ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਰੋਹੀ (ਪ੍ਰਮੇਸ਼ਰ ਮੇਰਾ ਚਰਵਾਹਾ)
ਯਹੋਵਾਹ ਮੇਰਾ ਚਰਵਾਹਾ ਹੈ, ਮੈਨੂੰ ਕੋਈ ਘਾਟ ਨਹੀ ਹੋਵੇਗੀ।(ਜਬੂਰਾਂ ਦੀ ਪੋਥੀ ੨੩:੧ ਨਵਾਂ ਸੰਸਕਰਣ)
ਭਾਰਤ ਸੰਸਾਰ ਦੇ ਮਹਾਨ ਦੇਸ਼ਾਂ ਵਿਚੋਂ ਇੱਕ ਹੈ।ਸੰਸਾਰ ਦਾ ਹਰ ਛੇਵਾਂ ਵਿਅਕਤੀ ਉਥੇ ਰਹਿੰਦਾ ਹੈ।ਅਤੇ ਇਹ ਮਨੁਖਤਾ ਦਾ ਸਭ ਤੋਂ ਵੱਡਾ ਲੋਕਤੰਤਰ ਹੈ।ਜਦ ਵੀ ਮੈਂ ਉਥੇ ਜਾਂਦਾ ਹਾਂ, ਮੈਂ ਅਨੋਖੇ ਲੋਕਾਂ ਦੀਆਂ ਕਯੀ ਮਹਾਨ ਯਾਦਾਂ ਦੇ ਨਾਲ ਆਉਂਦਾ ਹਾਂ।ਜਦ ਮੈਂ ਪਹਿਲੀ ਵਾਰ ਇਸ ਦੇਸ਼ ਵਿਚ ਗਿਆ।ਤਾਂ ਪ੍ਰਮੇਸ਼ਰ ਨੇ ਮੇਰੇ ਦਿਲ ਨੂੰ ਛੂਹ ਲਿਆ।ਮੈਂ ਪ੍ਰਮੇਸ਼ਰ ਦੇ ਅੱਗੇ ਪ੍ਰਾਥਨਾ ਕਰਨੀ ਸ਼ੁਰੂ ਕੀਤੀ ਕਿ ਪ੍ਰਮੇਸ਼ਰ ਇਸ ਦੇਸ਼ ਵਿਚ ਖੁਸ਼ਖਬਰੀ ਨੇ ਨਾਲ ਪਹੁੰਚਣ ਵਿਚ ਸਾਡੀ ਮਦਦ ਕਰਨ।
ਇਸੇ ਲਈ ਮੈਂ ਬਹੁਤ ਹੀ ਉਤੇਜਿਤ ਸੀ ਜਦ ਮੈਨੂੰ APCORE ( ਆਂਧਰਾ ਪ੍ਰਦੇਸ਼ ਦੀ ਬੇਦਾਰੀ ਅਤੇ ਖੁਸ਼ਖਬਰੀ ਦੇ ਪ੍ਰਚਾਰ ਦੀ ਕਾਨਫਰੰਸ) ਵਿਚ ਮੁਖ ਵਕਤਾ ਦੇ ਤੌਰ ਤੇ ਬੁਲਾਇਆ।੧੦੦੦ ਤੋਂ ਵੀ ਵਧ ਲੋਕ ਇਸ ਸਭਾ ਵਿਚ ਸ਼ਿਰਕਤ ਕਰਨ ਲਈ ਆਏ ਸਨ।ਮੈਂ ਪ੍ਰਮੇਸ਼ਰ ਅੱਗੇ ਅਰਦਾਸ ਕੀਤੀ ਸੀ ਕਿ ਉਹ ਬੇਦਾਰੀ ਨੂੰ ਜਗਾਉਣ ਲਈ ਲਈ ਮੈਨੂੰ ਇਨ੍ਹਾਂ ਆਗੂਆਂ ਵਿਚ ਇਸਤੇਮਾਲ ਕਰੇ।
ਪਰ ਮੈਂ ਕਾਨਫਰੰਸ ਦੇ ਪਹਿਲੇ ਦਿਨ ਬਹੁਤ ਹੀ ਬੀਮਾਰ ਹੋ ਗਿਆ।ਮੈਂ ਇਨ੍ਹਾਂ ਬੀਮਾਰ ਹੋ ਗਿਆ ਕਿ ਮੈਨੂੰ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।ਮੈਂ ਉਲਟੀ ਕੀਤੀ ਜਦ ਮੈਨੂੰ ਕਾਰ ਦੇ ਵਿਚੋਂ ਐਮਰਜੈਂਸੀ ਦੇ ਵਿਚ ਲਿਜਾ ਰਹੇ ਸਨ।ਮੈਂ ਪਹਿਲੀ ਰਾਤ ਅਧੀ ਰਾਤ ਨੂੰ ਉਠਿਆ।ਮੇਰੀ ਸ਼ਰੀਰਕ ਹਾਲਤ ਸੁਧਰਨ ਲੱਗ ਪ੍ਯੀ।ਪਰ ਆਤਮਿਕ ਤੌਰ ਤੇ ਮੈਂ ਟੁੱਟਿਆ ਹੋਇਆ ਵਿਅਕਤੀ ਸੀ।ਮੈਂ ਇਨ੍ਹਾਂ ਦੂਰੋਂ ਭਾਰਤ ਦੇ ਵਿਚ ਇਨ੍ਹਾਂ ਲੋਕਾਂ ਦੇ ਵਿਚ ਸੇਵਾ ਕਰਨ ਲਈ ਚੱਲ ਕੇ ਆਇਆ ਸੀ ਅਤੇ ਹੁਣ ਮੈਂ ਹਸਪਤਾਲ ਵਿਚ ਪਿਆ ਹੋਇਆ ਸੀ ਅਤੇ ਮੈਂ ਕਿਸੇ ਦੇ ਨਾਲ ਵੀ ਸੇਵਾ ਨਹੀ ਸੀ ਕਰ ਪਾ ਰਿਹਾ।ਸ਼ੱਕ ਨੇ ਮੇਰਾ ਦਿਲ ਭਰ ਦਿੱਤਾ।ਮੈਂ ਆਪਣੇ ਆਪ ਨੂੰ ਅਤੇ ਪ੍ਰਮੇਸ਼ਰ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ, “ਕੀ ਮੈਂ ਕੋਈ ਗਲਤੀ ਕੀਤੀ?” ਮੈਂ ਹੈਰਾਨ ਹੋ ਰਿਹਾ ਸੀ, ਪਰ ਇੱਕ ਹੋਰ ਵੀ ਗਹਿਰਾ ਸਵਾਲ ਸੀ ਜੋ ਮੇਰੇ ਦਿਲ ਵਿਚ ਸੀ, “ਪ੍ਰਮੇਸ਼ਰ ਤੂੰ ਕਿਥੇ ਹੈਂ?
ਮੈਂ ਆਪਣੀ ਹਾਲਤ ਮੁਖ ਨਰਸ ਨੂੰ ਅਗਲੀ ਸਵੇਰ ਦੱਸੀ।ਭਾਵੇਂਕਿ ਮੈਂ ਹਾਲੇ ਵੀ ਬਹੁਤ ਬੀਮਾਰ ਸੀ, ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕਾਨਫਰੰਸ ਵਿਚ ਜਾਣਾ ਚਾਹੀਦਾ ਹੈ ਅਤੇ ਉਠੇ ਪ੍ਰਚਾਰ ਕਰਨਾ ਚਾਹੀਦਾ ਹੈ।ਮੈਂ ਭਾਰਤ ਦੇ ਵਿਚ ਆ ਕੇ ਜੋ ਪ੍ਰਮੇਸ਼ਰ ਨੇ ਮੈਨੂੰ ਕਰਨ ਵਾਸਤੇ ਬੁਲਾਇਆ ਹੈ ਉਹ ਕਰਨ ਤੋਂ ਬਿਨ੍ਹਾਂ ਨਹੀ ਜਾਣਾ ਚਾਹੁੰਦਾ ਸੀ।ਹਸਪਤਾਲ ਵਾਲੇ ਸਹਿਮਤ ਹੋ ਗਏ ਕਿ ਮੈਂ ਕਾਨਫਰੰਸ ਦੇ ਵਿਚ ਜਾ ਕੇ ਬੋਲ ਸਕਦਾ ਹਾਂ।ਉਨ੍ਹਾਂ ਨੇ ਮੇਰੇ IV ਉਤਾਰ ਕੇ ਮੈਨੂੰ ਟੈਕਸੀ ਦੇ ਵਿਚ ਬਿਠਾ ਕੇ ਕਾਨਫਰੰਸ ਦੇ ਪਹਿਲੇ ਸੈਸ਼ਨ ਵਿਚ ਭੇਜ ਦਿੱਤਾ।ਮੈਂ ਇਨ੍ਹਾਂ ਕਮਜੋਰ ਸੀ ਕਿ ਮੈਨੂੰ ਬੈਠ ਕੇ ਪ੍ਰਚਾਰ ਕਰਨਾ ਪਿਆ।ਮੇਰੇ ਵਿਚ ਬਹੁਤ ਘੱਟ ਤਾਕਤ ਸੀ ਅਤੇ ਮੈਂ ਬਹੁਤਾ ਉਚੀ ਵੀ ਨਹੀ ਬੋਲ ਪਾ ਰਿਹਾ ਸੀ
ਮੇਰਾ ਦਿਲ ਥੱਕਿਆ ਹੋਇਆ ਸੀ।ਮੈਂ ਸੋਚਣਾ ਸ਼ੁਰੂ ਕੀਤਾ, ਕੀ ਮੈਂ ਪ੍ਰਮੇਸ਼ਰ ਦੀ ਅਗੁਵਾਈ ਨੂੰ ਗੁਆ ਦਿੱਤਾ ਹੈ।ਫਿਰ ਵੀ ਪ੍ਰਮੇਸ਼ਰ ਨੇ ਮੈਨੂੰ ਹਰ ਰੋਜ ਬੋਲਣ ਦੀ ਸ਼ਕਤੀ ਦਿੱਤੀ।ਕਾਨਫਰੰਸ ਦੇ ਅਖੀਰ ਤੱਕ ਸੈਂਕੜੇ ਪਾਸਟਰ ਪ੍ਰਮੇਸ਼ਰ ਨੂੰ ਮਿਲੇ।ਉਨ੍ਹਾਂ ਵਿਚੋਂ ਬਹੁਤ ਸਾਰੇ ਆਪਣੇ ਜੀਵਨ ਅਤੇ ਸੇਵਕਾਈ ਵਿਚ ਬੇਦਾਰ ਹੋ ਗਏ।ਮੈਂ ਜਾਣਦਾ ਸੀ ਕਿ ਪ੍ਰਮੇਸ਼ਰ ਨੇ ਉਨ੍ਹਾਂ ਸਭਾਵਾਂ ਵਿਚ ਗਹਿਰਾ ਕੰਮ ਕੀਤਾ ਹੈ।ਪਰ ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੈਂ ਪ੍ਰਮੇਸ਼ਰ ਦੀ ਅਗੁਵਾਈ ਉੱਪਰ ਸ਼ਕ ਕੀਤਾ ਸੀ ਜਦ ਮੈਂ ਘਰ ਪਰਤਿਆ, “ਕੀ ਮੈਂ ਗਲਤੀ ਕੀਤੀ ਹੈ” ਮੈਂ ਆਪਣੇ ਆਪ ਨੂੰ ਪੁਛਿਆ।
ਪਰ ਇੱਕ ਵਾਇਦਾ ਸੀ ਜੋ ਪ੍ਰਮੇਸ਼ਰ ਲਗਾਤਾਰ ਮੇਰੇ ਦਿਲ ਅਤੇ ਮੇਰੇ ਮਨ ਵਿਚ ਪਾਉਂਦਾ ਰਿਹਾ ਅਤੇ ਉਹ ਸੀ, “ਯਹੋਵਾਹ ਮੇਰਾ ਚਰਵਾਹਾ ਹੈ ਮੈਨੂੰ ਕੋਈ ਘਟੀ ਨਹੀ ਹੋਵੇਗੀ।(ਜਬੂਰ ੨੩:੧) ਜਦ ਮੈਂ ਮਨਨ ਕੀਤਾ ਕਿ ਉਹ ਕੌਣ ਹੈ, ਮੈਂ ਇਹ ਅਹਿਸਾਸ ਕੀਤਾ ਕਿ ਉਹ ਮਹਾਨ ਚਰਵਾਹਾ ਅਤੇ ਚੰਗਾ ਚਰਵਾਹਾ ਹੈ।ਉਹ ਆਪਣੇ ਬਚਿਆ ਦੀ ਅਗੁਵਾਈ ਕਰਦਾ ਹੈ।ਜਦ ਅਸੀਂ ਤੁਫਾਨਾਂ ਦੇ ਵਿਚੋਂ ਦੀ ਵੀ ਲੰਘਦੇ ਹਾਂ, ਅਤੇ ਚੀਜਾਂ ਦੀ ਸਮਝ ਨਹੀ ਆਉਂਦੀ ਹੈ, ਉਹ ਉਸ ਸਮੇਂ ਵੀ ਚੰਗਾ ਚਰਵਾਹਾ ਹੈ।ਉਹ ਹਮੇਸ਼ਾਂ ਚੰਗੇ ਮਾਰਗਨ ਵਿਚ ਸਾਡੀ ਅਗੁਵਾਈ ਕਰੇਗਾ।ਸੁਰਖਿਅਤ ਜਗ੍ਹਾ ਵਿਚ।ਉਹ ਯਕੀਨੀ ਤੌਰ ਤੇ ਸਾਨੂੰ ਹਰੇ ਚਾਰਗਾਹਾਂ ਵਿਚ ਲੈ ਕੇ ਜਾਵੇਗਾ।ਸਾਨੂੰ ਸ਼ਾਇਦ ਕਿਸੇ ਖਤਰਨਾਕ ਨਾਲੇ ਦੇ ਵਿਚੋਂ ਦੀ ਹੋ ਕੇ ਉਥੇ ਪਹੁੰਚਨਾ ਪਵੇ, ਪਰ ਅਸੀਂ ਇਹ ਜਾਣਦੇ ਹਾਂ ਕਿ ਉਹ ਸਾਨੂੰ ਉਥੇ ਸੁਰਖਿਅਤ ਲੈ ਕੇ ਜਾਵੇਗਾ।
੭ ਸਾਲ ਬਾਅਦ ਮੈਂ ਫਿਰ ਭਾਰਤ ਵਿਚ ਗਿਆ ਅਤੇ ਅਤੇ ਮੈਂ ਆਂਧਰਾ ਪ੍ਰਦੇਸ਼ ਦੇ ਵਿਚ ਜਾ ਕੇ ਸੇਵਕਾਈ ਕੀਤੀ।ਇਸ ਵਾਰ ਮੈਂ ਉਠੇ ਇੱਕ ਖੁਸ਼ਖਬਰੀ ਦੀ ਸਭਾ ਵਿਚ ਪ੍ਰਚਾਰ ਕਰਨ ਵਾਸਤੇ ਗਿਆ ਸੀ।ਮੈਂ ਉਠੇ ਕਈ ਪਾਸਟਰਜ਼ ਨੂੰ ਮਿਲੀਆਂ ਜਿਨ੍ਹਾਂ ਦੀਆਂ ਜਿੰਦਗੀਆਂ ੭ ਸਾਲ ਪਹਿਲਾ ਉਸ ਕਾਨਫਰੰਸ ਵਿਚ ਤਬਦੀਲ ਹੋਈਆਂ ਸਨ।ਉਨ੍ਹਾਂ ਦੇ ਨਾਲ ਕੀਤੀ ਸੇਵਕਾਈ ਦੇ ਕਾਰਨ ਮੈਂ ਪੂਰੇ ਰਾਜ ਦੇ ਪਾਸਟਰ ਲੋਕਾਂ ਵਿਚ ਇੱਜਤ ਕਮਾ ਲਈ।ਇਸ ਦੀ ਵਜ੍ਹਾ ਨਾਲ ਕਲੀਸਿਯਾਵਾਂ ਵਿਚ ਏਕਤਾ ਆ ਸਕੀ ਅਤੇ ਜਿਸਦੇ ਨਤੀਜੇ ਸਵਰੂਪ ਅਸੀਂ ਇੱਕ ਵੱਡੀ ਖੁਸ਼ਖਬਰੀ ਦੀ ਸਭਾ ਕਰ ਪਾਏ ਅਤੇ ਹਜਾਰਾਂ ਲੋਕਾਂ ਨੇ ਮਸੀਹ ਨੂੰ ਆਪਣਾ ਮੁਕਤੀਦਾਤਾ ਕਰ ਕੇ ਸਵੀਕਾਰ ਕੀਤਾ।‘
ਜਦ ਮੈਂ ਉਸ ਪਿਛਲੇ ਸਮੇਂ ਵੱਲ ਵੇਖਦਾ ਹਾਂ ਜਦ ਮੈਂ ਬੀਮਾਰ ਹੋ ਗਿਆ ਸੀ, ਮੈਂ ਉਸ ਵੇਲੇ ਚੰਗੇ ਚਰਵਾਹੇ ਦਾ ਹਥ ਆਪਣੇ ਉੱਪਰ ਵੇਖਿਆ।ਜਦ ਮੈਂ ਬੀਮਾਰੀ ਦੇ ਖਤਰਨਾਕ ਰਾਹ ਤੇ ਜਾ ਰਿਹਾ ਸੀ, ਇਹ ਪਛਾਨਣਾ ਔਖਾ ਸੀ।ਇਹ ਕਹਿਣਾ ਕਠਿਨ ਸੀ, “ਉਹ ਮੈਨੂੰ ਸੁਖਦਾਈ ਜਲ ਦੀਆਂ ਝਰਨਿਆਂ ਕੋਲ ਲੈ ਜਾਂਦਾ ਹੈ।“ ਪਰ ਕਈ ਸਾਲਾਂ ਬਾਅਦ ਮੈਂ ਬਹੁਤ ਹੀ ਸ਼ਾਂਤ ਤਰੀਕੇ ਨਾਲ ਅਤੇ ਦਿਲੇਰੀ ਨਾਲ ਕਹੀ ਸਕਦਾ ਸੀ, “ਇਹ ਚੰਗਾ ਸੀ, ਪ੍ਰਮੇਸ਼ਰ ਦੀ ਅਗੁਵਾਈ ਚੰਗੀ, ਬਹੁਤ ਚੰਗੀ ਸੀ.
ਰਾਜਾ ਦਾਉਦ ਵੀ ਬਹੁਤ ਸਾਰੇ ਔਖੇ ਸਮਿਆਂ ਦੇ ਵਿਚੋਂ ਦੀ ਗੁਜਰਿਆ।ਪਰ ਜਦ ਇਹ ਸਭ ਖਤਮ ਹੋ ਗਏ, ਉਸਨੇ ਪ੍ਰਮੇਸ਼ਰ ਨੂੰ ਇੱਕ ਨਵੇਂ ਤਰੀਕੇ ਨਾਲ ਜਾਣਿਆ।ਉਸ ਨੇ ਉਸ ਨੂੰ “ਯਹੋਵਾਹ ਰੋਹੀ” ਦੇ ਤੌਰ ਤੇ ਜਾਣਿਆ।ਜਿਸਦਾ ਅਰਥ ਹੈ ਪ੍ਰਮੇਸ਼ਰ ਮੇਰਾ ਚਰਵਾਹਾ ਹੈ।ਉਸ ਨੇ ਆਪਣੇ ਅਨੁਭਵ ਤੋਂ ਕਿਹਾ, ਪ੍ਰਮੇਸ਼ਰ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ ਦੀ ਘਾਟ ਨਹੀ ਹੋਵੇਗੀ।(ਜ੍ਬੁਰਾਂ ਦੀ ਪੋਥੀ ੨੩:੧)
ਤੁਹਾਡਾ ਦਿਲ ਸ਼ਾਇਦ ਸ਼ੱਕ ਨਾਲ ਭਰਿਆ ਹੋਵੇ।ਤੁਸੀਂ ਸ਼ਾਇਦ ਹੈਰਾਨ ਹੋ ਰਹੇ ਹੋਵੋ ਕਿ ਕਯੀ ਚੀਜਾਂ ਤੁਹਾਡੇ ਜੀਵਨ ਵਿਚ ਕਿਉਂ ਹੁੰਦੀਆਂ ਹਨ।ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ।ਫਿਰ ਵੀ ਇਵੇਂ ਲਗਦਾ ਹੈ ਕਿ ਤੁਸੀਂ ਖਤਰਨਾਕ ਰਾਹ ਤੇ ਜਾ ਰਹੇ ਹੋ।ਉਹ ਯਹੋਵਾਹ ਰੋਹੀ ਹੈ।ਉਹ ਸਾਡਾ ਪ੍ਰਮੇਸ਼ਰ ਹੈ।ਸਾਡਾ ਚਰਵਾਹਾ ਹੈ।ਉਹ ਤੁਹਾਨੂੰ ਹਰੇ ਭਰੇ ਘਾਹ ਵਿਚ ਲੈ ਕੇ ਜਾਵੇਗਾ।ਉਹ ਔਖੇ ਰਾਹਾਂ ਤੇ ਤੁਹਾਡੀ ਅਗੁਵਾਈ ਕਰੇਗਾ।ਇਸ ਮਹਾਨ ਚਰਵਾਹੇ ਤੇ ਭਰੋਸਾ ਕਰੋ.
1 ਪਤਰਸ 2:21-25
21 ਇਹੀ ਹੈ ਜਿਸ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਸੱਦਾ ਮਿਲਿਆ ਸੀ। ਮਸੀਹ ਨੇ ਵੀ ਤੁਹਾਡੀ ਖਾਤਿਰ ਦੁੱਖ ਝੱਲਿਆ, ਅਤੇ ਅਜਿਹਾ ਕਰਕੇ ਉਸ ਨੇ ਤੁਹਾਡੇ ਲਈ ਆਪਣੇ ਪਦ ਚਿਨ੍ਹਾਂ ਉੱਤੇ ਚੱਲਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ।22 “ਉਸ ਨੇ ਕੋਈ ਵੀ ਪਾਪ ਨਹੀਂ ਕੀਤਾ, ਅਤੇ ਨਾਹੀ ਉਸ ਨੇ ਕਦੇ ਕੋਈ ਝੂਠ ਬੋਲਿਆ।”23 ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ। 24 ਮਸੀਹ ਨੇ ਸਲੀਬ ਉੱਪਰ ਆਪਣੇ ਸਰੀਰ ਉੱਤੇ ਸਾਡੇ ਪਾਪ ਲੈ ਲਏ। ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਅਸੀਂ ਪਾਪ ਨਹੀਂ ਕਰਾਂਗੇ ਅਤੇ ਅਸੀਂ ਚੰਗੇ ਕਾਰਜ ਕਰਨ ਲਈ ਜਿਉਵਾਂਗੇ ਉਸ ਦੇ ਜ਼ਖਮਾਂ ਰਾਹੀਂ ਤੁਹਾਡਾ ਇਲਾਜ ਕੀਤਾ ਗਿਆ। 25 ਤੁਸੀਂ ਇੱਜੜ ਤੋਂ ਭਟਕੀਆਂ ਭੇਡਾਂ ਵਰਗੇ ਸੀ। ਪਰ ਹੁਣ ਤੁਸੀਂ ਉਸ ਆਜੜੀ ਕੋਲ ਵਾਪਸ ਮੁੜ ਆਏ ਹੋਂ ਜੋ ਤੁਹਾਡਾ ਖਿਆਲ ਰੱਖਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
