ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਮੇਸ਼ਰ ਸ੍ਰਿਸ਼ਟੀ ਕਰਤਾ
ਕੀ ਤੁਸੀਂ ਨਹੀ ਸੁਣਿਆ, ਕਿ ਤੁਸੀਂ ਨਹੀਂ ਜਾਣਦੇ? ਯਹੋਵਾਹ ਪ੍ਰਮੇਸ਼ਰ ਸਦੀਪਕ ਪ੍ਰਮੇਸ਼ਰ ਹੈ, ਧਰਤੀ ਤੇ ਕੰਢਿਆ ਨੂੰ ਬਣਾਉਣ ਵਾਲਾ। ਉਹ ਕਦੇ ਨਹੀ ਥਕਦਾ, ਅਤੇ ਉਸਦੀ ਸਮਝ ਨੂੰ ਕੋਈ ਨਹੀ ਜਾਣ ਸਕਦਾ। (ਯਸਾਯਾਹ ੪੦:੨੮ ਨਵਾਂ ਸੰਸਕਰਣ)
ਪ੍ਰਮੇਸ਼ਰ ਮਹਾਨ ਅਤੇ ਸਾਮਰਥੀ ਪ੍ਰਮੇਸ਼ਰ ਹੈ। ਜੋ ਕੁਝ ਹੈ ਅਤੇ ਜੋ ਕੁਝ ਹੋਵੇਗਾ ਉਹ ਸਭ ਨੂੰ ਸਿਰਜਣ ਵਾਲਾ ਉਹ ਹੈ। ਉਹ ਸ੍ਰਿਸ਼ਟੀ ਕਰਤਾ ਹੈ। ਕੁਝ ਵੀ ਕਦੇ ਵੀ ਉਸ ਤੋ ਬਿਨ੍ਹਾਂ ਹੋਂਦ ਵਿਚ ਨਹੀ ਆਇਆ ਅਤੇ ਨਾ ਹੀ ਕਦੇ ਆਵੇਗਾ। ਪਰ ਉਹ ਸਿਰਫ ਸਾਮਰਥੀ ਪ੍ਰਮੇਸ਼ਰ ਹੀ ਨਹੀ ਹੈ। ਉਹ ਭਲਾ ਪ੍ਰਮੇਸ਼ਰ ਹੈ। ਅਸਲ ਵਿਚ ਉਹ ਆਪਣੀ ਭਲਿਆਈ ਵਿਚ ਸਿਧ ਹੈ। ਬ੍ਰਹਿਮੰਡ ਦੀ ਰਚਨਾ ਦੇ ਬਾਰੇ ਬਾਈਬਲ ਦਸਦੀ ਹੈ, “ ਪ੍ਰਮੇਸ਼ਰ ਨੇ ਵੇਖਿਆ ਕਿ ਹੋ ਕੁਝ ਉਸ ਨੇ ਬਣਾਇਆ ਉਹ ਚੰਗਾ ਸੀ। ਅਤੇ ਫਿਰ ਸ਼ਾਮ ਹੋਈ ਅਤੇ ਫਿਰ ਸਵੇਰ ਆਯੀ। ਅਤੇ ਇਹ ਛੇਵਾਂ ਦਿਨ ਸੀ।” (ਉਤਪਤ ੧:੩੧ ਨਵਾਂ ਸੰਸਕਰਣ) ਸਾਰੀ ਸ੍ਰਿਸ਼ਟੀ ਚੰਗੀ ਸੀ, ਕਿਉਂਕਿ ਬਣਾਉਣ ਵਾਲਾ ਚੰਗਾ ਸੀ।
ਪਰ ਇਸਦਾ ਸਾਡੀ ਨਿੱਜੀ ਜਿੱਤ ਦੇ ਨਾਲ ਕੀ ਸਬੰਧ ਹੈ। ਸਭ ਕੁਝ! ਜਦ ਤੁਸੀਂ ਇਹ ਸਮਝ ਜਾਂਦੇ ਹੋ ਕਿ ਜੋ ਕੁਝ ਵੀ ਪ੍ਰਮੇਸ਼ਰ ਬਨਾਉਂਦਾ ਹੈ ਉਹ ਚੰਗਾ ਹੈ ਤਾਂ ਤੁਸੀਂ ਇਹ ਜਾਨੋਗੇ ਕਿ ਜਦ ਉਸਨੇ ਤੁਹਾਨੂੰ ਬਣਾਇਆ, ਉਸ ਨੇ ਉਸ ਸਮੇਂ ਵੀ ਕਿਹਾ, “ਇਹ ਚੰਗਾ ਹੈ” ਜ੍ਬੁਰ ਲਿਖਣ ਵਾਲਾ ਲਿਖਦਾ ਹੈ, “ਮੈਂ ਤੇਰੀ ਸਤੁਤੀ ਕਰਦਾ ਹਾਂ ਕਿਉਂਕਿ ਮੈਂ ਬਹੁਤ ਹਿ ਅਦੁਭਤ ਅਤੇ ਭਿਆਨਕ ਰੀਤੀ ਨਾਲ ਬਣਾਇਆ ਗਿਆ ਹਾਂ। ਤੇਰੇ ਕੰਮ ਅਦੁਭਤ ਹਨ ਅਤੇ ਮੈਂ ਇਹ ਚੰਗੀ ਤਰਾਂ ਜਾਣਦਾ ਹਾਂ।” ( ਜ੍ਬੁਰ ੧੩੯:੧੪ ਨਵਾਂ ਸੰਸਕਰਣ) ਏਥੇਲ ਵਾਟਰ, ਇੱਕ ਪੁਰਾਣਾ ਭਜਨ ਗਾਉਣ ਵਾਲਾ ਕਹਿੰਦਾ ਹੁੰਦਾ ਸੀ, “ਪ੍ਰਮੇਸ਼ਰ ਕੋਈ ਬਕਵਾਸ ਚੀਜ ਨਹੀ ਬਨਾਉਂਦਾ ਹੈ।” ਤੇ ਇਹ ਕਿਨ੍ਹਾਂ ਸਚ ਹੈ।
ਤੁਸੀਂ ਸ਼ਾਇਦ ਸੋਚਦੇ ਹੋਵੋ ਕਿ ਤੁਹਾਡੇ ਜੀਵਨ ਵਿਚ ਤੁਹਾਡੇ ਨਾਲ ਬੇਇਨਸਾਫੀ ਹੋਈ ਹੈ। ਤੁਸੀਂ ਸ਼ਾਇਦ ਸੋਚਦੇ ਹੋਵੋ ਕਿ ਤੁਹਾਡੀ ਜਿੰਦਗੀ ਬਹੁਤ ਹੀ ਘਟੀਆ ਹੈ, ਅਤੇ ਤੁਹਾਡੇ ਵਾਸਤੇ ਕੋਈ ਆਸ ਨਹੀ ਹੈ। ਤੁਹਾਡਾ ਦਿਲ ਸ਼ਾਇਦ ਪੁਕਾਰਦਾ ਹੋਵੇ, “ਮੈਂ ਜੇਤੂ ਹੁੰਦਾ ਜੇਕਰ ਮੇਰੇ ਮਾਤਾ ਪਿਤਾ ਕੋਈ ਹੋਰ ਹੁੰਦੇ। ਜਾਂ ਫਿਰ ਮੇਰੇ ਹਾਲਾਤ ਚੰਗੇ ਹੁੰਦੇ। ਜੇਕਰ ਸਿਰਫ ਇਹ ਸਚ ਹੋ ਸਕਦਾ ਹੈ ਕਿ ਜਿਹੜੇ ਹਾਲਾਤਾਂ ਵਿਚੋਂ ਦੀ ਤੁਸੀਂ ਲੰਘ ਰਹੇ ਹੋ ਉਹ ਬਹੁਤ ਹੀ ਔਖੇ ਹੋ ਸਕਦੇ ਹਨ। ਪਰ ਇਹ ਪ੍ਰਮੇਸ਼ਰ ਹੈ ਜੋ ਕਿ ਸਿਰਜਣ ਹਾਰ ਹੈ। ਉਸਨੇ ਤੁਹਾਨੂੰ ਸਿਰਜਿਆ ਹੈ। ਉਸਨੇ ਕੋਈ ਗਲਤੀ ਨਹੀ ਕੀਤੀ ਹੈ। ਅਸਲ ਵਿਚ ਇਹੋ ਜਿਹੇ ਲੋਕ ਜੋ ਕਿ ਬਹੁਤ ਹੀ ਸਖਤ ਹਾਲਾਤਾਂ ਵਿਚੋਂ ਦੀ ਹੋ ਕੇ ਗੁਜਰਦੇ ਹਨ ਉਹ ਹੀ ਸਮਾਜ ਦੇ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਹਨ।
ਜਿਹੜੇ ਇਨਸਾਨ ਨੇ ਮੈਨੂੰ ਮਸੀਹ ਦੇ ਗਿਆਂਨ ਵਿਚ ਲਿਆਂਦਾ, ਉਹ ਬਹੁਤ ਹੀ ਸਖਤ ਹਾਲਾਤਾਂ ਵਿਚ ਪੈਦਾ ਹੋਇਆ ਸੀ। ਜਦ ਉਹ ਕੁਝ ਹਫਤਿਆਂ ਦਾ ਹੀ ਸੀ ਤਾਂ ਉਸਦੀ ਮਾਂ ਨੇ ਉਸ ਨੂੰ ਕਿਸੇ ਨੂੰ ਦੇ ਦਿੱਤਾ। ਉਹ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਵਿਚ ਚਲਾ ਗਿਆ। ਪਰ ਇਸ ਗੱਲ ਨੇ ਇਸ ਸਚਾਈ ਨੂੰ ਦਬਾ ਨਹੀ ਦਿੱਤਾ ਕਿ ਉਹ ਪ੍ਰਮੇਸ਼ਰ ਦੀ ਸ੍ਰਿਸ਼ਟੀ ਹੈ। ਅਤੇ ਉਹ “ਅਦੁਭਤ ਅਤੇ ਭਿਆਨਕ ਰੀਤੀ” ਨਾਲ ਬਣਾਇਆ ਗਿਆ ਹੈ। ਅਖੀਰ ਦੇ ਵਿਚ ਉਸਦਾ ਪਾਲਣ ਪੋਸ਼ਣ ਇੱਕ ਮਸੀਹੀ ਪਾਸਟਰ ਦੇ ਦੁਆਰਾ ਹੋਇਆ ਜਿਸਨੇ ਉਸ ਨੂੰ ਵਿਵਹਾਰਿਕ ਤਰੀਕੇ ਨਾਲ ਦਿਖਾਇਆ ਕਿ ਪ੍ਰਮੇਸ਼ਰ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਕੋਲ ਉਸ ਲਈ ਇੱਕ ਬਹੁਤ ਹੀ ਵਧਿਆ ਯੋਜਨਾ ਹੈ। ਜਦ ਉਸਨੇ ਇਸ ਪ੍ਰਮੇਸ਼ਰ ਨੂੰ ਜਾਣਿਆ ਜੋ ਕਿ ਸਿਰਫ ਚੰਗਾ ਹੀ ਬਨਾਉਂਦਾ ਹੈ ਤਾਂ ਉਸ ਨੂੰ ਉਸਦੀ ਜਿੰਦਗੀ ਦਾ ਮਤਲਬ ਅਤੇ ਉਦੇਸ਼ ਮਿਲ ਗਿਆ।
ਮੇਰੀ ਨਿੱਜੀ ਰਾਇ ਇਹ ਹੈ ਕਿ ਉਹ ਵਿਆਕੀ ਸਭ ਤੋਂ ਮਹਾਨ ਖੁਸ਼ਖਬਰੀ ਦਾ ਪ੍ਰਚਾਰਕ ਹੈ ਜਿਸ ਨੂੰ ਮੈਂ ਕਦੇ ਵੀ ਸੁਣਿਆ ਹੈ। ਉਹ ਬਚਾ ਜਿਸ ਨੂੰ ਬਾਹਰ ਸੁੱਟ ਦਿੱਤਾ ਗਿਆ ਸੀ, ਉਸ ਨੂੰ ਪ੍ਰਮੇਸ਼ਰ ਨੇ ਆਪਣੇ ਰਾਜ ਦੇ ਲਈ ਇਸਤੇਮਾਲ ਕੀਤਾ ਹੈ। ਉਹ ਇੱਕ ਪ੍ਰਮੇਸ਼ਰ ਦਾ ਬਰਤਨ ਸੀ ਜਿਸਨੇ ਮੇਰੀ ਅਗੁਵਾਈ ਮਸੀਹ ਦੇ ਵਿਚ ਆਉਣ ਵਿਚ ਕੀਤੀ। ਅਤੇ ਮੈਂ ਹਮੇਸ਼ਾਂ ਇਸ ਗੱਲ ਲਈ ਉਸਦਾ ਸ਼ੁਕ੍ਰਗੁਜਾਰ ਰਹਾਂਗਾ। ਉਸ ਵਿਅਕਤੀ ਦੇ ਮੇਰੇ ਜੀਵਨ ਵਿਚ ਪ੍ਰਭਾਵ ਦੀ ਵਜ੍ਹਾ ਨਾਲ ਹਜਾਰਾਂ ਲੋਕ ਪੂਰੀ ਦਨੀਆ ਵਿਚ ਮਸੀਹ ਦੇ ਗਿਆਂਨ ਵਿਚ ਆਏ ਹਨ। ਵਾਟਰ ਨੇ ਠੀਕ ਕਿਹਾ ਸੀ, “ਪ੍ਰਮੇਸ਼ਰ ਬਕਵਾਸ ਚੀਜਾਂ ਨਹੀ ਬਨਾਉਂਦਾ ਹੈ।”
ਪ੍ਰਮੇਸ਼ਰ ਸ੍ਰਿਸ਼ਟੀ ਕਰਤਾ ਹੈ। ਇਹ ਉਸਦਾ ਨਾਮ ਹੈ। ਕਿਉਂਕਿ ਇਹੀ ਤਾਂ ਉਹ ਹੈ। ਉਹ ਇਹੋ ਜਿਹਾ ਪ੍ਰਮੇਸ਼ਰ ਹੈ ਜਿਸਨੇ ਸਭ ਕੁਝ ਬਣਾਇਆ ਹੈ। ਅਤੇ ਜੋ ਕੁਝ ਵੀ ਉਸ ਨੇ ਬਣਾਇਆ ਹੈ ਉਹ ਚੰਗਾ ਹੈ। ਉਸਨੇ ਤੁਹਾਨੂੰ ਬਣਾਇਆ ਹੈ। ਅਤੇ ਉਸ ਨੇ ਇਹ ਕਰਕੇ ਵੀ ਬਹੁਤ ਹੀ ਵਧੀਆ ਕੰਮ ਕੀਤਾ ਹੈ, ਇਸ ਗੱਲ ਨੂੰ ਸਵੀਕਾਰ ਕਰੋ ਕਿ ਮਸੀਹ ਵਿਚ ਤੁਸੀਂ ਕੌਣ ਹੋ, ਅਤੇ ਉਸ ਨੂੰ ਅਨੁਮਤੀ ਦਿਉ ਕਿ ਉਹ ਤੁਹਾਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੇ। ਤੁਸੀਂ ਵਿਲਖਣ ਹੋ। ਤੁਸੀਂ ਉਸਦੀ ਸ੍ਰਿਸ਼ਟੀ ਹੋ। ਉਸਤੇ ਵਿਸ਼ਵਾਸ ਕਰੋ। ਅਤੇ ਜਿੱਤ ਤੁਹਾਡਾ ਪਿਛਾ ਕਰੇਗੀ।
ਜ਼ਬੂਰ 139:13-18
ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ। 14 ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ! ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ। ਇਹ ਬਹੁਤ ਅਦਭੁਤ ਹੈ। 15 ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ। ਤੁਸੀਂ ਮੇਰੀਆਂ ਹੱਡੀਆਂ ਨੂੰ ਵੱਧਦਿਆਂ ਵੇਖਿਆ ਹੈ, ਜਦੋਂ ਹਾਲੇ ਮੈਂ ਮਾਂ ਦੇ ਗਰਭ ਵਿੱਚ ਛੁਪਿਆ ਹੋਇਆ ਮੇਰਾ ਸ਼ਰੀਰ ਰੂਪ ਧਾਰ ਰਿਹਾ ਸੀ। 16 ਤੁਸੀਂ ਮੇਰੇ ਸ਼ਰੀਰ ਦੇ ਅੰਗਾ ਨੂੰ ਵੱਧਦਿਆਂ ਵੇਖਿਆ ਹੈ। ਤੁਸੀਂ ਉਨ੍ਹਾਂ ਸਾਰਿਆ ਨੂੰ ਆਪਣੀ ਕਿਤਾਬ ਅੰਦਰ ਦਰਜ ਕਰ ਲਿਆ। ਤੁਸੀਂ ਮੈਨੂੰ ਹਰ-ਰੋਜ਼ ਵੇਖਿਆ ਉਨ੍ਹਾਂ ਵਿੱਚੋਂ ਕੋਈ ਵੀ ਗੁੰਮ ਨਹੀਂ ਹੈ। 17 ਮੇਰੇ ਲਈ ਤੁਹਾਡੇ ਵਿੱਚਾਰ ਮਹੱਤਵਪੂਰਣ ਹਨ। ਹੇ ਪਰਮੇਸ਼ੁਰ, ਤੁਸੀਂ ਇੰਨਾ ਜਾਣਦੇ ਹੋ! 18 ਜੇ ਕਿਤੇ ਮੈਂ ਉਨ੍ਹਾਂ ਦੀ ਗਿਣਤੀ ਕਰ ਸੱਕਦਾ। ਉਹ ਸਾਰੇ ਰੇਤ ਦੇ ਕਣਾਂ ਨਾਲੋ ਵੀ ਵੱਧੇਰੇ ਹੁੰਦੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
