Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਰ੍ਮੇਸ਼ਰਦੇ ਵਚਨ ਪ੍ਰਤੀ ਆਗਿਆਕਾਰੀ।

ਮਸੀਹੀ ਜੀਵਨ ਚ ਜਿੱਤ ਸਾਡੇ ਤੋਂ ਸ਼ੁਰੂ ਨਹੀ ਹੁੰਦੀ ਹੈ। ਇਹ ਸਾਡੀ ਯੋਗਤਾ ਨਹੀ ਹੈ ਕਿ ਅਸੀਂ ਆਪਣੇ ਜੁਤਿਆਂ  ਦੇ ਤਸਮਿਆਂ ਨੂੰ ਕੱਸ ਲਈ ਏ ਅਤੇ ਇਸ ਤਰੀਕੇ ਨਾਲ ਜੀਣ ਲੱਗ ਜਾਈਏ ਜੋ ਕਿ ਪਰ੍ਮੇਸ਼ਰ ਨੂੰ ਖੁਸ਼ ਕਰਦਾ ਹੈ। ਇਹ ਪਰ੍ਮੇਸ਼ਰ ਹੀ ਹੈ ਜੋ ਸਾਨੂੰ ਕਿਰਪਾ ਦੇ ਦੁਆਰਾ ਇਨ੍ਹੀ ਜਿੱਤ ਬਖਸ਼ਦਾ ਹੈ ਕਿ ਅਸੀਂ ਉਸ ਤਰੀਕੇ ਨਾਲ ਜੀ ਸਕੀਏ ਜਿਸ ਤਰੀਕੇ ਨਾਲ ਸਾਨੂੰ ਜੇਓਨਾ ਚਾਹੀਦਾ ਹੈ। ਅਸੀਂ ਆਪਣੇ ਤੇ ਨਹੀ ਬਲਕਿ ਪਰ੍ਮੇਸ਼ਰ ਤੇ ਵਿਸ਼ਵਾਸ ਕਰਨ ਦੇ ਦੁਆਰਾ ਜੇਓੰਦੇ ਹਾਂ। ਇਹ ਉਸ ਉਪਰ ਸੰਪੂਰਨ ਨਿਰਭਰਤਾ ਹੈ। ਪਰ ਫਿਰ ਵੀ ਵਿਸ਼ਵਾਸ ਅਤੇ ਆਗਿਆਕਾਰੀ ਵਿਚ ਇੱਕ ਵਿਲਖਣ ਸਾਂਝ ਹੈ। ਇਨ੍ਹਾਂ ਦੋਹਾਂ ਵਿਚ ਮਰਜੀ ਪਾਈ ਜਾਂਦੀ ਹੈ। ਵਿਸ਼ਵਾਸ ਇਛਾ ਸ਼ਕਤੀ ਦੀ ਚੋਣ ਹੈ ਅਤੇ ਆਗਿਆਕਾਰੀ ਉਸ ਚੋਣ ਦਾ ਬਾਹਰੀ ਪਰਗਟੀਕਰਨ ਹੈ।

ਯੇਸ਼ੁ ਨੇ ਉਨ੍ਹਾਂ ਲੋਕਾਂ ਬਾਰੇ ਦਸਿਆ ਜੋ ਕਿ ਉਸ ਨੂੰ ਪਿਆਰ ਕਰਦੇ ਹਨ, ਜਦ ਉਸਨੇ ਕਿਹਾ, “ਉਹ ਜਿਸਦੇ ਕੋਲ ਮੇਰੇ ਹੁਕਮ ਹਨ, ਅਤੇ ਉਹ ਉਨ੍ਹਾਂ ਨੂੰ ਮੰਨਦਾ ਹੈ ਉਹੀ ਮੈਨੂੰ ਪਿਆਰ ਕਰਦਾ ਹੈ।” (ਯੂਹੰਨਾ ੧੪:੨੧) ਇਹ ਕਹਿਣਾ ਸੋਖਾ ਹੈ ਕਿ ਅਸੀਂ ਯੇਸ਼ੁ ਨੂੰ ਪਿਆਰ ਕਰਦੇ ਹਾਂ, ਪਰ ਉਸ ਪਿਆਰ ਦਾ ਸਬੂਤ ਆਗਿਆਕਾਰੀ ਵਿਚ ਹੈ। ਅਸੀਂ ਆਪਣੇ ਪਿਆਰ ਦੇ ਗੀਤ ਅਤੇ ਆਗਿਆਕਾਰੀ ਦੇ ਗੀਤ ਗਾ ਸਕਦੇ ਹਾਂ, ਪਰ ਜੇਕਰ ਇਨ੍ਹਾਂ ਵਿਚ ਆਗਿਆਕਾਰੀ ਨਹੀ ਹੈ ਤਾਂ ਅਸੀਂ ਇੱਕ ਧਰਮ ਦੀ ਖੇਡ ਖੇਡ ਰਹੇ ਹਾਂ। ਪਰਮੇਸਰ ਨੂੰ ਪਿਆਰ ਕਰਨ ਦਾ ਮਤਲਬ ਹੈ ਉਸਦੇ ਹੁਕਮਾਂ ਨੂੰ ਮੰਨਣਾ । ਆਗਿਆਕਾਰੀ ਕਿਸੇ ਨੂੰ ਇਹ ਕਹਿਣ ਤੋਂ ਵਧ ਹੈ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ। ਇਹ ਉਸ ਵਿਅਕਤੀ ਤੱਕ ਕੁਝ ਕਰ ਕੇ ਪਹੁੰਚਨਾ ਹੈ।

ਜੇ ਮੈਂ ਇੱਕ ਘਰ ਬਣ ਰਿਹਾ ਹੁੰਦਾ ਅਤੇ ਜੇਕਰ ਮੇਰਾ ਬੇਟਾ ਮੈਨੂੰਆ ਕੇ ਕਹਿੰਦਾ “ਪਿਤਾ ਜੀ ਮੈਂ ਇਹ ਘਰ ਬਣਾਉਣ ਵਿਚ ਤੁਹਾਡੀ ਮਦਦ ਕਰਨਾ ਚਾਹੁਦਾ ਹਾਂ” ਤਾਂ ਮੈਨੂੰਉਸਦੀ ਇਸ ਗਲ ਵਿਚੋਂ ਉਸਦਾ ਪਿਆਰ ਨਜਰ ਆਉਂਦਾ। ਇਹ ਇਸ ਗਲ ਨਾਲੋਂ ਵਧ ਹੁੰਦਾ ਜੇਕਰ ਉਹ ਮੈਨੂੰਆ ਕੇ ਕਹਿੰਦਾ “ਪਿਤਾ ਜੀ ਮੈਂ ਤੁਹਾਨੂੰਬਹੁਤ ਹੀ ਪਿਆਰ ਕਰਦਾ ਹਾਂ” ਪਰ ਜੇਕਰ ਉਹ ਇੱਕ ਕਦਮ ਹੋਰ ਵੀ ਅੱਗੇ ਵਧ ਕੇ ਮੈਨੂੰਇਹ ਕਹਿੰਦਾ “ਪਿਤਾ ਜੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਇਸ ਲਈ ਮੈਂ ਇਹ ਘਰ ਬਣਾਉਣ ਵਿਚ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ “ ਇਹ ਉਸਦੇ ਪਿਆਰ ਦਾ ਬਹੁਤ ਵੱਦਾ ਪ੍ਰਗਟਾਵਾ ਹੁੰਦਾ।

ਯੇਸ਼ੁ ਨੇ ਸਾਨੂੰਹੁਕਮ ਦਿੱਤੇ ਹਨ। ਮਸੀਹੀ ਵਾਸਤੇ ਜੀਵਨ ਦਾ ਇੱਕ ਤਰੀਕਾ ਹੈ। ਇਹ ਆਗਿਆਕਾਰੀ ਦਾ ਸਫ਼ਰ ਹੈ। ਜਦ ਅਸੀਂ ਪਰ੍ਮੇਸ਼ਰਦੇ ਵਚਨ ਦੀ ਆਗਿਆਕਾਰੀ ਕਰਦੇ ਹਾਂ ਤਾਂ ਇਹ ਇੱਕ ਬਹੁਤ ਹੀ ਰੋਚਿਕ ਗੱਲ ਹੁੰਦੀ ਹੈ। ਪਰ੍ਮੇਸ਼ਰਆਪਣੇ ਆਪ ਨੂੰ ਸਾਡੇ ਤੇ ਪਰਗਟ ਕਰਦਾ ਹੈ। ਉਹ ਆਪਣੇ ਆਪ ਨੂੰ ਸਾਡੇ ਤੇ ਖੋਲਦਾ ਹੈ। ਦੂਜੇ ਸ਼ਬਦਾਂ ਵਿਚ ਆਗਿਆਕਾਰੀ ਪਰ੍ਮੇਸ਼ਰਦੇ ਗਿਆਨ ਨੂੰ ਜਾਹਿਰ ਕਰ ਦਿੰਦੀ ਹੈ। ਅਤੇ ਪਰ੍ਮੇਸ਼ਰ ਦਾ ਗਿਆਨ  ਜਿੱਤ ਲੈ ਕੇ ਆਉਂਦਾ ਹੈ। ਇਹ ਇੱਕ ਘੇਰੇ ਦੀ ਤਰ੍ਹਾਂ ਹੈ। ਜਿਨ੍ਹਾ ਜਿਆਦਾ ਅਸੀਂ ਪਰ੍ਮੇਸ਼ਰ ਦੇ ਵਚਨ ਨੂੰ ਮੰਨਦੇ ਹਾਂ ਉਨ੍ਹਾਂ ਜਿਆਦਾ ਸਾਨੂੰਜੇਤੂ ਜੀਵਨ ਜੀਣ ਦੀ ਤਾਕਤ ਮਿਲਦੀ ਹੈ।

ਇਸਦਾ ਉਲਟ ਵੀ ਸਹੀ ਹੈ। ਜਦ ਅਸੀਂ ਪਰ੍ਮੇਸ਼ਰ ਦੀ ਅਣ ਆਗਿਆਕਾਰੀ ਕਰਦੇ ਹਾਂ ਤਦ ਸਾਡੀ ਸੰਗਤੀ ਉਸ ਨਾਲੋਂ ਟੁੱਟ ਜਾਂਦੀ ਹੈ। ਜੇਕਰ ਅਸੀਂ ਲਗਾਤਾਰ ਅਣ ਆਗਿਆਕਾਰੀ ਵਿਚ ਰਹੀਏ ਤਾਂ ਅਸੀਂ ਵੇਖਾਂਗੇ ਕਿ ਅਸੀਂ ਪਾਪ ਦੀ ਦਲਦਲ ਵਿਚ ਉਨ੍ਹਾਂ ਹੀ ਜਿਆਦਾ ਧਸਦੇ ਜਾਵਾਂਗੇ। ਸਾਡੇ ਲਈ ਉਨ੍ਹਾਂ ਹੀ ਜਿਆਦਾ ਜਿੱਤ ਵਿਚ ਜਿਓਣਾ ਔਖਾ ਹੋ ਜਾਵੇਗਾ। ਆਤਮਿਕ ਕਿਲੇ ਸਾਡੇ ਦਿਲਾਂ ਵਿਚ ਬਨਾਏ ਜਾਂਦੇ ਹਨ, ਇੱਕ ਇੱਕ ਇੱਟ ਜੋੜ ਕੇ, ਹਰ ਅਣ ਆਗਿਆਕਾਰੀ ਦੇ ਕੰਮ ਦੇ ਦੁਆਰਾ ਸ਼ੈਤਾਨ ਸਾਡੇ ਦਿਲਾਂ ਵਿਚ ਕਿਲੇ ਬਨਾਉਂਦਾ ਜਾਂਦਾ ਹੈ। ਅਸੀਂ ਅਖੀਰ ਦੇ ਵਿਚ ਪਾਉਂਦੇ ਹਾਂ ਕਿ ਅਸੀਂ ਪਾਪ ਅਤੇ ਕਾਮਨਾਵਾਂ ਦੇ ਗੁਲਾਮ ਹੋ ਜਾਂਦੇ ਹਾਂ। ਹਾਰ ਸਾਡੀ ਜਿੰਦਗੀ ਦੀ ਆਤਮਿਕਤਾ ਦਾ ਹਾਲ ਬਿਆਨ ਕਰਨ ਲੱਗ ਜਾਂਦੀ ਹੈ।

ਇੱਕ ਹੀ ਰਾਹ ਹੈ ਜਿਸ ਦੁਆਰਾ ਅਸੀਂ ਇਸ ਕੈਦ ਵਿਚੋਂ ਬਾਹਰ ਨਿਕਲ ਸਕਦੇ ਹਾਂ ਜੋ ਕਿ ਸਾਡੇ ਆਲੇ ਦੁਆਲੇ ਬਨੀ ਹੋਈ ਹੈ। ਇੱਕ ਇੱਕ ਇੱਟ ਕਰਕੇ ਸਾਨੂੰ ਇਸ ਪੂਰੇ ਕਿਲੇ ਨੂੰ ਢਾਹੁਣਾ ਪਵੇਗਾ। ਇੱਕ ਆਗਿਆਕਾਰੀ ਦੇ ਕੰਮ ਤੋਂ ਬਾਅਦ ਦੂਸਰਾ ਆਗਿਆਕਾਰੀ ਦਾ ਕੰਮ, ਅਸੀ ਪਰ੍ਮੇਸ਼ਰ ਦੇ ਚਾਨਣ ਅਤੇ ਜਿੱਤ ਦਾ ਅਨੁਭਵ  ਕਰਨਾ ਸ਼ੁਰੂ ਕਰਾਂਗੇ। ਅਸੀਂ ਇੱਕ ਪਲ ਦੀ ਹਾਰ ਤੋਂ ਬਾਅਦ ਨਿਰਾਸ਼ ਨਹੀ ਹੋਵਾਂਗੇ। ਪਰ੍ਮੇਸ਼ਰਨੇ ਸਾਨੂੰਸਪਸ਼ਟ ਨਿਰਦੇਸ਼ ਦਿੱਤੇ ਹੋਏ ਹਨ। ਉਹ ਕਹਿੰਦਾ ਹੈ “ਜੇਕੇਰ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਕਿ ਸਾਨੂੰਸਾਡੇ ਸਾਰੀ ਪਾਪਾਂ ਤੋਂ ਮਾਫ਼ ਕਰੇ ਅਤੇ ਸਾਰੇ ਕੁਧਰਮ ਤੋਂ ਅਜਾਦ ਕਰੇ” (੧ ਯੂਹੰਨਾ ੧:੯) ਜਦ ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਗਲਤ ਰਹੇਂ ਹਾਂ, ਅਤੇ ਆਪਣੀਆਂ ਗਲਤੀਆਂ ਤੋਂ ਮੁੜਦੇ ਹਾਂ ਤਾਂ ਪਰ੍ਮੇਸ਼ਰ ਸਾਨੂੰ ਮਾਫ਼ ਕਰੇਗਾ ਅਤੇ ਸਾਨੂੰ ਉਠਾਵੇਗਾ ਅਤੇ ਇੱਕ ਵਾਰ ਫਿਰ ਸਾਨੂੰ ਚਲਾਵੇਗਾ।

ਜਦ ਮੇਰਾ ਪੁੱਤਰ ਡੇਵ ਇੱਕ ਸਾਲ ਦਾ ਸੀ, ਉਸਨੇ ਤੁਰਨ ਦੀ ਕੋਸਿਸ਼ ਕਰਨੀ ਸ਼ੁਰੂ ਕੀਤੀ। ਮੈਂ ਕਦੇ ਵੀ ਉਸਦੇ ਪਹਿਲੇ ਕਦਮ ਨੂੰ ਨਹੀ ਭੁਲਾਗਾ। ਮੈਂ ਅਤੇ ਉਸਦੀ ਮਾਂ ਅਸੀਂ ਦੋਵੇਂ ਉਸਦੇ ਓੱਪਰ ਬਹੁਤ ਮਾਂ ਮਹਿਸੂਸ ਕਰ ਰਹੇਂ ਸਾਂ। ਪਰ ਜਦ ਉਸਨੇ ਪਹਿਲਾ ਕਦਮ ਲਿਆ ਤਾਂ ਉਹ ਡਿਗ ਪਿਆ। ਹੁਣ ਮੈਂ ਉਸ ਓੱਪਰ ਕ੍ਰੋਧਿਤ ਨਹੀ ਹੋਇਆ। ਮੈਂ ਇਹ ਨਹੀ ਕਿਹਾ,”ਇਹ ਤੂੰ ਕੀ  ਕਰ ਰਿਹਾ ਹੈਂ? ਤੂੰ ਇਨ੍ਹਾਂ ਸੁਸਤ ਕਿਉਂ ਹੈਂ?” ਨਹੀ ਮੈਂ ਉਸ ਨੂੰ ਉਤਸਾਹਿਤ ਕੀਤਾ ਕਿ ਉਹ ਫਿਰ ਤੋਂ ਉਠ ਕੇ ਚਲਣ ਦੀ ਕੋਸਿਸ਼ ਕਰੇ।

ਬਿਲਕੁਲ ਉਹ ਥੋਰਾ ਰੋਇਆ। ਪਰ ਉਹ ਮੁਢ਼ ਕੇ ਖੜਾ ਹੋਇਆ ਅਤੇ ਉਸਨੇ ਅਗਲਾ ਕਦਮ ਉਠਾਉਣ ਦੀ ਕੋਸਿਸ਼ ਕੀਤੀ। ਉਹ ਇਹ ਕੋਸਿਸ਼ ਉਸ ਸਮੇਂ ਤੱਕ ਕਰਦਾ ਰਿਹਾ ਜਦ ਤੱਕ ਉਸਨੇ ਕਾਮਯਾਬੀ ਪਹਿਲਾ ਕਦਮ ਉਠਾ ਨਹੀ ਲਿਆ।ਫਿਰ ਉਸਨੇ ਕੁਝ ਹੋਰ ਕਦਮ ਉਠਾਉਣ ਦੀ ਕੋਸਿਸ਼ ਕੀਤੀ । ਉਹ ਫਿਰ ਤੋਂ ਡਿਗ ਪਿਆ, ਪਰ ਉਹ ਫਿਰ ਤੋਂ ਉਠ ਖੜਾ ਹੋਇਆ ਅਤੇ ਲਗਾਤਾਰ ਚਲਣ ਦੀ ਕੋਸਿਸ਼ ਕਰਦਾ ਰਿਹਾ। ਜਲਦੀ ਹੀ ਉਹ ਹਰ ਥਾਂ ਚਲ ਰਿਹਾ ਸੀ, ਫਿਰ ਉਹ ਦੋੜ ਰਿਹਾ ਸੀ, ਅਤੇ ਫਿਰ ਉਹ ਉਛਲ ਰਿਹਾ ਸੀ। ਜਿਆਦਾ ਸਮਾਂ ਨਹੀ ਲੱਗਾ ਕਿ ਇਹ ਉਛਲਣਾ, ਕੁਦਨਾ ਉਸਦੀ ਜਿੰਦਗੀ ਦਾ ਹਿੱਸਾ ਬਣ ਗਿਆ

ਇਹ ਸਾਡੇ ਮਸੀਹੀ ਜੀਵਨ ਵਾਸਤੇ ਵੀ ਸਚ ਹੈ। ਹਾਂ ਕਈ ਹਾਰਨ ਦੇ ਸਮੇਂ ਹੋਣਗੇ। ਪਰ ਕਦੇ ਨਾ  ਭੁਲੋ ਕਿ ਪਰ੍ਮੇਸ਼ਰ ਸਾਡੇ ਲਈ ਖਿਚ ਰਿਹਾ ਹੈ। ਉਹ ਸਾਡੀ ਟੀਮ ਵਿਚ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਕਾਮਯਾਬੀ ਨਾਲ ਚੱਲੋ। ਉਹ ਉਥੇ ਖੜਾ ਹੋ ਕੇ ਕਹ ਰਿਹਾ ਹੈ , “ਸ਼ਾਬਾਸ ਖੜਾ ਹੋ, ਤੂੰ ਇਹ ਕਰ ਸਕਦਾ ਹੈਂ” ਉਹ ਆਪਣਾ ਹਥ ਵਧਾ ਕੇ ਸਾਡੀ ਮਦਦ ਕਰਦਾ ਹੈ ਅਤੇ ਕਹਿੰਦਾ ਹੈ, “ਹੁਣ ਇੱਕ ਕਦਮ ਹੋਰ ਉਠਾ” ਜਿਨ੍ਹਾਂ ਜਿਆਦਾ ਅਸੀਂ ਇਹ ਕਰਦੇ ਹਾਂ ਉਨ੍ਹਾਂ ਜਿਆਦਾ ਅਸੀਂ ਜਿੱਤ ਦਾ ਤਜਰਬਾ ਕਰਦੇ ਹਾਂ। ਜਲਦੀ ਹੀ ਜਿੱਤ ਵਿਚ ਚਲਨਾ ਸਾਡੀ ਜਿੰਦਗੀ ਦਾ ਇੱਕ ਅਲੋਕਿਕ ਕੁਦਰਤੀ ਹਿੱਸਾ ਬਣ ਜਾਂਦਾ ਹੈ। ਇਸੇ ਲਈ ਸ਼ਾਯਦ ਇੱਕ ਪੁਰਾਣਾ ਭਜਨ ਲਿਖਣ ਵਾਲੇ ਨੇ ਕਿਹਾ, “ ਵਿਸ਼ਵਾਸ ਕਰੋ, ਅਤੇ ਆਗਿਆਕਾਰੀ ਕਰੋ, ਕਿਉਂਕਿ ਯੇਸ਼ੁ ਵਿਚ ਖੁਸ਼ ਰਹਿਣ ਦਾ ਹੋਰ ਕੋਈ ਤਰੀਕਾ ਨਹੀ ਹੈ, ਪਰ ਇਹੀ ਕਿ ਵਿਸ਼ਵਾਸ ਕਰੋ ਅਤੇ ਆਗਿਆਕਾਰੀ ਕਰੋ”

ਯਾਕੂਬ 1:22-25

ਉਹੀ ਕਰੋ ਜੋ ਪਰਮੇਸ਼ੁਰ ਦੀ ਸਿੱਖਿਆ ਆਖਦੀ ਹੈ। ਸਿਰਫ਼ ਸੁਣੋ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਬੈਠੇ ਬੈਠੇ ਸੁਣਦੇ ਹੀ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੁੰਦੇ ਹੋ। 23 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸੁਣਦਾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ। 24 ਉਹ ਵਿਅਕਤੀ ਆਪਣੇ ਆਪ ਨੂੰ ਦੇਖਦਾ ਹੈ, ਫ਼ੇਰ ਤੁਰ ਜਾਂਦਾ ਹੈ ਅਤੇ ਛੇਤੀ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿੱਸਦਾ ਸੀ। 25 ਪਰ ਇੱਕ ਆਦਮੀ ਜਿਹੜਾ ਸੱਚ ਮੁੱਚ ਖੁਸ਼ ਹੈ, ਉਹੀ ਹੈ ਜਿਹੜਾ ਪਰਮੇਸ਼ੁਰ ਦੇ ਪਰੀਪੂਰਣ ਨੇਮ ਨੂੰ ਪੜ੍ਹਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸ ਨੂੰ ਪੜ੍ਹਦਾ ਹੀ ਰਹਿੰਦਾ ਹੈ। ਉਹ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ ਭੁਲਾਇਆਂ ਸੁਣਦਾ ਹੈ, ਕਿ ਉਸ ਨੇ ਕੀ ਸੁਣਿਆ। ਫ਼ੇਰ ਉਹ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦੁਆਰਾ, ਉਹ ਸੱਚ ਮੁੱਚ ਖੁਸ਼ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ