤਾ।
ਫਿਰ ਮੈਂ ਇੱਕ ਸਿੱਟੇ ਤੇ ਪਹੁੰਚਿਆ, “ਫਿਰ ਤੂੰ ਇੱਕ ਨਹੀ ਤਿੰਨ ਹੋਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਜਦ ਮੈਂ ਤੇਰੇ ਨਾਲ ਗੱਲ ਕਰ ਰਿਹਾ ਹਾਂ ਤਾਂ ਤੇਰਾ ਸਰੀਰਕ ਹਿੱਸਾ ਤੈਨੂੰ ਛਡ ਦੇਵੇ ਅਤੇ ਤੇਰਾ ਸਿਰਫ ਆਤਮਿਕ ਅਤੇ ਜਜਬਾਤੀ ਹਿੱਸਾ ਹੀ ਰਹੀ ਜਾਵੇ”
ਉਸਨੇ ਉਸੇ ਵੇਲੇ ਕਿਹਾ, “ਇਹ ਨਹੀ ਹੋ ਸਕਦਾ ਹੈ” ਇਹ ਤਿੰਨੇ ਮਿਲ ਕੇ ਮੈਨੂੰ ਜੋ ਮੈਂ ਹਾਂ ਉਹ ਬਣਾਉਂਦੇ ਹਨ। ਅਤੇ ਤੁਸੀਂ ਇਨ੍ਹਾਂ ਤਿਨ੍ਹਾਂ ਨੂੰ ਅਲਗ ਨਹੀ ਕਰ ਸਕਦੇ” ਉਸੇ ਵੇਲੇ ਇਸ ਤਰਾਂ ਹੋਇਆ ਕਿ ਜਿਵੇਂ ਉਸਦੇ ਅੰਦਰ ਦੀ ਬੱਤੀ ਬੁਝ ਗਈ ਅਤੇ ਉਸਨੇ ਮਹਿਸੂਸ ਕੀਤਾ ਕਿ ਮੈਂ ਉਸਨੂੰ ਪ੍ਰਮੇਸ਼ਰ ਦੇ ਬਾਰੇ ਵਿਚ ਇਹ ਦੱਸ ਰਿਹਾ ਹਾਂ।
ਪ੍ਰਮੇਸ਼ਰ ਦੇ ਤਿੰਨ ਅਲਗ ਅਲਗ ਹਿੱਸੇ ਹਨ ਪਰ ਸਿਰਫ ਇੱਕ ਹੀ ਪ੍ਰਮੇਸ਼ਰ ਹੈ। ਉਸਦਾ ਹਰ ਇੱਕ ਹਿੱਸਾ ਉਸਦੇ ਇੱਕ ਅਲਗ ਚਰਿਤਰ ਨੂੰ ਵਿਖਾਉਂਦਾ ਹੈ। ਉਠੇ ਤਿੰਨ ਪ੍ਰਮੇਸ਼ਰ ਨਹੀ ਹਨ। ਇਥੇ ਸਿਰਫ ਇੱਕ ਹੀ ਜਿਉਂਦਾ ਪ੍ਰਮੇਸ਼ਰ ਹੈ। ਪਰ ਉਸਨੇ ਆਪਣੇ ਆਪ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਰੂਪ ਵਿਚ ਪ੍ਰਗਟ ਕੀਤਾ ਹੈ। ਪਵਿੱਤਰ ਆਤਮਾ ਪ੍ਰਮੇਸ਼ਰ ਦਾ ਉਹ ਹਿੱਸਾ ਹੈ ਜੋ ਕਿ ਸਾਡੇ ਅੰਦਰ ਵਾਸ ਕਰਦਾ ਹੈ। ਇਸੇ ਲਈ ਦਾਉਦ ਦੇ ਦੁਹਾਈ ਦਿੱਤੀ, “ਆਪਣੀ ਹਜੂਰੀ ਵਿਚੋਂ ਮੈਨੂੰ ਨਾ ਕਢ ਦੇ ਅਤੇ ਅਤੇ ਆਪਣੇ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।” ਦਾਉਦ ਨੇ ਪਵਿੱਤਰ ਪ੍ਰਮੇਸ਼ਰ ਦੇ ਵਿਰੋਧ ਵਿਚ ਪਾਪ ਕੀਤਾ ਸੀ ਅਤੇ ਉਸ ਨੂੰ ਡਰ ਸੀ ਕਿ ਕੀਤੇ ਉਹ ਪ੍ਰਮੇਸ਼ਰ ਦੀ ਹਜੂਰੀ ਨਾ ਗਵਾ ਦੇਵੇ।
ਅਸੀਂ ਇਹ ਜਾਣ ਸਕਦੇ ਹਾਂ ਕਿ ਜੋ ਪ੍ਰਮੇਸ਼ਰ ਸਾਡੇ ਅੰਦਰ ਵਾਸ ਕਰਦਾ ਹੈ ਉਹ ਜਿੱਤ ਦਾ ਸਰੋਤ ਹੈ। ਬਾਈਬਲ ਦਸਦੀ ਹੈ, “ਜੋ ਤੁਹਾਡੇ ਅੰਦਰ ਹੈ ਉਹ ਉਸ ਨਾਲੋਂ ਜੋ ਇਸ ਸੰਸਾਰ ਵਿਚ ਹੈ, ਮਹਾਨ ਹੈ” (੧ ਯੂਹੰਨਾ ੪:੪ ਨਵਾਂ ਸੰਸਕਰਣ) ਜਦ ਅਸੀਂ ਉਸ ਤੇ ਜੋ ਸਾਡੇ ਅੰਦਰ ਵਸਦਾ ਹੈ, ਉਸਤੇ ਭਰੋਸਾ ਕਰਦੇ ਹਾਂ, ਤਾਂ ਸੈਤਾਨ ਅਤੇ ਨਰਕ ਦੀਆਂ ਤਾਕਤਾਂ ਸਾਡੇ ਵਿਰੋਧ ਵਿਚ ਖੜੀਆਂ ਨਹੀ ਰਹੀ ਸਕਦੀਆਂ ਹਨ। ਇਸ ਵਾਕ ਦੀ ਤਾਕਤ ਬਾਰੇ ਸੋਚੋ। ਉਹ ਪ੍ਰਮੇਸ਼ਰ ਜਿਸਨੇ ਬ੍ਰਹਿਮੰਡ ਨੂੰ ਬਣਾਇਆ ਉਹ ਸਾਡੇ ਅੰਦਰ ਵਾਸ ਕਰਦਾ ਹੈ। ਹਾਂ, ਇਹ ਅਨੋਖੀ ਗੱਲ ਹੈ, ਉਹ ਪਵਿੱਤਰ ਪ੍ਰਮੇਸ਼ਰ ਸਾਡੇ ਅੰਦਰ ਨੂੰ ਆਪਣਾ ਨਿਵਾਸ ਸਥਾਨ ਬਣਾ ਲੈਂਦਾ ਹੈ। ਪਵਿੱਤਰ ਆਤਮਾ ਨੂੰ ਜਾਣ ਲਵੋ।
ਮੱਤੀ28:16-20
16 ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾੜੀ ਤੇ ਆ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ। 17 ਜਦੋਂ ਉਨ੍ਹਾਂ ਨੇ ਉਸ ਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ। 18 ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ। 19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। 20 ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
