ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਮੇਸ਼ਰ ਦਾ ਵਚਨ
ਉਸਨੇ ਲਹੁ ਨਾਮ ਭਿਜੇ ਹੋਏ ਕਪੜੇ ਪਾਏ ਹੋਏ ਹਨ ਅਤੇ ਉਸਦਾ ਨਾਮ “ਪ੍ਰਮੇਸ਼ਰ ਦਾ ਵਚਨ” ਹੈ। (ਪ੍ਰਕਾਸ ਦੀ ਪੋਥੀ (੧੯:੧੩ ਨਵਾਂ ਸੰਸਕਰਣ)
ਥੋੜਾ ਸਮਾਂ ਪਹਿਲਾ ਮੈਂ ਇੱਕ ਆਗੂਆਂ ਦੀ ਕਾਨਫਰੰਸ ਵਿਚ ਸੀ, ਜਿਥੇ ਮੈਂ ਪ੍ਰਮੇਸ਼ਰ ਦੀ ਅਗੁਵਾਈ ਦੇ ਬਾਰੇ ਗੱਲ ਕਰ ਰਿਹਾ ਸੀ। ਮੈਂ ਕਯੀ ਵਾਰ ਇਹ ਸ਼ਬਦ ਵਰਤਿਆ, “ਪ੍ਰਮੇਸ਼ਰ ਨੇ ਮੇਰੇ ਦਿਲ ਨਾਲ ਗੱਲ ਕੀਤੀ” ਅਨਦ “ਪ੍ਰਮੇਸ਼ਰ ਨੇ ਮੇਰੀ ਕੁਝ ਕੰਮ ਕਰਨ ਵਿਚ ਅਗੁਵਾਈ ਕੀਤੀ” ਇੱਕ ਸੈਸ਼ਨ ਦੇ ਖਤਮ ਹੋਣ ਤੇ ਇੱਕ ਆਗੂ ਨੇ ਮੈਨੂੰ ਕੁਝ ਬਹੁਤ ਹਿ ਤਿਖੇ ਸਵਾਲ ਪੁਛੇ, “ਜਦੋਂ ਤੁਸੀਂ ਕਹਿੰਦੇ ਹੋ ਕੇ ਪ੍ਰਮੇਸ਼ਰ ਨੇ ਤੁਹਾਡੇ ਨਾਲ ਗੱਲ ਕੀਤੀ ਤਾਂ ਤੁਹਾਡੇ ਇਹ ਕਹਿਣ ਦਾ ਕੀ ਅਰਥ ਹੈ?” ਉਸ ਨੇ ਪੁਛਿਆ, “ਪ੍ਰਮੇਸ਼ਰ ਤੁਹਾਡੇ ਨਾਲ ਕਿਵੇਂ ਗੱਲ ਕਰਦਾ ਹੈ?”
“ਅਸਲ ਵਿਚ” ਮੈਂ ਕਿਹਾ, “ਪ੍ਰਮੇਸ਼ਰ ਬਹੁਤ ਸਾਰੇ ਤਰੀਕਿਆਂ ਨਾਲ ਗੱਲ ਕਰ ਸਕਦਾ ਹੈ, ਇੱਕ ਵਾਰ ਉਸਨੇ ਬਾਈਬਲ ਵਿਚ ਇੱਕ ਗਧੇ ਦੁਆਰਾ ਗੱਲ ਕੀਤੀ। ਉਹ ਕਿਸੇ ਵੀ ਤਰੀਕੇ ਨਾਲ ਗੱਲ ਕਰ ਸਕਦਾ ਹੈ, ਜਿਵੇਂ ਉਹ ਚਾਹੁੰਦਾ ਹੈ। ਪਰ ਮੇਰਾ ਤਜਰਬਾ ਇਹ ਹੈ ਕਿ ਉਹ ਜਿਆਦਾਤਰ ਬਾਈਬਲ ਦੇ ਦੁਆਰਾ ਗੱਲ ਕਰਦਾ ਹੈ।”
ਬਾਈਬਲ ਵਿਚ ਪ੍ਰਮੇਸ਼ਰ ਨੂੰ ਇੱਕ ਹੋਰ ਨਾਮ ਦਿੱਤਾ ਗਿਆ ਹੈ, ਅਤੇ ਉਹ ਹੈ “ਪ੍ਰਮੇਸ਼ਰ ਦਾ ਵਚਨ” ਪ੍ਰਮੇਸ਼ਰ ਨੇ ਬਹੁਤ ਸਮਾਂ ਪਹਿਲਾਂ ਆਪਣੇ ਲੋਕਾਂ ਨੂੰ ਬਹੁਤ ਹੀ ਪੁਰਾਣੀਆਂ ਸਚਿਆਈਆਂ ਦੱਸੀਆਂ। ਪਰ ਉਹ ਕਦੇ ਨਹੀ ਬਦਲੀਆਂ ਹਨ। ਉਹ ਸਦੀਪਕ ਹਨ। ਜਦ ਅਸੀਂ ਬਾਈਬਲ ਨੂੰ ਖੁੱਲੇ ਦਿਲ ਨਾਲ ਪੜਦੇ ਹਾਂ, ਤਾਂ ਪਵਿੱਤਰ ਆਤਮਾ ਇਸ ਪੁਰਾਣੀ ਮਹਾਨ ਪੁਸਤਕ ਦੇ ਦੁਆਰਾ ਸਾਡੇ ਨਾਲ ਗੱਲ ਕਰੇਗਾ। ਉਹ ਸਾਡੇ ਜੀਵਨ ਵਿਚ ਸਾਨੂੰ ਦਿਸ਼ਾ ਦੇਵੇਗਾ। ਸਾਡੇ ਮਨ ਲਈ ਸਚਾਈ ਦੇਵੇਗਾ। ਅਤੇ ਸਾਡੇ ਦਿਲਾਂ ਨੂੰ ਸ਼ਾਂਤੀ ਦੇਵੇਗਾ।
ਇਹ ਰੋਚਿਕ ਗੱਲ ਹੈ ਕਿ ਸਿਰਫ ਬਾਈਬਲ ਹੀ ਯਿਸ਼ੂ ਨੂੰ “ਪ੍ਰਮੇਸ਼ਰ ਦਾ ਵਚਨ” ਨਹੀ ਕਹਿੰਦੀ, ਸਗੋਂ ਯਿਸ਼ੂ ਨੇ ਖੁਦ ਇਸ ਸ਼ਬਦ ਨੂੰ ਆਪਣੇ ਬਾਰੇ ਬੋਲਿਆ। “ਪ੍ਰਮੇਸ਼ਰ ਦਾ ਵਚਨ”। ਇੱਕ ਮਹਾਨ ਅਧਿਆਏ ਜੋ ਕਿ ਯਿਸ਼ੂ ਦੇ ਬਾਰੇ ਦਸਦਾ ਹੈ ਉਹ ਯੂਹੰਨਾ ਦੀ ਪੁਸਤਕ ਵਿਚ ਪਾਇਆ ਜਾਂਦਾ ਹੈ। ਉਥੇ ਲਿਖਿਆ ਹੈ, “ਆਦਿ ਵਿਚ ਵਚਨ ਸੀ, ਵਚਨ ਪ੍ਰਮੇਸ਼ਰ ਦੇ ਨਾਲ ਸੀ, ਅਤੇ ਵਚਨ ਪ੍ਰਮੇਸ਼ਰ ਸੀ। ਉਹ ਆਦਿ ਤੋਂ ਪ੍ਰਮੇਸ਼ਰ ਦੇ ਨਾਲ ਸੀ ਅਤੇ ਉਸੇ ਦੇ ਦੁਆਰਾ ਸਭ ਚੀਜਾਂ ਦੀ ਰਚਨਾ ਕੀਤੀ ਗਈ। ਰਚਨਾ ਦੀ ਕੋਈ ਵੀ ਵਸਤੁ ਉਸ ਤੋਂ ਬਿਨ੍ਹਾਂ ਨਹੀ ਰਚੀ ਗਈ।” (ਯੂਹੰਨਾ ੧:੧-੩ ਨਵਾਂ ਸੰਸਕਰਣ)
ਬਾਈਬਲ ਪ੍ਰਮੇਸ਼ਰ ਦਾ ਲਿਖਿਆ ਹੋਇਆ ਵਚਨ ਹੈ। ਅਤੇ ਯਿਸ਼ੂ ਪ੍ਰਮੇਸ਼ਰ ਦਾ ਜਿਉਂਦਾ ਵਚਨ ਹੈ। ਹਰ ਇੱਕ ਚੀਜ ਜੋ ਬਾਈਬਲ ਵਿਚ ਹੈ ਉਹ ਯਿਸ਼ੂ ਦੀ ਵੱਲ ਇਸ਼ਾਰਾ ਕਰਦੀ ਹੈ। ਕਿਉਂਕਿ ਯਿਸ਼ੂ ਪ੍ਰਮੇਸ਼ਰ ਦਾ ਜਿਉਂਦਾ ਵਚਨ ਹੈ ਅਤੇ ਉਸਨੇ ਸਭ ਚੀਜਾਂ ਦੀ ਰਚਨਾ ਕੀਤੀ ਹੈ। ਉਸ ਤੋਂ ਬਿਨ੍ਹਾਂ ਕੁਝ ਵੀ ਹੋਂਦ ਵਿਚ ਨਹੀ ਆਇਆ। ਉਤਪਤ ਦੀ ਪੁਸਤਕ ਦੇ ਪਹਿਲੇ ਅਧਿਆਏ ਵਿਚ ਜੋ ਕਿ ਸ੍ਰਿਸ਼ਟੀ ਦੇ ਰਚੇ ਜਾਂ ਵਾਲਾ ਅਧਿਆਏ ਹੈ, ਬਾਈਬਲ ੯ ਵਾਰ ਇਹ ਦਸਦੀ ਹੈ, “ਅਤੇ ਪ੍ਰਮੇਸ਼ਰ ਨੇ ਕਿਹਾ,” ਜਦ ਵੀ ਪ੍ਰਮੇਸ਼ਰ ਨੇ ਕੁਝ ਬਣਾਇਆ ਤਾਂ ਉਹ ਇਸ ਸ਼ਬਦ ਨਾਲ ਸ਼ੁਰੂ ਹੋਇਆ, “ਅਤੇ ਪ੍ਰਮੇਸ਼ਰ ਨੇ ਕਿਹਾ” ਪ੍ਰਮੇਸ਼ਰ ਨੇ ਬੋਲ ਕੇ ਸੰਸਾਰ ਹੋਂਦ ਵਿਚ ਲੈ ਆਂਦਾ, ਉਸਨੇ ਆਪਣੇ ਸ਼ਬਦ ਨਾਲ ਤਾਰਿਆਂ ਨੂੰ ਅਸਮਾਨ ਵਿਚ ਲਟਕਾ ਦਿੱਤਾ। ਉਸਨੇ ਆਪਣੇ ਵਚਨ ਨਾਲ ਤੁਹਾਨੂੰ ਅਤੇ ਮੈਨੂੰ ਬਣਾਇਆ। ਉਸਦਾ ਨਾਮ ਹੈ “ਪ੍ਰਮੇਸ਼ਰ ਦਾ ਵਚਨ”।
ਪਰ ਇਸਦਾ ਸਾਡੀ ਜਿੱਤ ਨਾਲ ਕੀ ਸਬੰਧ ਹੈ? ਸਭ ਕੁਝ! ਜਦ ਉਹ ਬੋਲਦਾ ਹੈ ਤਾਂ ਸਭ ਕੁਝ ਹੁੰਦਾ ਹੈ! ਇਹ ਸੰਪੂਰਨ ਹੁੰਦਾ ਹੈ। ਜਦ ਲੋਕ ਯਰੂਸ਼ਲਮ ਦੇ ਵਿਚ ਮੰਦਿਰ ਦੀ ਪ੍ਰਸੰਸਾ ਕਰ ਰਹੇ ਸਨ, ਤਾਂ ਉਸਨੇ ਕਿਹਾ, “ ਪਰ ਯਿਸ਼ੂ ਨੇ ਕਿਹਾ, ‘ਇਹ ਚੀਜਾਂ ਜੋ ਤੁਸੀਂ ਵੇਖ ਰਹੇ ਹੋ, ਇੱਕ ਦਿਨ ਆਏਗਾ, ਜਦੋਂ ਇਥੇ ਪਥਰ ਤੇ ਪਥਰ ਵੀ ਨਹੀ ਰਹੇਗਾ। ਇਹ ਸਭ ਕੁਝ ਢਾਹ ਦਿੱਤਾ ਜਾਵੇਗਾ। (ਲੁਕਾ ੨੧:੬ ਨਵਾਂ ਸੰਸਕਰਣ) ਚਾਰ ਦਹਾਕਿਆਂ ਬਾਅਦ, ਤੀਤੁਸ ਅਤੇ ਉਸਦੀ ਸੈਨਾ ਯਰੂਸ਼ਲਮ ਵਿਚ ਆਯੀ ਅਤੇ ਉਨ੍ਹਾਂ ਨੇ ਮੰਦਿਰ ਨੂੰ ਨਾਸ਼ ਕਰ ਦਿੱਤਾ ਜਿਵੇਂ ਯਿਸ਼ੂ ਨੇ ਕਿਹਾ ਸੀ। ਯਿਸ਼ੂ ਸਚ ਮੁਚ ਹੀ “ਪ੍ਰਮੇਸ਼ਰ ਦਾ ਵਚਨ” ਹੈ।
ਸਭ ਤੋਂ ਅਨੋਖੀ ਗੱਲ ਇਹ ਹੈ ਕਿ ਜਦ ਯਿਸ਼ੂ ਸਾਡੇ ਦਿਲਾਂ ਨਾਲ ਆਪਣੇ ਵਚਨ ਦੁਆਰਾ ਗੱਲ ਕਰਦਾ ਹੈ ਤਾਂ, ਸਾਡੇ ਕੋਲ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਜੋ ਕੁਝ ਵੀ ਉਹ ਕਹਿੰਦਾ ਹੈ ਉਹ ਸਚ ਹੈ। ਉਹ ਸਭ ਕੁਝ ਪੂਰਾ ਕਰੇਗਾ ਜੋ ਉਸਨੇ ਸਾਨੂੰ ਕਰਨ ਲਈ ਕਿਹਾ ਹੈ। ਉਹ ਸਾਡੀ ਅਗੁਵਾਈ ਜਿੱਤ ਵਿਚ ਕਰੇਗਾ। ਅਸੀਂ ਉਸਦੇ ਵਚਨ ਨੂੰ ਲੈ ਕੇ ਉਸ ਤੇ ਟਿੱਕ ਸਕਦੇ ਹਾਂ। ਇੱਕ ਪੁਰਾਣਾ ਜ੍ਬੁਰ ਕਹਿੰਦਾ ਹੈ, “ਖੜੇ ਰਹਿਣਾ, ਪ੍ਰਮੇਸ਼ਰ ਆਪਣੇ ਮੁਕਤੀਦਾਤਾ ਦੇ ਵਾਅਦਿਆਂ ਤੇ ਖੜੇ ਰਹਿਣਾ, ਮੇਰੇ ਮੁਕਤੀ ਦਾਤਾ ਦੇ, ਮੈਂ ਆਪਣੇ ਪ੍ਰਮੇਸ਼ਰ ਦੇ ਵਾਅਦਿਆਂ ਤੇ ਖੜਾ ਹਾਂ।” ਜਦ ਤੁਸੀਂ ਪ੍ਰਮੇਸ਼ਰ ਦੇ ਵਾਅਦਿਆਂ ਤੇ ਖੜੇ ਹੋਣਾ ਸਿਖ ਲੈਂਦੇ ਹੋ ਤਾਂ ਤੁਸੀਂ ਜਿੱਤ ਨੂੰ ਪਾਓਗੇ। ਉਸਦੇ ਨਾਮ ਵਿਚ ਜਿੱਤ ਹੈ।
ਅੱਜ ਥੋੜਾ ਸਮਾਂ ਲਵੋ ਅਤੇ ਪ੍ਰਮੇਸ਼ਰ ਨੂੰ ਆਪਣੇ ਦਿਲਾਂ ਦੇ ਗੱਲ ਕਰਨ ਦਿਉ ਕਿ ਉਹ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਗੱਲ ਕਰ ਸਕੇ। ਉਸਦੇ ਵਚਨ ਦੇ ਵਿਚ ਯਕੀਨ ਹੈ। ਉਸਦਾ ਵਚਨ ਤੁਹਾਡੇ ਟੁੱਟੇ ਦਿਲ ਨੂੰ ਜੋੜ ਦੇਵੇਗਾ। ਅਤੇ ਤੁਹਾਨੂੰ ਜਿੱਤ ਵਿਚ ਲੈ ਕੇ ਜਾਵੇਗਾ। ਉਸਦਾ ਵਚਨ ਸਚਾ ਹੈ ਕਿਉਂਕਿ ਉਹ ਸਚਾ ਹੈ। ਉਹ ਪ੍ਰਮੇਸ਼ਰ ਦਾ ਵਚਨ ਹੈ।
ਯੂਹੰਨਾ 1:1-5
ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ [a] ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। 2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। 3 ਸਭ ਕੁਝ ਉਸ ਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। 4 ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। 5 ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
