Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਸੱਚਾ

ਮੈਂ ਵੇਖਿਆ ਕਿ ਸਵਰਗ ਖੁਲਿਆ ਅਤੇ ਮੇਰੇ ਸਾਹਮਣੇ ਇੱਕ ਸਵੇਤ ਘੋੜਾ ਖੜਾ ਸੀ  ਤੇ ਉਸਦੇ ਸਵਾਰ ਨੂੰ ਵਫਾਦਾਰ ਅਤੇ ਸੱਚਾ ਕਿਹਾ ਜਾਂਦਾ ਹੈ. ਉਹ ਨਿਆਂ ਦੇ ਨਾਲ ਨਿਆਂ ਕਰਦਾ ਹੈ ਅਤੇ ਯੁਧ ਕਰਦਾ ਹੈ. (ਪ੍ਰਕਾਸ਼ ਦੀ ਪੋਥੀ ੧੯:੧੧ ਨਵਾਂ ਸੰਸਕਰਨ)

ਕਿ ਤੁਸੀਂ ਕਦੇ ਹੈਰਾਨ ਹੋਏ ਹੋ ਕਿ ਯੀਸ਼ੁ ਆਪਣੇ ਸਮੇਂ ਦੇ ਧਾਰਮਿਕ ਆਗੂਆਂ ਦੇ ਨਾਲ ਇਨ੍ਹਾਂ ਗੁੱਸੇ ਕਿਉਂ ਹੋਇਆ ਸੀ? ਉਸਨੇ ਵੇਸ਼ਵਾਵਾਂ ਨੂੰ ਮਾਫ਼ ਕਰ ਦਿੱਤਾ, ਉਸ ਨੇ ਬੀਮਾਰਾਂ ਨੂੰ ਚੰਗਾ ਕੀਤਾ, ਉਸਨੇ ਦੁਸਟ ਆਤਮਾਵਾ ਨਾਲ ਗ੍ਰਸਿਤ ਲੋਕਾਂ ਨੂੰ ਅਜਾਦ ਕੀਤਾ. ਪਰ ਉਸ ਨੇ ਉਸ ਸਮੇਂ ਦੇ ਧਰਮੀ ਲੋਕਨਾ ਨੂੰ ਲਗਾਤਾਰ ਡਾਂਟਿਆ. ਇਹ ਕੀ ਸੀ ਜੋ ਇਨ੍ਹਾਂ ਫ਼ਰੀਸੀਆਂ ਅਤੇ ਸਦੁਕੀਆਂ ਦੇ ਵਿਚ ਸੀ ਜੋ ਯੀਸ਼ੁ ਨੂੰ ਕ੍ਰੋਧਿਤ ਕਰਦਾ ਸੀ?
ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸਦਾ ਉਤ੍ਤਰ ਯੀਸ਼ੁ ਦੇ ਸੁਭਾਅ ਵਿਚ ਹੈ ਕਿ ਉਹ ਕੌਣ ਹੈ. ਉਸ ਨੇ ਇੱਕ ਵਾਰ ਕਿਹਾ, “ਮੈਂ ਰਾਹ ਹਾਂ, ਮੈਂ ਸਚਾਈ ਹਾਂ ਅਤੇ ਮੈਂ ਹੀ ਜੀਵਨ ਹਾਂ.” ਯੀਸ਼ੁ ਦਾ ਈਸ਼ਵਰੀ ਸੁਭਾਅ ਇਹ ਹੈ ਕਿ ਉਹ ਸੰਪੂਰਨ ਸਚਾਈ ਹੈ. ਉਸ ਵਿਚ ਕੋਈ ਵੀ ਝੂਠ ਨਹੀ ਹੈ. ਅਸਲ ਵਿਚ ਇੱਕ ਨਾਮ ਜੋ ਯੀਸ਼ੁ ਨੂੰ ਪ੍ਰਕਾਸ਼ ਦੀ ਪੋਥੀ ਵਿਚ ਦਿੱਤਾ ਗਿਆ ਹੈ ਉਹ ਹੈ, “ਸੱਚਾ” ਜਦ ਸੱਚ,  ਝੂਠ ਦੇ ਸਾਹਮਣੇ ਆਉਂਦਾ ਹੈ, ਤਾਂ ਦੋਵੇਂ ਇੱਕ ਦੂਸਰੇ ਦੇ ਸਾਹਮਣੇ ਟਿੱਕ ਨਹੀ ਸਕਦੇ ਹਨ. ਸੱਚ ਚਾਨਣ ਹੈ ਅਤੇ ਝੂਠ ਹਨੇਰਾ ਹੈ. ਚਾਨਣ ਅਤੇ ਹਨੇਰਾ ਦੋਵੇਂ ਇਕਠੇ ਨਹੀ ਰਹਿ ਸਕਦੇ ਹਨ.

ਪਾਪੀ, ਬੀਮਾਰ, ਰੱਦੇ ਹੋਏ, ਅਤੇ ਦੁਸਟ ਆਤਮਾ ਦੇ ਗ੍ਰਸਤ ਲੋਕ ਆਪਣੇ ਜੀਵ ਵਿਚ ਇੱਕ ਭਿਆਨਕ ਦਸ਼ਾ ਦੇ ਵਿਚ ਸਨ. ਪਰ ਉਹ ਆਪਣੀ ਸਥਿਤੀ ਦੀ ਸਚਾਈ ਨੂੰ ਸਮਝਦੇ ਸਨ. ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ. ਉਹ ਸਮਝਦੇ ਸਨ ਕਿ ਉਹ ਕਿਹੋ ਜਿਹੇ ਹਨੇਰੇ ਵਿਚ ਰਹਿੰਦੇ ਹਨ. ਪਰ ਧਾਰਮਿਕ ਆਗੂ ਪੂਰੀ ਤਰਾਂ ਹਨੇਰੇ ਦੇ ਵਿਚ ਸਨ. ਉਹ ਸੋਚਦੇ ਸਨ ਕਿ ਉਹ ਠੀਕ ਹਨ. ਇਹ ਇੱਕ ਸੱਚਾਈ ਹੈ ਜੋ ਕਿ ਤੁਹਾਡੇ ਰੋੰਗਟੇ ਖੜੇ ਕਰ ਦੇਵੇਗੀ ਕਿ ਉਹ ਸੋਚਦੇ ਸਨ ਉਹ ਜਗਤ ਦਾ ਚਾਨਣ ਹਨ, ਪਰ ਅਸਲ ਵਿਚ ਉਹ ਜਗਤ ਦਾ ਹਨੇਰਾ ਸਨ.

ਮੈਂ ਯੀਸ਼ੁ ਦਾ ਚੇਲਾ ਹਾਂ ਕਿਉਂਕਿ ਉਹ ਸੱਚ ਹੈ. ਮੈਂ ਖੁਸ਼ ਹਾਂ ਕਿ ਮੈਂ ਕਿਸੇ ਮਨ ਘੜਤ ਕਹਾਣੀ ਦੇ ਪਿਛੇ ਨਹੀ ਚਲਦਾ ਹਾਂ. ਯੀਸ਼ੁ ਹੀ “ਸੱਚਾ “ ਹੈ. ਮੈਂ ਆਪਣਾ ਜੀਵਨ ਦਾਅ ਤੇ ਲਾਉਣ ਲਈ ਤਿਆਰ ਹਾਂਕਿਉਂਕਿ ਮੈਂ ਇਹ ਜਾਣਦਾ ਹਾਂ ਕਿ ਯੀਸ਼ੁ ਪ੍ਰਮੇਸ਼ਰ ਦਾ ਪੁੱਤਰ ਹੈ. ਮੈਂ ਕਿਸੇ ਮਨ ਘੜਤ ਕਹਾਣੀ ਲਈ ਨਹੀ ਮਰ ਸਕਦਾ, ਪਰ ਮੈਂ ਸੱਚਾਈ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹਾਂ.

ਕਯੀ ਵਾਰ ਅਸੀਂ ਸੁਣਦੇ ਹਾਂ ਕਿ “ਸਿਖਿਆ” ਜਰੂਰੀ ਨਹੀ ਹੈ. ਇਹ ਬਕਵਾਸ ਹੈ. ਬਿਲਕੁਲ ਇਹ ਜਰੂਰੀ ਹੈ. ਅਗਰ ਸਿਖਿਆ ਸੱਚੀ ਹੈ ਤਾਂ ਇਹ ਯੀਸ਼ੁ ਦਾ ਹਿੱਸਾ ਹੈ ਕਿਉਂਕਿ ਯੀਸ਼ੁ ਸੱਚਾ ਹੈ. ਅਗਰ ਇਹ ਸੱਚੀ ਨਹੀ ਹੈ ਤਾਂ ਇਹ ਹਨੇਰੇ ਦਾ  ਹਿੱਸਾ ਹੈ. ਪਰ ਬਾਈਬਲ ਦੀ ਸਿਖਿਆ ਕੋਈ ਸਿਰਫ ਦਿਮਾਗ ਦੇ ਨਾਲ ਵਿਸ਼ਵਾਸ ਕਰਨ ਵਾਲੀ ਚੀਜ ਨਹੀ ਹੈ. ਇਹ ਇਸ ਤੋਂ ਜਿਆਦਾ ਹੈ. ਇਹ ਕੁਝ ਹੈ ਜਿਸਦਾ ਇਸਤੇਮਾਲ ਸਾਨੂੰ ਆਪਣੇ ਜੀਵਨ ਵਿਚ ਕਰਨਾ ਚਾਹੀਦਾ ਹੈ. ਅਸਲੀ ਪਰਖ ਜੀਵਨ ਦੀ ਇਹ ਹੈ, “ਕੀ ਮੈਂ ਉਹ ਕਰ ਰਿਹਾ ਹਾਂ ਜੋ ਮੈਂ ਬੋਲ ਰਿਹਾ ਹਾਂ” ਬੇਦਾਰੀ ਦਾ ਅਰਥ ਹੈ ਸੱਚਾਈ ਦੇ ਗਿਆਂ ਦੇ ਕੋਲ ਆਉਣਾ ਅਤੇ ਇਸ ਸੱਚਾਈ ਨੂੰ ਆਪਣੇ ਨਿੱਜੀ ਜੀਵਨ ਵਿਚ ਲਾਗੂ ਕਰਨਾ.ਅਤੇ ਫਿਰ ਜਦ ਅਸੀਂ ਇਸ ਨੂੰ ਜਾਣ ਲੈਂਦੇ ਹਾਂ ਤਾਂ ਸਚਾਈ ਦੇ ਵਿਚ ਚਲਨਾ.

ਮਸੀਹੀਅਤ ਕੋਈ ਖੇਡ ਨਹੀ ਹੈ ਜੋ ਕਿ ਅਸੀਂ ਖੇਡਦੇ ਹਾਂ. ਅਸਲੀ ਮਸੀਹੀਅਤ ਇੱਕ ਜੀਵਨ ਹੈ ਜੋ ਕਿ ਸਚਾਈ ਦੇ ਵਿਚ ਲੱਗਾ ਹੋਇਆ ਹੈ. ਇਹ ਇਹੋ ਜਿਹਾ ਨਹੀ ਹੈ ਕਿ ਅਸੀਂ ਦੂਸਰਿਆਂ ਨੂੰ ਆਪਣੀ ਆਤਮਿਕਤਾ ਜਾਂ ਧਰਮ ਦੇ ਨਾਲ ਪ੍ਰਭਾਵਿਤ ਕਰੀਏ. ਇਸਦਾ ਅਰਥ ਇਹ ਹੈ ਕਿ ਅਸੀਂ ਆਪਣੇ ਦਿਲ ਦੇ ਹਨ੍ਹੇਰੇ ਥਾਵਾਂ ਨੂੰ ਪ੍ਰਮੇਸ਼ਰ ਦੀ ਸੱਚਾਈ ਦੇ ਨਾਲ ਖੋਜੀਏ. ਅਤੇ ਉਹ ਜੋ ਕੁਝ ਸਾਨੂੰ ਵਿਖਾਉਂਦਾ ਹੈ, ਇਸਦਾ ਅਰਥ ਹੈ ਉਨ੍ਹਾਂ ਗੱਲਾਂ ਤੋਂ ਤੌਬਾ ਕਰਨਾ. ਅਤੇ ਫਿਰ ਉਸਦੇ ਹਥਾਂ ਦੇ ਵਿਚ ਆਪਣੇ ਆਪ ਨੂੰ ਸਮਰਪਿਤ ਕਰਨਾ ਜਿਸ ਨੂੰ ਵਫਾਦਾਰ ਅਤੇ “ ਕਿਹਾ ਜਾਂਦਾ ਹੈ. ਜਦ ਅਸੀਂ ਇਹ ਕਰਦੇ ਹਾਂ ਤਾਂ ਸਾਡੀ ਮਸੀਹੀ ਜਿੰਦਗੀ ਸੱਚਾਈ ਨਾਲ ਭਰ ਜਾਵੇਗੀ. ਇਹ ਮਸੀਹ ਦੇ ਜੀਵਨ ਦੀ ਸਚਾਈ ਹੈ ਅਤੇ ਸਾਡੇ ਜੀਵਨ ਦੇ ਵਿਚ ਜਿੱਤ ਦੀ ਸੱਚਾਈ ਹੈ.  ਅਤੇ ਇਹ ਕੁਝ ਹੈ ਜਿਸ ਦੀ ਸਾਨੂੰ ਇਸ ਪੀਡੀ ਦੇ ਵਿਚ ਬਹੁਤ ਜਿਆਦਾ ਲੋੜ ਹੈ. ਅਤੇ ਉਹ ਹੈ ਸੱਚੇ ਮਸੀਹੀ ਲੋਕਾਂ ਦੀ.

ਪਰਕਾਸ਼ ਦੀ ਪੋਥੀ19:11-16

11 ਪਰ ਸਾਢੇ ਤਿੰਨਾਂ ਦਿਨਾਂ ਪਿੱਛੋਂ ਪਰਮੇਸ਼ੁਰ ਵੱਲੋਂ ਜੀਵਨ ਦੇ ਸਾਹ ਨੇ ਉਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਪੈਰਾਂ ਤੇ ਖਲੋ ਗਏ। ਉਹ ਸਾਰੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੇਖਿਆ ਡਰ ਨਾਲ ਭਰ ਗਏ ਸਨ। 12 ਫ਼ੇਰ ਦੋਹਾ ਗਵਾਹਾਂ ਨੇ ਅਕਾਸ਼ ਵਿੱਚੋਂ ਇੱਕ ਉੱਚੀ ਅਵਾਜ਼ ਆਖਦੀ ਸੁਣੀ, “ਇਥੇ ਉੱਤੇ ਜਾਓ।ਫ਼ੇਰ ਉਹ ਬੱਦਲ ਵਿੱਚ ਤਾਹਾਂ ਸਵਰਗ ਨੂੰ ਚੱਲੇ ਗਏ। ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂਦਿਆਂ ਦੇਖਦੇ ਰਹੇ।13 ਉਸੇ ਵੇਲੇ ਹੀ ਇੱਕ ਵੱਡਾ ਭੁਚਾਲ ਆਇਆ। ਸ਼ਹਿਰ ਦਾ ਦੱਸਵਾਂ ਹਿੱਸਾ ਤਬਾਹ ਹੋ ਗਿਆ। ਅਤੇ ਭੁਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ। ਜਿਹੜੇ ਲੋਕ ਬਚ ਗਏ ਬਹੁਤ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮਹਿਮਾਮਈ ਕੀਤਾ।14 ਦੂਸਰੀ ਵੱਡੀ ਮੁਸੀਬਤ ਖਤਮ ਹੋ ਚੁੱਕੀ ਸੀ। ਤੀਸਰੀ ਵੱਡੀ ਮੁਸੀਬਤ ਛੇਤੀ ਹੀ ਆਉਣ ਵਾਲੀ ਹੈ।ਸੱਤਵਾਂ ਬਿਗੁਲ

15 ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ:“ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ।ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”16 ਫ਼ੇਰ ਉਹ ਚੌਵੀ ਬਜ਼ੁਰਗ ਆਪਣੇ ਸਿਰਾਂ ਤੇ ਝੁਕੇ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਇਹ ਉਹੀ ਬਜ਼ੁਰਗ ਸਨ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਆਪਣੇ ਤਖਤਾਂ ਤੇ ਬੈਠੇ ਹੋਏ ਸਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ