Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਨਾਮ ਦੇ ਵਿਚ ਜਿੱਤ

ਜਿਵੇਂ ਕਿ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ, ਮੇਰੇ ਦਿਲ ਦੀ ਪੁਕਾਰ ਇਹ ਹੈ ਕਿ ਸਾਡੇ ਵਿਚੋਂ ਹਰ ਮਸੀਹ ਨੂੰ ਜਾਨੇ ਅਤੇ ਉਸਦੀ ਜਿੱਤ ਦਾ ਅਨੁਭਵ ਇਸ ਤਰੀਕੇ ਨਾਲ ਕਰੇ ਜਿਵੇਂ ਪਹਿਲਾਂ ਕਦੇ ਨਹੀ ਕੀਤਾ ਸੀ। ਮੇਰਾ ਦਿਲ ਇਹ ਚਾਹੁੰਦਾ ਹੈ ਕਿ ਕਿ ਮੈਂ ਉਸ ਨੂੰ ਨਜਦੀਕੀ ਨਾਲ ਜਾਣਾ ਅਤੇ ਉਸ ਦੇ ਪਿਛੇ ਪੂਰੇ ਦਿਲ ਦੇ ਨਾਲ ਚੱਲਾਂ। ਇਸ ਲਈ ਹਰ ਹਫਤੇ ਮੈਂ ਪ੍ਰਮੇਸ਼ਰ ਦੇ ਨਾਮ  ਲਿਖਾਂਗਾ। ਉਸ ਦੇ ਨਾਮ ਵਿਚ ਸਾਡੇ ਕੋਲ ਜਿੱਤ ਹੈ। ਉਸਦੇ ਨਾਮ ਵਿਚ ਅਸੀਂ ਰਾਜਾਂ ਨੂੰ ਜਿੱਤ ਸਕਦੇ ਹਾਂ। ਉਸਦੇ ਨਾਮ ਵਿਚ ਸਾਡੇ ਵਿਚ ਇਹ ਯੋਗਤਾ ਆ ਜਾਂਦੀ ਹੈ ਕਿ ਅਸੀਂ ਕਮਜੋਰੀਆਂ ਦੇ ਉੱਪਰ ਜਿੱਤ ਪਾ ਸਕੀਏ। ਉਸਦੇ ਨਾਮ ਵਿਚ ਸਾਡੇ ਕੋਲ ਇਹ ਯਕੀਨ ਹੈ ਕਿ ਸਾਡੀਆਂ ਪ੍ਰਾਥਨਾਵਾਂ ਦੇ ਉੱਤਰ ਮਿਲਦੇ ਹਨ।

ਪੁਰਾਣੇ ਸਮੇਂ ਦੇ ਇਬ੍ਰਾਨੀ ਲੋਕਾਂ ਦੇ ਵਿਚ ਇੱਕ ਵਿਅਕਤੀ ਦਾ ਨਾਮ ਉਸਦੇ ਵਿਅਕਤੀਤਵ ਨੂੰ ਵਿਖਾਉਂਦਾ ਸੀ। ਇਸ ਲਈ ਪ੍ਰਮੇਸ਼ਰ ਦਾ ਨਾਮ ਉਨ੍ਹਾਂ ਲਈ ਇਨ੍ਹਾਂ ਜਰੂਰੀ ਸੀ। ਜਦ ਪ੍ਰਮੇਸ਼ਰ ਮੂਸਾ ਨੂੰ ਮਿਦਾਨੀ ਰੇਗਿਸਥਾਨ ਦੇ ਵਿਚ ਦਰਸ਼ਨ ਦਿੱਤਾ ਸੀ, ਪ੍ਰਮੇਸ਼ਰ ਦੇ ਉਸ ਨੂੰ ਹੁਕਮ ਦਿੱਤਾ ਕਿ ਉਹ ਉਸ ਨੂੰ ਆਪਣੇ ਲੋਕਾਂ ਨੂੰ ਗੁਲਾਮੀ ਵਿਚੋਂ ਛੁਡਾ ਕੇ ਲੈ ਕੇ ਆਵੇ। ਉਸਨੇ ਪ੍ਰਮੇਸ਼ਰ ਦੇ ਸਾਹਮਣੇ ਇਹ ਪ੍ਰਤਿਉਤਰ ਦਿੱਤਾ, “ਮੰਨ ਲਵੋ ਕਿ ਮੈਂ ਇਸਰਾਇਲਿਆਂ ਨੂੰ ਜਾ ਕੇ ਕਹਿੰਦਾ ਹਾਂ ਕਿ ਤੁਹਾਡੇ ਪਿਤਾਵਾਂ ਦੇ ਪ੍ਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਾਂ ਉਹ ਮੈਨੂੰ ਪੁਛਣਗੇ ‘ ਉਸਦਾ ਨਾਮ ਕੀ ਹੈ?’ ਫਿਰ ਮੈਂ ਉਨ੍ਹਾਂ ਨੂੰ ਕੀ ਕਹਾਂਗਾ?” (ਕੂਚ ੩:੧੩ ਨਵਾਂ ਸੰਸਕਰਣ)

ਫਿਰ ਮੂਸਾ ਨੇ ਪ੍ਰਮੇਸ਼ਰ ਦੇ ਹੁਕਮਾਂ ਨੂੰ ਪ੍ਰਾਪਤ ਕੀਤਾ, ਪ੍ਰਮੇਸ਼ਰ ਨੇ ਉਸ ਨੂੰ ੧੦ ਮੁਖ ਹੁਕਮ ਦਿੱਤੇ ਜੋ ਕੇ ਪ੍ਰਮੇਸ਼ਰ ਦੇ ਨਾਮਾਂ ਨੂੰ ਦਿਖਾਉਂਦੇ ਹਨ। ਪ੍ਰਮੇਸ਼ਰ ਦੇ ਕਨੂੰਨ ਦੇ ਬਹੁਤ ਸਾਫ਼ ਸਨ, ਫਿਰ ਉਸ ਨੇ ਕਿਹਾ, “ਤੂੰ ਪ੍ਰਭੂ ਆਪਣੇ ਪ੍ਰਮੇਸ਼ਰ ਦਾ ਨਾਮ ਵਿਅਰਥ ਵਿਚ ਨਾ ਲਵੋ, ਕਿਉਂਕਿ ਪ੍ਰਭੂ ਆਪਣਾ ਨਾਮ ਵਿਅਰਥ ਲੈਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ।” (ਕੂਚ ੨੦:੭ ਨਵਾਂ ਸੰਸਕਰਣ) ਇਹ ਪ੍ਰ੍ਮ੍ਸ਼ਰ ਦੇ ਲੋਕਾਂ ਲਈ ਜਰੂਰੀ ਸੀ ਕਿ ਉਹ ਪ੍ਰਮੇਸ਼ਰ ਦਾ ਨਾਮ ਜਾਨਣ ਅਤੇ ਉਸਦੇ ਨਾਮ ਦੀ ਇੱਜਤ ਕਰਣ, ਕਿਉਂਕਿ ਇਹ ਉਸਦਾ ਨਾਮ ਹੈ ਜਿਸ ਤੋਂ ਅਸੀਂ ਇਹ ਸਿਖਦੇ ਹਾਂ ਕਿ ਪ੍ਰਮੇਸ਼ਰ ਕੌਣ ਹੈ ਅਤੇ ਉਹ ਕਿਵੇਂ ਕੰਮ ਕਰਦਾ ਹੈ।

ਬਾਈਬਲ ਵਿਚ ਪ੍ਰਮੇਸ਼ਰ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਹਰ ਇੱਕ ਨਾਮ ਪ੍ਰਮੇਸ਼ਰ ਦੇ ਇੱਕ ਖਾਸ ਗੁਣ ਨੂੰ ਦਰਸ਼ਾਉਂਦਾ ਹੈ। ਇਸੇ ਲਈ ਪ੍ਰਮੇਸ਼ਰ ਦੇ ਨਾਮ ਵਿਚ ਜਿੱਤ ਹੈ। ਜਦ ਅਸੀਂ ਪਰਮੇਸਰ ਨੂੰ ਸ੍ਰਿਸ਼ਟੀ ਕਰਤਾ ਦੇ ਤੌਰ ਤੇ ਜਾਣਦੇ ਹਾਂ,  ਤਾਂ ਅਸੀਂ ਉਸਦੇ ਕੰਮ ਵਿਚ ਕਿਰਿਆਸ਼ੀਲ ਬਣ ਜਾਣਦੇ ਹਾਂ ਜੋ ਕਿ ਉਸਨੇ ਸਾਨੂੰ ਦਿੱਤਾ ਹੋਇਆ ਹੈ। ਜਦੋਂ ਅਸੀਂ ਉਸ ਨੂੰ ਯਹੋਵਾਹ ਜਿਰੇਹ (ਪ੍ਰਮੇਸ਼ਰ ਸਾਡਾ ਇੰਤਜਾਮ ਕਰਨ ਵਾਲਾ) ਦੇ ਤੌਰ ਤੇ ਜਾਣਦੇ ਹਾਂ ਤਾਂ ਅਸੀਂ ਇਹ ਜਾਂ ਲੈਂਦੇ ਹਾਂ ਕਿ ਸਾਡੀ ਹਰ ਇੱਕ ਜਰੂਰਤ ਉਸਦੇ ਨਾਮ ਵਿਚ ਪੂਰਾ ਹੋ ਜਾਂਦੀ ਹੈ। ਜੜ ਅਸੀਂ ਉਸ ਨੂੰ ਮਹਾਨ “ਮੈਂ ਹਾਂ” ਦੇ ਤੌਰ ਤੇ ਜਾਣਦੇ ਹਾਂ ਤਾਂ ਅਸੀਂ ਉਸ ਦੀ ਹਰ ਵੇਲੇ ਰਹਿਣ ਵਾਲੀ ਜਿੱਤ ਦਾ ਅਨੁਭਵ ਕਰਦੇ ਹਾਂ।

ਉਸ ਸਾਨੂੰ ਛੁਡਾਉਂਦਾ ਹੈ ਜੜ ਅਸੀਂ ਉਸ ਨੂੰ ਪੁਕਾਰਦੇ ਹਾਂ ਅਤੇ ਜੀਵਨ ਬਦਲ ਜਾਣਦੇ ਹਨ ਜਦ ਅਸੀਂ ਉਸਦੇ ਨਾਮ ਦਾ ਪ੍ਰਚਾਰ ਕਰਦੇ ਹਾਂ। ਉਸਦੇ ਨਾਮ ਦੇ ਬਾਰੇ ਵਿਚ ਕੁਝ ਬਹੁਤ ਹੀ ਖਾਸ ਹੈ। ਜੜ ਤੁਸੀਂ ਉਸਦੇ ਨਾਮਾਂ ਦਾ ਅਧਿਅਨ ਕਰੋਗੇ ਤਾਂ ਇਸਦੇ ਦੁਆਰਾ ਤੁਹਾਨੂੰ ਜੋ ਉਹ ਹੈ ਉਸ ਬਾਰੇ ਨਜਦੀਕੀ ਗਿਆਂਨ ਮਿਲੇਗਾ, ਅਤੇ ਉਹ ਤੁਹਾਡੇ ਜੀਵਨ ਵਿਚ ਕੀ ਕਰਨਾ ਚਾਹੁੰਦਾ ਹੈ ਉਹ ਤੁਹਾਡੇ ਤੇ ਪ੍ਰਗਟ ਹੋ ਜਾਵੇਗਾ। ਯਿਸ਼ੂ ਦੇ ਨਾਮ ਵਿਚ ਪਿਆਰ ਅਤੇ ਤਾਕਤ ਹੈ। ਉਸਦੇ ਨਾਮ ਦੇ ਕਾਰਨ ਦਿਲ ਵਿਚ ਚੰਗੀ ਆ ਜਾਂਦੀ ਹੈ।

ਇੱਕ ਦਿਨ ਜੜ ਉਸਦਾ ਨਾਮ ਲਿਆ ਜਾਵੇਗਾ ਤਾਂ ਹਰ ਇੱਕ ਗੋਡਾ ਉਸ ਅੱਗੇ ਝੁਕੇਗਾ, ਇਹ ਉਹ ਨਾਮ ਹੈ ਜੋ ਹਰ ਨਾਮ ਤੋਂ ਵੱਡਾ ਹੈ। ਉਸਦੇ ਨਾਮ ਵਿਚ ਦੁਸਟ ਆਤਮਾਵਾਂ ਭੱਜਗੀਆ  ਹਨ, ਉਸਦੇ ਨਾਮ ਵਿਚ ਲੰਗੜੇ ਚੰਗੇ ਹੋਏ  ਹਨ, ਅੰਨ੍ਹੇਂ ਵੇਖਣ ਲੱਗ ਪਏ,  ਮੁਰਦੇ ਜੀ ਉਠੇ, ਕਮਜੋਰ ਮਜਬੂਤ ਬਣ ਗਏ, ਅਤੇ ਜੀਵਨ ਚੰਗੇ ਹੋ ਗਏ। ਦੁਸਟ ਤਾਨਾਸ਼ਾਹ ਲੋਕਾਂ ਨੇ ਉਸ ਦੇ ਨਾਮ ਨੂੰ ਬੈਨ ਕਰਣ ਦੀ ਕੋਸ਼ਿਸ ਕੀਤੀ, ਪਰ ਉਨ੍ਹਾਂ ਦੀਆਂ ਯੁਕਤੀਆਂ ਫਲ ਨਹੀ ਲਿਆ ਪਾਈਆਂ। ਤਰਕ ਕਰਨ ਵਾਲਿਆਂ ਨੇ ਉਸਦੇ ਨਾਮ ਦਾ ਮਜਾਕ ਉਡਾਇਆ, ਪਰ ਫਿਰ ਵੀ ਉਸਦੇ ਨਾਮ ਦੀ ਪੂਰੀ ਦੁਨੀਆਂ ਵਿਚ ਇੱਜਤ ਕੀਤੀ ਜਾਂਦੀ ਹੈ, ਪਰ ਉਨ੍ਹਾਂ ਲੋਕਾਂ ਦੇ ਨਾਮ ਭੁਲਾ ਦਿੱਤੇ ਗਏ ਹਨ। ਇਹ ਪ੍ਰਮੇਸ਼ਰ ਦਾ ਨਾਮ ਹੈ, ਯਿਸ਼ੂ ਦਾ ਨਾਮ ਹੈ, ਜਿਹੜਾ ਅਖੀਰਲੀ ਜਿੱਤ ਲੈ ਕੇ ਆਉਂਦਾ ਹੈ। ਆਪਣੇ ਦਿਲ ਤੋਂ ਉਸਦੇ ਨਾਮਾਂ ਦਾ ਅਧਿਅਨ ਕਰੋ। ਅਤੇ ਤੁਸੀਂ ਇਹ ਜਾਨੋਗੇ ਕਿ ਉਸਦਾ ਨਾਮ ਅਨੋਖਾ ਹੈ!

ਕੂਚ 3:11-15

ਮੂਸਾ ਦੇ ਸੌਹਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰੱਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2 ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ। ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3 ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਆਂ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸੱਕਦੀ ਹੈ। 4 ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।” ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।” 5 ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6 ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।” ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ। 7 ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8 ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9 ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।” 11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸੱਕਦਾ ਹਾਂ?” 12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸੱਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ।” 13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?” 14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ