ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਸ਼ਮਾ (ਪ੍ਰਮੇਸ਼ਰ ਜੋ ਹਰ ਵੇਲੇ ਹਾਜਿਰ ਹੈ)
“ਇਸ ਦੀ ਦੂਰੀ ੧੮੦੦੦ ਹਥ ਹੋਵੇਗੀ ਅਤੇ ਉਸ ਸ਼ਹਿਰ ਦਾ ਨਾਮ ਉਸ ਸਮੇਂ ਤੋਂ ਹੋਵੇਗਾ: ਪ੍ਰਭੂ ਉਥੇ ਹੈ” (ਹਿਜ ੪੮:੩੫ ਨਵਾਂ ਸੰਸਕਰਣ)
ਮੇਰੀਆਂ ਕੁਝ ਕੀਮਤੀ ਯਾਦਾਂ ਉਸ ਸਮੇਂ ਦੀਆਂ ਹਨ ਜਦ ਮੈਂ ਨਵਾਂ ਨਵਾਂ ਮਸੀਹ ਦਾ ਚੇਲਾ ਬਣਿਆ ਜਦ ਮਸੀਹ ਪਹਿਲੀ ਵਾਰ ਮੇਰੇ ਜੀਵਨ ਦੀ ਹਕੀਕਤ ਬਣ ਗਿਆ। ਮੈਂ ਹਰ ਇੱਕ ਨੂੰ ਦਸਣਾ ਚਾਹੁੰਦਾ ਸੀ ਕਿ ਮੇਰੇ ਨਾਲ ਕੀ ਹੋਇਆ ਹੈ? ਮੈਂ ਚਾਹੁੰਦਾ ਸੀ ਕਿ ਮੇਰੇ ਸਾਰੇ ਮਿੱਤਰ ਅਤੇ ਮੇਰੇ ਪਰਿਵਾਰ ਦੇ ਲੋਕ ਉਸ ਮੁਕਤੀਦਾਤਾ ਨੂੰ ਜਾਣਨ ਜਿਸ ਨੇ ਮੈਨੂੰ ਮਾਫ਼ ਕੀਤਾ ਹੈ ਅਤੇ ਮੈਨੂੰ ਬਦਲਿਆ ਹੈ। ਮੈਨੂੰ ਮਸੀਹ ਵਿਚ ਆਏ ਨੂੰ ਕੁਝ ਸਮਾਂ ਹੀਹੋਇਆ ਸੀ ਕਿ ਮੇਰੇ ਕਯੀ ਮਿੱਤਰ ਵੀ ਮੁਕਤੀਦਾਤਾ ਦੇ ਵਿਅਕਤੀਗਤ ਗਿਆਂਨ ਦੇ ਵਿਚ ਆ ਗਏ।
ਅਸੀਂ ਹਰ ਸਵੇਰੇ ਪ੍ਰਾਥਨਾ ਲਈ ਮਿਲਣ ਲੱਗੇ ਅਤੇ ਅਸੀਂ ਪ੍ਰਾਥਨਾ ਵਿਚ ਸਮਾਂ ਬਿਤਾਉਂਦੇ ਸੀ। ਅਸੀਂ ਬਾਈਬਲ ਪੜਦੇ ਸੀ ਅਤੇ ਬਾਈਬਲ ਦੀਆਂ ਆਇਤਾਂ ਨੂੰ ਯਾਦ ਕਰਦੇ ਸੀ। ਪ੍ਰਮੇਸ਼ਰ ਦੀ ਹਜੂਰੀ ਵਿਚ ਉਨ੍ਹਾਂ ਸਵੇਰ ਦੀਆਂ ਮਿਲਣੀਆਂ ਵਿਚ ਬਹੁਤ ਹੀਮਿਠਾਸ ਸੀ। ਅੱਜ ੩੬ ਸਾਲ ਬਾਅਦ ਵੀ ਉਹ ਖੁਸਬੂ ਮੇਰੇ ਨਾਲ ਬਣੀ ਹੋਈ ਹੈ। ਇਹ ਮੇਰੇ ਲਈ ਬਹੁਤ ਹੀਅਦੁਭਤ ਗੱਲ ਸੀ ਕਿ ਉਹ ਪ੍ਰਮੇਸ਼ਰ ਜਿਸ ਨੇ ਬ੍ਰਹਿਮੰਡ ਨੂੰ ਬਣਾਇਆ ਉਹ ਉਨ੍ਹਾਂ ਸ਼ਾਂਤ ਸਮਿਆਂ ਵਿਚ ਆਪਣੇ ਆਪ ਨੂੰ ਮੇਰੇ ਉੱਤੇ ਪ੍ਰਗਟ ਕਰਦਾ ਸੀ।
ਮੇਰਾ ਦਿਲ ਹਰ ਰੋਜ ਭਰ ਜਾਂਦਾ ਸੀ ਅਤੇ ਉੱਪਰ ਦੀ ਉਮੜਦਾ ਸੀ। ਕੋਈ ਬਿਜਲੀ ਦੀਆਂ ਚਮਕਾ ਨਹੀ ਸਨ ਅਤੇ ਨਾ ਹੀਕੋਈ ਬੱਦਲ ਗਰ੍ਜਨ ਦੀ ਆਵਾਜ ਆਉਂਦੀ ਸੀ। ਇਹ ਪ੍ਰਮੇਸ਼ਰ ਦੀ ਸ਼ਾਂਤ ਅਤੇ ਸਧਾਰਨ ਹਜੂਰੀ ਸੀ। ਪਰ ਕੁਝ ਹੋਰ ਵੀ ਸੀ ਜਿਸ ਬਾਰੇ ਮੈਂ ਉਸ ਵੇਲੇ ਨਹੀ ਸੀ ਜਾਣਦਾ। ਉਹ ਇਹ ਸੀ ਕਿ ਪ੍ਰਮੇਸ਼ਰ ਮੈਨੂੰ ਇਸ ਧਰਤੀ ਦੇ ਹਰ ਕੋਨੇ ਤੇ ਆਪਣੇ ਨਾਮ ਦਾ ਪ੍ਰਚਾਰ ਕਰਨ ਲਈ ਲੈ ਜਾਵੇਗਾ। ਅਤੇ ਸਭ ਤੋਂ ਅਨੋਖੀ ਗੱਲ ਇਹ ਹੋਵੇਗੀ ਕਿ ਉਸਦੀ ਹਜੂਰੀ ਮੇਰੇ ਨਾਲ ਹੋਵੇਗੀ ਭਾਵੇਂ ਕਿ ਮੈਂ ਕਿਸੇ ਵੀ ਥਾਂ ਤੇ ਜਾਵਾਂ ਜਾਂ ਮੈਂ ਕਿਸੇ ਵੀ ਚੀਜ ਦਾ ਸਾਹਮਣਾ ਕਰਾਂ।
ਮੈਨੂੰ ਤਿੰਨ ਵਾਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਮੈਂ ਇੱਕ ਅੰਦੋਲਨ ਦੇ ਵਿਚੋਂ ਦੀ ਗਿਆ ਹਾਂ, ਮੈਂ ਇੱਕ ਮਨੁਖਾਂ ਨੂੰ ਨਾਸ਼ ਕਰਨ ਦੀ ਕਿਸੇ ਦੀ ਕੋਸਿਸ਼ ਤੋਂ ਬਾਅਦ ਉਸ ਦੇਸ਼ ਵਿਚ ਗਿਆ ਹਾਂ, ਅਤੇ ਮੈਂ ਕਯੀ ਇਹੋ ਜਿਹੇ ਦੇਸ਼ਾਂ ਵਿਚ ਗਿਆ ਹਾਂ ਜਿਥੇ ਦੇਸ਼ ਯੁਧ ਅਤੇ ਜਾਤੀ ਵਾਦ ਦੀ ਨਫਰਤ ਦੀ ਵਜ੍ਹਾ ਨਾਲ ਤਬਾਹ ਹੋ ਗਏ ਹਨ।ਮੈਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਮਿਲੀ ਹੈ। ਮੇਰੀ ਗਰਦਨ ਤੇ ਛੁਰਾ ਰਖਿਆ ਗਿਆ ਹੈ। ਮੇਰੇ ਵੱਲ ਬੰਦੂਕਾਂ ਤਾਣੀਆ ਗਈਆ ਹਨ। ਪਰ ਪ੍ਰਮੇਸ਼ਰ ਹਰ ਥਾਂ ਤੇ ਮਰੇ ਨਾਲ ਰਿਹਾ ਹੈ। ਉਹ ਯਹੋਵਾਹ ਸ਼ਮਾ ਬਣ ਕੇ ਰਿਹਾ ਹੈ – ਪ੍ਰਮੇਸ਼ਰ ਹੋ ਹਰ ਵੇਲੇ ਹਾਜਿਰ ਹੈ। ਮੈਂ ਉਸ ਨੂੰ ਉਸ ਵੇਲੇ ਮਿਲੀਆਂ ਹਾਂ ਜਦ ਬਹੁਤ ਹੀਵਧੀਆ ਕੰਮ ਹੋਏ ਹਨ, ਅਤੇ ਮੈਂ ਉਸ ਨੂੰ ਉਸ ਵੇਲੇ ਵੀ ਮਿਲਿਆ ਹਾਂ ਜਦ ਮੈਂ ਬਹੁਤ ਹੀਨਿਰਾਸ਼ਾ ਦੇ ਵਿਚੋਂ ਦੀ ਲੰਘਿਆ ਹਾਂ। ਉਸ ਨੇ ਲਗਾਤਾਰ ਆਪਣੇ ਆਪ ਨੂੰ ਯਹੋਵਾਹ ਸ਼ਮਾ ਦੇ ਤੌਰ ਤੇ ਵਿਖਾਇਆ ਹੈ।
ਪਹਿਲੀ ਵਾਰ ਜਦ ਅਸੀਂ ਯਹੋਵਾਹ ਸ਼ਮਾ ਦਾ ਨਾਮ ਵੇਖਦੇ ਹਾਂ (ਪ੍ਰਮੇਸ਼ਰ ਜੋ ਹਰ ਵੇਲੇ ਹਾਜਿਰ ਹੈ) ਉਹ ਹਿਜਿਕਿਏਲ ਦੀ ਪੁਸਤਕ ਦੇ ਅਖੀਰਲੇ ਅਧਿਆਏ ਵਿਚ ਵੇਖਦੇ ਹਾਂ। ਨਬੀ ਨੇ ਕਿਹਾ ਕਿ ਇੱਕ ਸ਼ਹਿਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਸਦਾ ਨਾਮ ਯਹੋਵਾਹ ਸ਼ਮਾਂ ਹੋਣਾ ਚਾਹੀਦਾ ਹੈ। ੧ਇਹ ਉਹ ਵਚਨ ਸੀ ਜਿਸਦੀ ਪ੍ਰਮੇਸ਼ਰ ਦੇ ਲੋਕਾਂ ਨੂੰ ਉਸ ਵੇਲੇ ਬਹੁਤ ਲੋੜ ਸੀ। ਉਨ੍ਹਾਂ ਨੂੰ ਉਤਸਾਹ ਦੀ ਬਹੁਤ ਹੀ ਜਿਆਦਾ ਲੋੜ ਸੀ। ਅਤੇ ਇਸ ਤੋਂ ਵਧ ਕੋਈ ਹੋਰ ਉਤਸ਼ਾਹ ਹੋ ਹੀਨਹੀ ਸਕਦਾ ਹੈ ਕਿ ਪ੍ਰਮੇਸ਼ਰ ਤੁਹਾਡੇ ਨਾਲ ਹੈ।
ਫਿਰ ਵੀ ਮਸੀਹ ਦੇ ਚੇਲੇ ਹੋਣ ਦੇ ਨਾਤੇ ਸਾਡੇ ਕੋਲ ਇਸ ਤੋਂ ਵੀ ਵਧ ਕੇ ਵਚਿਤਰ ਵਾਇਦੇ ਹਨ। ਇਸ ਤੋਂ ਪਹਿਲਾਂ ਕੇ ਯਿਸ਼ੂ ਪਿਤਾ ਦੇ ਸੱਜੇ ਪਾਸੇ ਉਠਾ ਲਿਆ ਗਿਆ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਕਿ ਉਹ ਪੂਰੇ ਸੰਸਾਰ ਦੇ ਵਿਚ ਜਾਣ ਅਤੇ ਚੇਲੇ ਬਣਾਉਣ। ਅਤੇ ਉਸਨੇ ਵਾਇਦਾ ਕੀਤਾ, “ਵੇਖੋ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ” (ਮਤੀ ੨੮:੨੦) ਉਸਦੀ ਹਜੂਰੀ ਸਿਰਫ ਸ਼ਹਿਰ ਦੀਆਂ ਚਾਰ ਦੀਵਾਰਾਂ ਤੱਕ ਹੀਨਹੀ ਹੈ। ਉਸਨੇ ਵਾਇਦਾ ਕੀਤਾ ਹੈ ਕਿ ਉਸਦੀ ਹਜੂਰੀ ਚਾਹੇ ਅਸੀਂ ਕੀਤੇ ਵੀ ਜਾਈਏ ਉਹ ਸਾਡੇ ਨਾਲ ਨਾਲ ਰਹੇਗੀ। ਚਾਹੇ ਅਸੀਂ ਕਿਹੋ ਜਿਹੇ ਵੀ ਹਾਲਾਤਾਂ ਦਾ ਸਾਹਮਣਾ ਕਰੀਏ ਉਹ ਸਾਡੇ ਨਾਲ ਰਹੇਗੀ। ਉਹ ਸਾਡੇ ਦਿਲ ਦੀ ਗਹਿਰਾਈ ਦੇ ਵਿਚ ਵਾਸ ਕਰੇਗਾ। ਹਲੇਲੁਆਹ! ਹਾਰ ਦੇ ਵਿਚਕਾਰ ਵੀ ਉਹ ਹੋਵੇਗਾ। ਨਿਰਾਸ਼ਾਂ ਦੇ ਵਿਚ ਉਹ ਸਾਡੇ ਨਾਲ ਹੋਵੇਗਾ। ਜਿੱਤ ਦੇ ਪਹਾੜ ਤੇ ਵੀ ਉਹ ਸਾਡੇ ਨਾਲ ਹੋਵੇਗਾ। ਖਤਰੇ ਦੇ ਵਿਚ ਵੀ ਉਹ ਸਾਡੇ ਨਾਲ ਹੋਵੇਗਾ। ਪ੍ਰੀਖਿਆ ਦੇ ਸਮੇਂ ਵੀ ਉਹ ਸਾਡੇ ਨਾਲ ਹੋਵੇਗਾ। ਉਹ ਯਹੋਵਾਹ ਸ਼ਮਾਂ ਹੈ। ਪ੍ਰਮੇਸ਼ਰ ਜੋ ਹਰ ਵੇਲੇ ਹਾਜਿਰ ਹੈ।
ਹਿਜ਼ਕੀਏਲ 48:30-35
30 “ਸ਼ਹਿਰ ਦੇ ਫ਼ਾਟਕ ਇਹ ਹਨ। ਫ਼ਾਟਕ ਦੇ ਨਾਮ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਨਾਮ ਉੱਤੇ ਰੱਖੇ ਜਾਣਗੇ।
“ਸ਼ਹਿਰ ਦਾ ਉੱਤਰੀ ਪਾਸਾ 4,500 ਹੱਥ ਲੰਮਾ ਹੋਵੇਗਾ। 31 ਓੱਥੇ ਤਿੰਨ ਫ਼ਾਟਕ ਹੋਣਗੇ: ਰਊਬੇਨ ਦਾ ਫ਼ਾਟਕ, ਯਹੂਦਾਹ ਦਾ ਫ਼ਾਟਕ ਅਤੇ ਲੇਵੀ ਦਾ ਫ਼ਾਟਕ।32 “ਸ਼ਹਿਰ ਦਾ ਪੂਰਬੀ ਪਾਸਾ ਚਾਰ 4,500 ਹੱਥ ਲੰਮਾ ਹੋਵੇਗਾ। ਓੱਥੇ ਤਿੰਨ ਫ਼ਾਟਕ ਹੋਣਗੇ: ਯੂਸਫ਼ ਦਾ ਫ਼ਾਟਕ, ਬਿਨਯਾਮੀਨ ਦਾ ਫ਼ਾਟਕ ਅਤੇ ਦਾਨ ਦਾ ਫ਼ਾਟਕ।33 “ਸ਼ਹਿਰ ਦਾ ਦੱਖਣੀ ਪਾਸਾ 4,500 ਹੱਥ ਲੰਮਾ ਹੋਵੇਗਾ। ਓੱਥੇ ਤਿੰਨ ਫ਼ਾਟਕ ਹੋਣਗੇ: ਸ਼ਿਮਓਨ ਦਾ ਫ਼ਾਟਕ, ਯਿੱਸਾਕਾਰ ਦਾ ਫ਼ਾਟਕ ਅਤੇ ਜ਼ਬੂਲੁਨ ਦਾ ਫ਼ਾਟਕ,34 “ਸ਼ਹਿਰ ਦਾ ਪੱਛਮੀ ਪਾਸਾ 4,500 ਹੱਥ ਲੰਮਾ ਹੋਵੇਗਾ। ਓੱਥੇ ਤਿੰਨ ਫ਼ਾਟਕ ਹੋਣਗੇ: ਗਾਦ ਦਾ ਫ਼ਾਟਕ, ਆਸ਼ੇਰ ਦਾ ਫ਼ਾਟਕ ਅਤੇ ਨਫ਼ਤਾਲੀ ਦਾ ਫ਼ਾਟਕ।
35 “ਸ਼ਹਿਰ ਦਾ ਘੇਰਾ 18,000 ਹੱਥ ਹੋਵੇਗਾ। ਹੁਣ ਤੋਂ ਬਾਦ ਸ਼ਹਿਰ ਦਾ ਨਾਮ ਹੋਵੇਗਾ: ਯਹੋਵਾਹ ਓੱਥੇ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
