Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਵਫਾਦਾਰ

ਮੈਂ ਵੇਖਿਆ ਕਿ ਸਵਰਗ ਖੁਲਿਆ ਅਤੇ ਮੇਰੇ ਸਾਹਮਣੇ ਇੱਕ ਸਵੇਤ ਘੋੜਾ ਖੜਾ ਸਿਆ ਤੇ ਉਸਦੇ ਸਵਾਰ ਨੂੰ ਵਫਾਦਾਰ ਅਤੇ ਸੱਚਾ ਕਿਹਾ ਜਾਂਦਾ ਹੈ. ਉਹ ਨਿਆਂ ਦੇ ਨਾਲ ਨਿਆਂ ਕਰਦਾ ਹੈ ਅਤੇ ਯੁਧ ਕਰਦਾ ਹੈ. (ਪ੍ਰਕਾਸ਼ ਦੀ ਪੋਥੀ ੧੯:੧੧ ਨਵਾਂ ਸੰਸਕਰਨ)

ਕੁਝ ਸਮਾਂ ਪਹਿਲਾਂ ਅਖਬਾਰ ਵਿਚ ਇੱਕ ਖਬਰ ਸੀ ਜੋ ਕਿ ਇੱਕ ਤਾਲਿਬਾਨ ਲੜਾਕੂ ਦੇ ਬਾਰੇ ਵਿਚ ਸੀ, ਜੋ ਕਿ ਅਫਗਾਨਿਸਤਾਨ ਦੇ ਵਿਚ ਲੜਦਾ ਸੀ. ਉਹ ਆਪਣੇ ਕਬੀਲੇ ਦੇ ਵਿਚ ਇਸਲਾਮ ਦੇ ਵਾਸਤੇ  ਇੱਕ ਸਮਰਪਿਤ ਲੜਾਕੂ ਸੀ ਅਤੇ  ਉਸਨੇ ਆਪਣੇ ਆਪ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰਨ ਦਾ ਜਿਮ੍ਮਾ ਲਿਆ ਸੀ ਜਦ ਉਹ ਉਤ੍ਤਰੀ ਫੌਜਾਂ ਦੇ ਨਾਲ ਲੜ ਰਹੇ ਸਨ. ਉਹ ਵਿਸ਼ਵਾਸ ਕਰਦਾ ਸੀ ਕਿ “ਪਛਮ” ਦੁਸਟ ਹੈ ਅਤੇ ਇਸ ਨੂੰ ਇਸਦੇ ਸਾਰੇ ਮਿੱਤਰਾ ਨੂੰ ਨਾਸ਼ ਹੋਣਾ ਚਾਹੀਦਾ ਹੈ.

ਪਰ ਅਮਰੀਕਨ ਬੰਬ ਉਥੇ ਡਿੱਗੇ ਜਿਥੇ ਉਹ ਤਾਲਿਬਾਨ ਦਾ ਲੜਾਕੂ ਸੀ. ਅਤੇ ਉਸ ਨੇ ਆਪਣੇ ਆਪ ਨੂੰ ਉਤ੍ਤਰੀ ਫੌਜਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ. ਅਤੇ ਸਮਰਪਣ ਦੇ ਤੁਰੰਤ ਬਾਅਦ ਉਸ ਤਾਲਿਬਾਨ ਦੇ ਸਿਪਾਹੀ ਨੇ ਆਪਣੀ ਬੰਦ੍ਦੂਕ ਉਤ੍ਤਰੀ ਫੌਜਾਂ ਲਈ ਚੁੱਕ ਲਈ ਕਿ ਉਹ ਤਾਲਿਬਾਨ ਦੇ ਵਿਰੋਧ ਵਿਚ ਲਦੇ ਅਤੇ ਉਹ ਆਪਣੇ ਤਾਲਿਬਾਨ ਦੇ ਨਾਲ ਕੀਤੇ ਸਾਰੇ ਦੇ ਸਾਰੇ ਵਾਅਦੇ ਭੁੱਲ ਗਿਆ. ਉਸ ਨੇ ਤਾਲਿਬਾਨ ਦੀਆਂ ਸੈਨਾਂ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਵਿਰੋਧੀ ਫੌਜਾਂ ਦਾ ਸਾਥ ਦੇ ਰਿਹਾ ਸੀ ਜੋ ਕਿ ਤਾਲਿਬਾਨ ਦੇ ਵਿਰੋਧ ਵਿਚ ਸਨ.

ਜਦ ਮੈਂ ਇਸ ਤਾਲਿਬਾਨ ਦੇ ਸਿਪਾਹੀ ਦੀ ਕਹਾਣੀ ਨੂੰ ਸੁਣਿਆ ਤਾਂ ਮੈਨੂੰ ਕਯੀ ਮਸੀਹੀ ਲੋਕਾਂ ਦੀ ਯਾਦ ਆਯੀ ਜਿਨਾਂ ਨੂੰ ਮੈਂ ਪਿਛਲੇ ਕਯੀ ਸਾਲਾਂ ਦੇ ਵਿਚ ਮਿਲਿਆ ਹਾਂ. ਬਹੁਤ ਸਾਰੇ ਵਿਸ਼ਵਾਸੀ ਕਹਿੰਦੇ ਹਨ, “ ਮੈਂ ਯਿਸ੍ਨੁ ਨੂੰ ਪਿਆਰ ਕਰਦਾ ਹਾਂ, ਮੈਂ ਉਸਦੀ ਫੌਜ ਦਾ ਸਿਪਾਹੀ ਹਾਂ.” ਅਸੀਂ ਬਦੀ ਸਫਾਈ ਦੇ ਨਾਲ ਗਾਉਂਦੇ ਹਾਂ, “ ਮੈਂ ਫੈਸਲਾ ਕਰ ਲਿਆ ਹੈ ਕਿ ਮੈਂ ਯੀਸ਼ੁ ਦੇ ਪਿਛੇ ਚੱਲਾਂਗਾ ਅਤੇ ਹੁਣ ਵਾਪਿਸ ਨਹੀ ਮੁੜਾਗਾ. ਹੁਣ ਵਾਪਸ ਨਹੀ ਮੁੜਾਗਾ.” ਪਰ ਜਦ ਵੈਰੀ ਸਾਡੇ ਦਿਲਾਂ ਅਤੇ ਜੀਵਨਾਂ ਦੇ ਵਿਚ ਅਗਨ ਬਾਨਾ ਨੂੰ ਸੁੱਟਣਾ ਸ਼ੁਰੂ ਕਰਦਾ ਹੈ ਤਾਂ ਬਹੁਤ ਸਾਰੇ ਲੋਕ ਪੂਛ ਦਬਾ ਕੇ ਦੋੜ ਜਾਂਦੇ ਹਨ. ਅਸੀਂ ਯੀਸ਼ੁ ਦੇ ਪਿਛੇ ਉਸ ਸਮੇਂ ਚਲਨਾ ਚਾਹੁੰਦੇ ਹਾਂ, ਜਦ ਯੁਧ ਸਾਡੇ ਤਰੀਕੇ ਅਨੁਸਾਰ ਹੈ. ਪਰ ਜਦ ਹਾਲਤ ਬਦਲ ਜਾਂਦੇ ਹਨ, ਅਤੇ ਸਾਡੇ ਵਿਸ਼ਵਾਸ ਦੀ ਪਰਖ ਹੁੰਦੀ ਹੈ ਉਸ ਸਮੇਂ ਅਸੀਂ ਇਹ ਵੇਖਦੇ ਹਾਂ ਕਿ ਅਸੀਂ ਕਿਹਦੀ ਮਿੱਟੀ ਦੇ ਬਣੇ ਹੋਏ ਹਾਂ.

ਜੇਕਰ ਅਸੀਂ ਇਮਾਨਦਾਰ ਹੋਈਏ ਤਾਂ ਅਸੀਂ ਸਾਰੇ ਇਹ ਮੰਨਾਗੇ ਕਿ ਅਸੀਂ ਸਭ ਵਫਾਦਾਰ ਨਹੀ ਰਹੇ ਹਾਂ. ਇਹੋ ਜਿਹੇ ਕਯੀ ਸਮੇਂ ਏ ਹਨ ਜਦ ਅਸੀਂ ਲੜਾਈ ਦੇ ਵਿਚ ਸਿਧੇ ਨਹੀ ਖੜੇ ਰਹੇ, ਜਦ ਅਸੀਂ ਲੜਾਈ ਦੇ ਵਿਚ ਉਚੇ ਨਹੀ ਖੜੇ ਰਹੇ. ਅਸੀਂ ਸਭ ਦੋਸ਼ੀ ਹਾਂ ਕਿ ਅਸੀਂ ਆਪਣੇ ਮਸੀਹੀ ਜੀਵਨ ਵਿਚ ਵਫਾਦਾਰ ਨਹੀ ਰਹੇ ਹਾਂ. ਅਸੀਂ ਉਸ ਤਾਲਿਬਾਨ ਸਿਪਾਹੀ ਦੇ ਵਰਗੇ ਹਾਂ.

ਪਰ ਯੀਸ਼ੁ ਦੇ ਬਾਰੇ ਵਿਚ ਇੱਕ ਸਚਾਈ ਹੈ, ਭਾਵੇਂ ਕਿ ਅਸੀਂ ਵਫਾਦਾਰ ਨਹੀ ਰਹੇ ਹਾਂ. ਉਹ ਵਫਾਦਾਰ ਰਿਹਾ ਹੈ. ਉਹ ਕੁਝ ਹੋਰ ਨਹੀ ਕਰ ਸਕਦਾ ਹੈ ਕਿਉਂਕਿ ਇਹੀ ਉਸਦਾ ਸੁਭਾਅ ਹੈ. ਉਸਦਾ ਸੁਭਾਅ ਹੀ ਵਫਾਦਾਰੀ ਦਾ ਹੈ. ਅਸਲ ਵਿਚ ਇੱਕ ਨਾਮ ਜੋ ਉਸ ਨੂੰ ਦਿੱਤਾ ਗਿਆ ਹੈ, ਉਹ ਨਾਮ ਹੈ ਵਫਾਦਾਰ. ਯੂਹੰਨਾ ਦੇ ਪ੍ਰਕਾਸ਼ ਦੇ ਵਿਚ ਉਸ ਨੇ ਯੀਸ਼ੁ ਨੂੰ ਕਯੀ ਤਰੀਕਿਆਂ ਦੇ ਨਾਲ ਵੇਖਿਆ. ਪਰ ਪ੍ਰਕ੍ਸ਼ ਦੀ ਪੋਥੀ ਦੇ ਅੰਤ ਵੱਲ ਜਾਂਦੇ ਹੋਏ ਉਸ ਨੇ ਵੇਖਿਆ ਕਿ ਯੀਸ਼ੁ ਘੋੜੇ ਤੇ ਸਵਾਰ ਹੈ. ਅਤੇ ਉਸ ਨੂੰ “ਵਫਾਦਾਰ ਅਤੇ ਸਚਾ” ਕਿਹਾ ਗਿਆ. ਯੀਸ਼ੁ ਲੜਾਈ ਦੇ ਵਿਚ ਸਿਰਫ ਇੱਕ ਹੀ ਹੈ ਜੋ ਕਦੇ ਆਪਣਾ ਪਾਸਾ ਨਹੀ ਬਦਲਦਾ ਹੈ. ਜਦ ਜਾਣਾ ਔਖਾ ਹੋ ਜਾਂਦਾ ਹੈ ਜਦ ਸਭ ਕੁਝ ਅਸੰਭਵ ਲਗਦਾ ਹੈ, ਉਸ ਸਮੇਂ ਵੀ ਯੀਸ਼ੁ ਵਫਾਦਾਰ ਹੈ.

ਯੀਸ਼ੁ ਕਦੇ ਜਦ ਅੱਗ ਦੀ ਭਾਠੀ ਤੇਜ ਹੋ ਜਾਂਦੀ ਹੈ . ਤਾਂ ਉਹ ਬਾਹਰ ਨਹੀ ਨਿਕਲ ਜਾਂਦਾ ਹੈ. ਉਹ ਤਿੰਨ ਯਹੂਦੀ ਜਵਾਨਾਂ ਦੇ ਨਾਲ ਅੱਗ ਦੀ ਭਾਠੀ ਦੇ ਵਿਚ ਤੁਰਿਆ ਭਾਵੇਂ ਕਿ ਉਹ ਕਿੰਨੀ ਗਰਮ ਹੋ ਗਈ ਸੀ. ਉਸ ਨੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ. ਉਹ ਸਾਡੇ ਨਾਲ ਜੀਵਨ ਦੀਆਂ ਅੱਗ ਵਰਗੀਆਂ ਪਰਖਣ ਦੇ ਵਿਚ ਵੀ ਤੁਰਦਾ ਹੈ ਭਾਵੇਂ ਕਿ ਸਭ ਕੁਝ ਕਿੰਨਾ ਵੀ ਔਖਾ ਕਿਉਂ ਨਾ ਹੋ ਜਾਵੇ. ਉਸ ਦਾ ਨਾਮ “ਵਫਾਦਾਰ” ਹੈ ਅਤੇ ਉਹ ਕਦੇ ਨਹੀ ਬਦਲਦਾ ਹੈ.  ਉਹ ਪੂਰ ਅਕ੍ਰਦਾ ਹੈ ਜਿਸਦੇ ਬਾਰੇ ਉਹ ਕਹਿੰਦਾ ਹੈ ਕਿ ਉਹ ਪੂਰਾ ਕਰੇਗਾ. ਉਹ ਕਦੇ ਬਾਹਰ ਨਹੀ ਭਜ ਜਾਂਦਾ ਹੈ ਜਦ ਬੰਬ ਡਿੱਗ ਰਹੇ ਹੁੰਦੇ ਹਨ , ਜਾਂ ਅੱਗ ਦੀ ਭਠੀ ਦੀ ਅੱਗ ਤੇਜ ਹੋ ਜਾਂਦੀ ਹੈ. ਉਸਦੀ ਵਫਾਦਾਰੀ ਮਹਾਨ ਹੈ. ਕਿਉਂਕਿ ਯੀਸ਼ੁ ਮਹਾਨ ਹੈ. ਉਹ ਹੈ ਜੋ ਕਿ ਸਵੇਤ ਘੋੜੇ ਦੇ ਉੱਪਰ ਸੰਸਾਰ ਦੇ ਇਤਹਾਸ ਦੇ ਅਖੀਰ ਵਿਚ ਸਵਾਰ ਹੈ. ਉਸਦਾ ਨਾਮ ਵਫਾਦਾਰ ਹੈ. ਅਤੇ ਇਸੇ ਕਾਰਨ ਉਹ ਜੇਤੂ ਹੈ. ਜਦ ਤੁਸੀਂ ਸਮਝ ਜਾਂਦੇ ਹੋ ਕਿ ਉਹ ਕੌਣ ਹੈ, ਤਦ ਤੁਸੀਂ ਆਪਣੀ ਜਿੱਤ ਦੇ ਸੋਮੇ ਨੂੰ ਵੀ ਸਮਝ ਜਾਂਦੇ ਹੋ.

 

ਪਰਕਾਸ਼ ਦੀ ਪੋਥੀ 21:1-7

21 ਫ਼ੇਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਦੇਖੀ। ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ। ਹੁਣ ਉੱਥੇ ਕੋਈ ਸਮੁੰਦਰ ਨਹੀਂ ਸੀ। 2 ਮੈਂ ਸਵਰਗ ਤੋਂ ਪਰਮੇਸ਼ੁਰ ਵੱਲੋਂ ਨਿਕਲ ਕੇ ਥੱਲੇ ਰਹੇ ਪਵਿੱਤਰ ਸ਼ਹਿਰ ਨੂੰ ਵੀ ਦੇਖਿਆ। ਇਹ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਹੈ। ਇਸ ਨੂੰ ਲਾੜੇ ਲਈ ਲਾੜੀ ਦੀ ਤਰ੍ਹਾਂ ਸਜਾਇਆ ਗਿਆ ਸੀ।3 ਮੈਂ ਤਖਤ ਵੱਲੋਂ ਆਉਂਦੀ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਹੁਣ ਪਰਮੇਸ਼ੁਰ ਦਾ ਘਰ ਲੋਕਾਂ ਦੇ ਨਾਲ ਹੈ। ਉਹ ਉਨ੍ਹਾਂ ਦੇ ਨਾਲ ਹੋਵੇਗਾ। ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਖੁਦ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ। 4 ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।

5 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”6 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਮੈਨੂੰ ਆਖਿਆ, “ਇਹ ਖਤਮ ਹੋ ਚੁੱਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਆਦ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ। 7 ਜਿਹੜਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ